- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਆਈਡੀਏਆਈ ਦੇ ਸਾਬਕਾ ਚੇਅਰਮੈਨ ਨੀਲੇਕਣੀ ਨੇ ਮੰਗਲਵਾਰ ਨੂੰ ਬਲੂਮਬਰਗ ਨਿਊ ਇਕਨਾਮਿਕ ਸਮਿਟ ਦੇ ਇਕ ਸੈਸ਼ਨ ਵਿਚ ਸੰਕੇਤ ਦਿੱਤਾ ਕਿ ਪ੍ਰੀਖਿਆ ਸੁਧਾਰਾਂ ਨੂੰ ਲੈ ਕੇ ਉਨ੍ਹਾਂ ਦੀ ਰਿਪੋਰਟ 28 ਅਕਤੂਬਰ ਤੱਕ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦੀ ਸਮੱਸਿਆ ਹੱਲ ਕੀਤੀ ਜਾ ਸਕਣ ਵਾਲੀ ਹੈ, ਜਿਸ ਲਈ ਤਕਨੀਕ ਦੀ ਵਰਤੋਂ ਕਰਨ ਦੀ ਲੋੜ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ-ਯੂਜੀ ਪੇਪਰ ਲੀਕ ਤੋਂ ਬਾਅਦ ਪ੍ਰੀਖਿਆਵਾਂ ਵਿਚ ਸੁਧਾਰ ਨੂੰ ਲੈ ਕੇ ਗਠਿਤ ਹਾਈ ਪਾਵਰ ਕਮੇਟੀ ਦੇ ਮੁਖੀ ਅਤੇ ਯੂਆਈਡੀਏਆਈ ਦੇ ਸਾਬਕਾ ਚੇਅਰਮੈਨ ਨੰਦਨ ਨੀਲੇਕਣੀ ਨੇ ਕਿਹਾ ਕਿ ਪੇਪਰ ਲੀਕ ਦੀ ਸਮੱਸਿਆ ਨੂੰ ਤਕਨੀਕ ਦੀ ਮਦਦ ਨਾਲ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਇਸ ਵਿਚ ਪਹਿਲਾਂ ਤੋਂ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਵਿਵਸਥਾ ਦੀ ਥਾਂ ਪ੍ਰੀਖਿਆ ਵਾਲੇ ਦਿਨ ਆਖ਼ਰੀ ਸਮੇਂ ’ਤੇ ਏਆਈ ਦੀ ਮਦਦ ਨਾਲ ਉਸ ਦਿਨ ਲਈ ਹੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣ। ਅਜਿਹੇ ਵਿਚ ਜਦੋਂ ਪਹਿਲਾਂ ਤੋਂ ਪ੍ਰਸ਼ਨ ਪੱਤਰ ਬਣਨਗੇ ਹੀ ਨਹੀਂ ਤਾਂ ਲੀਕ ਕਿਵੇਂ ਹੋਣਗੇ। ਹਾਲਾਂਕਿ, ਇਸ ਲਈ ਉਨ੍ਹਾਂ ਨੇ ਪ੍ਰਸ਼ਨ ਪੱਤਰਾਂ ਦਾ ਇਕ ਵਿਸ਼ਾਲ ਬੈਂਕ ਤਿਆਰ ਕਰਨ ਦੀ ਲੋੜ ਦੱਸੀ।
ਯੂਆਈਡੀਏਆਈ ਦੇ ਸਾਬਕਾ ਚੇਅਰਮੈਨ ਨੀਲੇਕਣੀ ਨੇ ਮੰਗਲਵਾਰ ਨੂੰ ਬਲੂਮਬਰਗ ਨਿਊ ਇਕਨਾਮਿਕ ਸਮਿਟ ਦੇ ਇਕ ਸੈਸ਼ਨ ਵਿਚ ਸੰਕੇਤ ਦਿੱਤਾ ਕਿ ਪ੍ਰੀਖਿਆ ਸੁਧਾਰਾਂ ਨੂੰ ਲੈ ਕੇ ਉਨ੍ਹਾਂ ਦੀ ਰਿਪੋਰਟ 28 ਅਕਤੂਬਰ ਤੱਕ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਦੀ ਸਮੱਸਿਆ ਹੱਲ ਕੀਤੀ ਜਾ ਸਕਣ ਵਾਲੀ ਹੈ, ਜਿਸ ਲਈ ਤਕਨੀਕ ਦੀ ਵਰਤੋਂ ਕਰਨ ਦੀ ਲੋੜ ਹੈ। ਸਾਡੀ ਕਮੇਟੀ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਅਸੀਂ ਇਸ ਨੂੰ ਹੱਲ ਕਰਾਂਗੇ। ਪ੍ਰਧਾਨ ਮੰਤਰੀ ਵੀ ਸਾਡੇ ਸੁਝਾਵਾਂ ਨੂੰ ਲਾਗੂ ਕਰਨ ਲਈ ਬਹੁਤ ਉਤਸੁਕ ਹਨ। ਨੀਲੇਕਣੀ ਨੇ ਕਿਹਾ ਕਿ ਪੇਪਰ ਲੀਕ ਹੋਣ ਦਾ ਮੁੱਖ ਕਾਰਨ ਪਹਿਲਾਂ ਤੋਂ ਪ੍ਰਸ਼ਨ ਪੱਤਰ ਤਿਆਰ ਕਰਨ ਦੀ ਵਿਵਸਥਾ ਹੈ। ਇਸੇ ਕਾਰਨ ਇਹ ਸਾਰੀ ਸਮੱਸਿਆ ਪੈਦਾ ਹੁੰਦੀ ਹੈ। ਕਿਉਂਕਿ ਇਸੇ ਨਾਲ ਪੈਸਾ ਕਮਾਉਣ ਦਾ ਇਕ ਜ਼ਰੀਆ ਬਣਦਾ ਹੈ। ਅਜਿਹੇ ਵਿਚ ਇਸ ਵਿਚ ਬਦਲਾਅ ਦੀ ਲੋੜ ਹੈ।
ਨੀਟ ਪੇਪਰ ਲੀਕ ਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਿਰਦੇਸ਼ ’ਤੇ ਗਠਿਤ ਹਾਈ ਪਾਵਰ ਕਮੇਟੀ ਦੇ ਮੁਖੀ ਨੀਲੇਕਣੀ ਨੇ ਕਿਹਾ ਕਿ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਰਾਹੀਂ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਪ੍ਰੀਖਿਆ ਕੇਂਦਰਾਂ ਦੇ ਨੈੱਟਵਰਕ ਦਾ ਵੀ ਵਿਸਥਾਰ ਕਰਨ ਦੀ ਦਿਸ਼ਾ ਵਿਚ ਕੰਮ ਚੱਲ ਰਿਹਾ ਹੈ। ਦੇਸ਼ ਦੇ ਲਗਪਗ ਡੇਢ ਲੱਖ ਸੰਸਥਾਨਾਂ ਵਿਚ ਇਹ ਨੈੱਟਵਰਕ ਸਥਾਪਤ ਕੀਤਾ ਜਾ ਸਕਦਾ ਹੈ, ਜਿੱਥੇ ਵਿਦਿਆਰਥੀ ਸੀਬੀਟੀ ਮੋਡ ਵਿਚ ਪ੍ਰੀਖਿਆਵਾਂ ਦੇ ਸਕਦੇ ਹਨ। ਪਿਛਲੇ ਦਿਨੀਂ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨਾਲ ਸਬੰਧਤ ਦੇਸ਼ ਦੇ ਸਾਰੇ ਤਕਨੀਕੀ ਅਤੇ ਪ੍ਰਬੰਧਨ ਸੰਸਥਾਨਾਂ ਤੋਂ ਕੰਪਿਊਟਰ ਲੈਬਾਂ ਦਾ ਵੇਰਵਾ ਮੰਗਿਆ ਸੀ।