- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਨ ਸਕ੍ਰੀਨ ਮਾਰਕਿੰਗ ਤਹਿਤ ਅਧਿਆਪਕ ਕੰਪਿਊਟਰ ’ਤੇ ਸਕੈਨ ਕੀਤੀਆਂ ਗਈਆਂ ਕਾਪੀਆਂ ਨੂੰ ਜਾਂਚਦੇ ਹਨ, ਪਰ ਇਸ ਡਿਜੀਟਲ ਸਫਰ ’ਚ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਬੁੱਧਵਾਰ ਨੂੰ ਇਕ ਜਨਿਹੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਤੇ ਸੀਬੀਐੱਸਈ ਨੂੰ ਇਸ ਪ੍ਰਣਾਲੀ ਲਈ ਠੋਸ ਨਿਯਮ ਬਣਾਉਣ ਦਾ ਨਿਰਦੇਸ਼ ਦੇਣ ਦੀ ਮੰਗ ’ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਤੋਂ ਖਾਸ ਸਹਿਯੋਗ ਮੰਗਿਆ ਹੈ।

ਨਵੀਂ ਦਿੱਲੀ (ਏਜੰਸੀ) : ਸੀਬੀਐੱਸਈ ਦੀ ਡਿਟੀਟਲ ਰੀ-ਇਵੈਲਿਊਏਸ਼ਨ ਪ੍ਰਣਾਲੀ (ਆਨ ਸਕਰੀਨ ਮਾਰਕਿੰਗ-ਓਐੱਸਐੱਮ) ਤੋਂ ਪਰੇਸ਼ਾਨ ਤੇ ਮਾਨਸਿਕ ਤਣਾਅ ਨਾਲ ਜੂਝ ਰਹੇ ਵਿਦਿਆਰਥੀਆਂ ਦੇ ਦਰਦ ’ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਡੂੰਘੀ ਚਿੰਤਾ ਜਾਹਿਰ ਕੀਤੀ ਹੈ। ਆਨ ਸਕ੍ਰੀਨ ਮਾਰਕਿੰਗ-ਓਐੱਸਐੱਮ) ਤੋਂ ਪਰੇਸ਼ਾਨ ਤੇ ਮਾਨਸਿਕ ਤਣਾਅ ਨਾਲ ਜੂਝ ਰਹੇ ਵਿਦਿਆਰਥੀਆਂ ਦੇ ਦਰਦ ’ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਆਨ ਸਕ੍ਰੀਨ ਮਾਰਕਿੰਗ ਤਹਿਤ ਅਧਿਆਪਕ ਕੰਪਿਊਟਰ ’ਤੇ ਸਕੈਨ ਕੀਤੀਆਂ ਗਈਆਂ ਕਾਪੀਆਂ ਨੂੰ ਜਾਂਚਦੇ ਹਨ, ਪਰ ਇਸ ਡਿਜੀਟਲ ਸਫਰ ’ਚ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਬੁੱਧਵਾਰ ਨੂੰ ਇਕ ਜਨਿਹੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਤੇ ਸੀਬੀਐੱਸਈ ਨੂੰ ਇਸ ਪ੍ਰਣਾਲੀ ਲਈ ਠੋਸ ਨਿਯਮ ਬਣਾਉਣ ਦਾ ਨਿਰਦੇਸ਼ ਦੇਣ ਦੀ ਮੰਗ ’ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਤੋਂ ਖਾਸ ਸਹਿਯੋਗ ਮੰਗਿਆ ਹੈ।
ਕੋਰਟ ਨੇ ਕਿਹਾ ਜ਼ਰਾ ਬੱਚਿਆਂ ਦੀ ਨਿਰਾਸ਼ਾ ਤਾਂ ਦੇਖੋ
ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ, ਜਿਸ ’ਚ ਜਸਟਿਸ ਜੋਯਮਾਲਿਆ ਬਾਗਚੀ ਤੇ ਜਸਟਿਸ ਵੀ ਮੋਹਨਾ ਵੀ ਸ਼ਾਮਲ ਹਨ, ਨੇ ਇਸ ਡਿਜੀਟਲ ਪ੍ਰਕਿਰਿਆ ’ਚ ਲੁਕੇ ਡੂੰਘੇ ਦਰਦ ਨੂੰ ਮਹਿਸੂਸ ਕੀਤਾ। ਸੁਣਵਾਈ ਦੌਰਾਨ ਬੈਂਚ ਨੇ ਬਹੁਤ ਸੰਵੇਦਨਸ਼ੀਲ ਲਹਿਜ਼ੇ ’ਚ ਕਿਹਾ ਕਿ ਜ਼ਰਾ ਇਨ੍ਹਾਂ ਛੋਟੇ ਬੱਚਿਆਂ ਦੀ ਨਿਰਾਸ਼ਾ ਤੇ ਮਾਨਸਿਕ ਤਣਾਅ ਦੇ ਪੱਧਰ ਨੂੰ ਦੇਖੋ। ਜਸਟਿਸ ਬਾਗਚੀ ਨੇ ਚਿੰਤਾ ਪ੍ਰਗਟਾਉੰਦਿਆਂ ਕਿਹਾ ਕਿ ਇਸ ਡਿਜੀਟਲ ਮੁਲਾਂਕਣ ਪ੍ਰਕਿਰਿਆ ’ਚ ਕੁਝ ਹੋਰ ਗੰਭੀਰ ਪ੍ਰਣਾਲੀਗਤ ਕਮੀਆਂ ਹੌਲੀ-ਹੌਲੀ ਘਰ ਕਰ ਗਈਆਂ ਹਨ। ਸਾਲਿਸਟਰ ਜਨਰਲ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਇਸ ਸੰਵੇਦਨਸ਼ੀਲ ਮੁੱਦੇ ’ਤੇ ਤੁਹਾਡੀ ਮਦਦ ਬਹੁਤ ਸਕਾਰਾਤਮਕ ਤਰੀਕੇ ਨਾਲ ਚਾਹੁੰਦੇ ਹਾਂ, ਨਾ ਕਿ ਕਿਸੇ ਵਿਵਾਦ ਦੇ ਰੂਪ ’ਚ। ਇਸ ਵਿਵਸਥਾ ’ਚ ਵਾਕਈ ਕੁਝ ਵੱਡੀਆਂ ਖਾਮੀਆਂ ਹਨ। ਇਸਦੇ ਨਾਲ ਹੀ ਕੋਰਟ ਨੇ ਇਸ ਮਾਮਲੇ ’ਚ ਇਕ ਵਿਸਥਾਰਤ ਸਟੇਟਸ ਰਿਪੋਰਟ ਵੀ ਤਲਬ ਕੀਤੀ ਹੈ।