- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Holidays in October 2026 : ਅਕਤੂਬਰ ਮਹੀਨੇ 'ਚ 2 ਅਕਤੂਬਰ ਨੂੰ ਗਾਂਧੀ ਜੈਅੰਤੀ ਤੋਂ ਸਕੂਲਾਂ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਬਾਅਦ ਇਸ ਮਹੀਨੇ 'ਚ ਦੁਸਹਿਰਾ, ਮਹਾਰਿਸ਼ੀ ਵਾਲਮੀਕਿ ਜੈਅੰਤੀ, ਦੁਰਗਾ ਪੂਜਾ, ਕਰਵਾ ਚੌਥ ਵਰਗੇ ਤਿਉਹਾਰ ਵੀ ਆਉਣਗੇ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਅਕਤੂਬਰ ਮਹੀਨੇ ਨੂੰ ਛੁੱਟੀਆਂ ਵਾਲਾ ਮਹੀਨਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਕਈ ਹਿੰਦੂ ਤਿਉਹਾਰ ਮਨਾਏ ਜਾਂਦੇ ਹਨ। ਵਿਦਿਆਰਥੀ ਹਮੇਸ਼ਾ ਹੀ ਸਕੂਲ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ ਤਾਂ ਜੋ ਪੜ੍ਹਾਈ ਤੋਂ ਬ੍ਰੇਕ ਲੈ ਕੇ ਮੌਜ-ਮਸਤੀ ਕਰ ਸਕਣ। ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ, ਅਜਿਹੇ 'ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਸ ਮਹੀਨੇ 'ਚ ਕਿਹੜੀਆਂ-ਕਿਹੜੀਆਂ ਤਰੀਕਾਂ ਨੂੰ ਸਕੂਲਾਂ 'ਚ ਛੁੱਟੀ ਰਹੇਗੀ। ਇਸ ਨਾਲ ਮਾਪੇ ਅਤੇ ਬੱਚੇ ਜੇਕਰ ਕਿਤੇ ਜਾਣ ਜਾਂ ਘੁੰਮਣ ਦਾ ਪਲਾਨ ਬਣਾਉਣਾ ਚਾਹੁੰਦੇ ਹਨ ਤਾਂ ਤਰੀਕਾਂ ਅਤੇ ਤਿਉਹਾਰਾਂ ਨੂੰ ਧਿਆਨ 'ਚ ਰੱਖ ਕੇ ਟ੍ਰਿਪ ਪਲਾਨ ਕਰ ਸਕਦੇ ਹਨ।
| ਤਰੀਕ | ਤਿਉਹਾਰ/ਜੈਅੰਤੀ/ਦਿਵਸ |
|---|---|
| 2 ਅਕਤੂਬਰ 2026 | ਗਾਂਧੀ ਜੈਅੰਤੀ (ਸ਼ੁੱਕਰਵਾਰ) |
| 4 ਅਕਤੂਬਰ 2026 | ਐਤਵਾਰ |
| 11 ਅਕਤੂਬਰ 2026 | ਐਤਵਾਰ |
| 18 ਅਕਤੂਬਰ 2026 | ਦੁਰਗਾ ਪੂਜਾ |
| 19 ਅਤੇ 20 ਅਕਤੂਬਰ 2026 | ਦੁਸਹਿਰਾ/ਮਹਾ ਅਸ਼ਟਮੀ/ਵਿਜੈਦਸ਼ਮੀ |
| 25 ਅਕਤੂਬਰ 2026 | ਐਤਵਾਰ |
| 26 ਅਕਤੂਬਰ 2026 | ਮਹਾਰਿਸ਼ੀ ਵਾਲਮੀਕਿ ਜੈਅੰਤੀ |
| 29 ਅਕਤੂਬਰ 2026 | ਕਰਵਾ ਚੌਥ (ਮਹਿਲਾ ਅਧਿਆਪਕਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ) |
ਵਿਦਿਆਰਥੀਆਂ ਨੂੰ ਦੱਸ ਦੇਈਏ ਕਿ ਇਹ ਛੁੱਟੀਆਂ ਰਾਜਾਂ ਦੇ ਹਿਸਾਬ ਨਾਲ ਬਦਲ ਸਕਦੀਆਂ ਹਨ। ਜਿਵੇਂ ਦੁਰਗਾ ਪੂਜਾ ਖ਼ਾਸ ਤੌਰ 'ਤੇ ਪੱਛਮੀ ਬੰਗਾਲ 'ਚ ਮਨਾਈ ਜਾਂਦੀ ਹੈ। ਪੱਛਮੀ ਬੰਗਾਲ 'ਚ ਦੁਰਗਾ ਪੂਜਾ ਕਾਰਨ 15 ਅਕਤੂਬਰ ਤੋਂ ਹੀ ਛੁੱਟੀਆਂ ਸ਼ੁਰੂ ਹੋ ਸਕਦੀਆਂ ਹਨ। ਕਰਵਾ ਚੌਥ 'ਤੇ ਸਿਰਫ਼ ਮਹਿਲਾ ਅਧਿਆਪਕਾਂ ਲਈ ਹੀ ਛੁੱਟੀ ਹੁੰਦੀ ਹੈ। ਇਸੇ ਤਰ੍ਹਾਂ ਦੁਸਹਿਰੇ ਦੀਆਂ ਛੁੱਟੀਆਂ ਵੀ ਰਾਜ ਦੇ ਹਿਸਾਬ ਨਾਲ ਇੱਕ ਜਾਂ ਦੋ ਦਿਨ ਅੱਗੇ-ਪਿੱਛੇ ਹੋ ਸਕਦੀਆਂ ਹਨ। ਇਸ ਲਈ ਤੁਸੀਂ ਆਪਣੇ ਸਕੂਲ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ।