
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੀਐੱਮ ਮੋਦੀ ਦੇ 15 ਅਗਸਤ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਪਿਛਲੇ ਦਿਨੀਂ ਇਸ ਨੂੰ ਲੈ ਕੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਵੀ ਕੀਤੀ। ਬੈਠਕ ’ਚ ਮੰਤਰਾਲੇ ਵਲੋਂ ਪਹਿਲਾਂ ਤੋਂ ਆਈਆਈਟੀ ਕਾਨਪੁਰ ਦੇ ਸਹਿਯੋਗੀ ਨਾਲ ਸਾਥੀ ਨਾਂ ਨਾਲ ਚਲਾਈ ਜਾ ਰਹੀ ਮੁਫ਼ਤ ਕੋਚਿੰਗ ’ਤੇ ਚਰਚਾ ਹੋਈ।

ਜਾਗਰਣ ਬਿਊਰੋ, ਨਵੀਂ ਦਿੱਲੀ : ਨਿੱਜੀ ਕੋਚਿੰਗ ਦੀ ਬਹੁਤ ਜ਼ਿਆਦਾ ਫੀਸ ਦੇ ਬੋਝ ਤੋਂ ਮੱਧ ਵਰਗ ਦੇ ਪਰਿਵਾਰਾਂ ਨੂੰ ਕੱਢਣ ਲਈ ਪੀਐੱਮ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਆਨਲਾਈਨ ਮੁਫ਼ਤ ਕੋਚਿੰਗ ਨੈੱਟਵਰਕ ਨੂੰ ਖੜ੍ਹਾ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ। ਫ਼ਿਲਹਾਲ ਇਸ ਨੂੰ ਲੈ ਕੇ ਜਿਹੜੀ ਯੋਜਨਾ ਬਣਾਈ ਗਈ ਹੈ, ਉਨ੍ਹਾਂ ’ਚ ਮੁਫ਼ਤ ਕੋਚਿੰਗ ਨੈੱਟਵਰਕ ਨਾਲ ਦੇਸ਼ ਭਰ ਦੇ 12ਵੀਂ ਤੱਕ ਦੇ ਸਕੂਲਾਂ ਤੇ ਕਾਲਜਾਂ ਨਾਲ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਨੂੰ ਜੋੜਿਆ ਜਾਏਗਾ। ਉੱਥੇ ਇਸ ਦੇ ਜ਼ਰੀਏ ਹਾਲੇ ਸਿਰਫ਼ ਜੇਈਈ ਤੇ ਨੀਟ ਯੂਜੀ ਨਾਲ ਜੁੜੀਆਂ ਦਾਖ਼ਲਾ ਪ੍ਰੀਖਿਆਵਾਂ ਦੀ ਹੀ ਤਿਆਰੀ ਕਰਾਈ ਜਾਏਗੀ। ਬਾਅਦ ’ਚ ਇਸ ਵਿਚ ਐੱਸਐੱਸਸੀ ਤੇ ਯੂਪੀਐੱਸਸੀ ਸਮੇਤ ਦੂਜੀਆਂ ਵੀ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਾਈ ਜਾਏਗੀ। ਪੀਐੱਮ ਮੋਦੀ ਦੇ 15 ਅਗਸਤ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਪਿਛਲੇ ਦਿਨੀਂ ਇਸ ਨੂੰ ਲੈ ਕੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਵੀ ਕੀਤੀ। ਬੈਠਕ ’ਚ ਮੰਤਰਾਲੇ ਵਲੋਂ ਪਹਿਲਾਂ ਤੋਂ ਆਈਆਈਟੀ ਕਾਨਪੁਰ ਦੇ ਸਹਿਯੋਗੀ ਨਾਲ ਸਾਥੀ ਨਾਂ ਨਾਲ ਚਲਾਈ ਜਾ ਰਹੀ ਮੁਫ਼ਤ ਕੋਚਿੰਗ ’ਤੇ ਚਰਚਾ ਹੋਈ। ਹਾਲਾਂਕਿ ਇਸ ਪੋਰਟਲ ਦੀ ਸਮਰੱਥਾ ਏਨੀ ਨਹੀਂ ਹੈ ਕਿ ਉਹ ਜੇਈਈ, ਨੀਟ-ਯੂਜੀ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਵਾਲੇ ਕਰੀਬ 35 ਲੱਖ ਵਿਦਿਆਰਥੀਆਂ ਨੂੰ ਇਕੱਠੇ ਪੜ੍ਹਾ ਸਕੇ। ਅਜਿਹੇ ’ਚ ਮੁਫ਼ਤ ਕੋਚਿੰਗ ਦੇ ਤਜਵੀਜ਼ਸ਼ੁਦਾ ਨਵੇਂ ਨੈੱਟਵਰਕ ਦੀ ਸਮਰੱਥਾ ਨੂੰ ਇਕ ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਇਕੱਠੇ ਪੜ੍ਹਾਉਣ ਲਾਇਕ ਬਣਾਉਣ ਦੀ ਜ਼ਰੂਰਤ ਹੈ। ਇਹ ਕੋਚਿੰਗ ਆਨਲਾਈਨ ਦੇ ਨਾਲ ਇੰਟਰਐਕਟਿਵ ਵੀ ਹੋਵੇਗੀ। ਜਿੱਥੇ ਵਿਦਿਆਰਥੀ ਪੜ੍ਹਾਈ ਦੌਰਾਨ ਕਿਸੇ ਵੀ ਵਿਸ਼ੇ ਦੇ ਸਮਝ ’ਚ ਨਾ ਆਉਣ ’ਤੇ ਸਵਾਲ ਵੀ ਪੁੱਛ ਸਕਣਗੇ। ਇਹ ਵਿਦਿਆਰਥੀਆਂ ਨੂੰ 24 ਘੰਟੇ ਮਦਦ ਵੀ ਮੁਹੱਈਆ ਕਰਾਏਗੀ।
ਮੰਤਰਾਲੇ ਨਾਲ ਜੁੜੇ ਸੂਤਰਾਂ ਦੇ ਮੁਤਾਬਕ, ਸਾਥੀ ਪੋਰਟਲ ’ਤੇ ਹੁਣ ਤੱਕ ਉਸ ਤਰ੍ਹਾਂ ਤਾਂ ਕਰੀਬ 20 ਲੱਖ ਵਿਦਿਆਰਥੀ ਰਜਿਸਟਰਡ ਹਨ, ਪਰ ਇਸ ਤੋਂ ਬਾਅਦ ਵੀ ਇਹ ਨਿੱਜੀ ਕੋਚਿੰਗ ਅਦਾਰਿਆਂ ਦੇ ਮੁਕਾਬਲੇ ਮੁਕਾਬਲੇਬਾਜ਼ ਨਹੀਂ ਬਣ ਸਕੀ। ਅਜਿਹੇ ’ਚ ਤਜਵੀਜ਼ਸ਼ੁਦਾ ਮੁਫ਼ਤ ਕੋਚਿੰਗ ਮੁਹੱਈਆ ਕਰਾਉਣ ਲਈ ਤਜ਼ਵੀਜ਼ਸ਼ੁਦਾ ਨਵੇਂ ਪਲੇਟਫਾਰਮ ਨੂੰ ਕਿਵੇਂ ਹੋਰ ਮੁਕਾਬਲੇਬਾਜ਼ ਬਣਾਇਆ ਜਾ ਸਕੇ, ਇਸ ’ਤੇ ਵੀ ਚਰਚਾ ਹੋਈ ਹੈ। ਇਸ ਲਈ ਨਿੱਜੀ ਖੇਤਰਾਂ ਤੋਂ ਕੁਝ ਲੋਕਾਂ ਨੂੰ ਇਸ ਨਾਲ ਜੋੜਨ ਦੀ ਗੱਲ ਕਹੀ ਜਾ ਰਹੀ ਹੈ। ਇਸ ਨਾਲ ਹੀ ਦੇਸ਼ ਦੇ ਵਿੱਦਿਅਕ ਅਦਾਰਿਆਂ ’ਚ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਹੜੇ ਇਨ੍ਹਾਂ ਬੱਚਿਆਂ ਨੂੰ ਮੁਫ਼ਤ ’ਚ ਪੜ੍ਹਾਉਣ ’ਚ ਸਹਿਯੋਗ ਦੇ ਸਕਦੇ ਹਨ। ਇਸ ਦੌਰਾਨ ਜਿਹੜੇ ਸੰਕੇਤ ਮਿਲ ਰਹੇ ਹਨ, ਉਸ ਵਿਚ ਕੁਝ ਹਫ਼ਤਿਆਂ ਦੇ ਅੰਦਰ ਹੀ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ, ਤਾਂ ਜੋ ਫਰਵਰੀ ’ਚ ਜੇਈਈ ਮੇਨ ਦੇਣ ਵਾਲੇ ਵਿਦਿਆਰਥੀਆਂ ਨੂੰ ਇਸ ਦੇ ਲਾਭ ਮਿਲ ਸਕਣ।