
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਤੋਂ ਇਲਾਵਾ, ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ (ਸੋਸ਼ਿਓਲੋਜੀ) ਵਿਸ਼ਿਆਂ ’ਚ ਪ੍ਰਸ਼ਨ ਪੱਤਰਾਂ ਦੀਆਂ ਗ਼ਲਤੀਆਂ ਦੀ ਜਾਂਚ ਲਈ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇੱਕ ਵੱਖਰੀ ਜਨਤਕ ਸੂਚਨਾ ਜਾਰੀ ਕੀਤੀ ਜਾਵੇਗੀ।

ਨਵੀਂ ਦਿੱਲੀ (ਏਜੰਸੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਐਤਵਾਰ ਨੂੰ ਯੂਜੀਸੀ-ਨੈੱਟ ਜੂਨ 2026 ਪ੍ਰੀਖਿਆ ਦੇ 84 ਵਿਸ਼ਿਆਂ ਦੀ ਪ੍ਰੋਵਿਜ਼ਨਲ ਆਂਸਰ ਕੀ (ਉੱਤਰ ਕੁੰਜੀ) ਜਾਰੀ ਕਰ ਦਿੱਤੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ਰਾਹੀਂ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਐੱਨਟੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਆਂਸਰ ਕੀ ’ਤੇ ਇਤਰਾਜ਼ ਦਰਜ ਕਰਵਾਉਣ ਅਤੇ ਇਸ ਲਈ ਲੋੜੀਂਦੀ ਫੀਸ ਦੇ ਭੁਗਤਾਨ ਦੀ ਆਖਰੀ ਤਾਰੀਖ਼ 18 ਅਗਸਤ 2026 ਨੂੰ ਰਾਤ 11:59 ਵਜੇ ਤੱਕ ਤੈਅ ਕੀਤੀ ਗਈ ਹੈ। ਉਮੀਦਵਾਰਾਂ ਨੂੰ ਪ੍ਰਤੀ ਪ੍ਰਸ਼ਨ 200 ਰੁਪਏ ਪ੍ਰੋਸੈਸਿੰਗ ਫ਼ੀਸ ਦੇਣੀ ਹੋਵੇਗੀ। ਇਸ ਤੋਂ ਇਲਾਵਾ, ਅੰਗਰੇਜ਼ੀ, ਕਾਮਰਸ ਤੇ ਸਮਾਜ ਸ਼ਾਸਤਰ (ਸੋਸ਼ਿਓਲੋਜੀ) ਵਿਸ਼ਿਆਂ ’ਚ ਪ੍ਰਸ਼ਨ ਪੱਤਰਾਂ ਦੀਆਂ ਗ਼ਲਤੀਆਂ ਦੀ ਜਾਂਚ ਲਈ ਗਠਿਤ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਇੱਕ ਵੱਖਰੀ ਜਨਤਕ ਸੂਚਨਾ ਜਾਰੀ ਕੀਤੀ ਜਾਵੇਗੀ।
ਯੂਜੀਸੀ-ਨੈੱਟ ਪ੍ਰੀਖਿਆ ਦੇਸ਼ ਭਰ ਦੇ ਸੰਸਥਾਨਾਂ ’ਚ ਸਹਾਇਕ ਪ੍ਰੋਫੈਸਰਾਂ ਦੇ ਅਹੁਦੇ ਲਈ ਯੋਗਤਾ ਤੇ ਪੀਐੱਚਡੀ ਪ੍ਰੋਗਰਾਮਾਂ ’ਚ ਦਾਖ਼ਲੇ ਲਈ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ, ਐੱਨਟੀਏ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੁਆਇੰਟ ਸੀਐੱਸਆਈਆਰ ਯੂਜੀਸੀ-ਨੈੱਟ ਜੂਨ 2026 ਦੇ ਉਮੀਦਵਾਰ ਵੀ ਪ੍ਰੋਵਿਜ਼ਨਲ ਆਂਸਰ ਕੀ ਦੀ ਵਰਤੋਂ ਕਰ ਸਕਦੇ ਹਨ ਅਤੇ 16 ਤੋਂ 18 ਅਗਸਤ (ਰਾਤ 11 ਵਜੇ ਤੱਕ) ਦਰਮਿਆਨ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਹਨ।
ਏਜੰਸੀ ਨੇ ਸਾਰੇ ਉਮੀਦਵਾਰਾਂ ਨੂੰ ਸਿਰਫ਼ ਅਧਿਕਾਰਤ ਐੱਨਟੀਏ ਵੈੱਬਸਾਈਟ ਅਤੇ ਇਸ ਦੇ ਤਸਦੀਕਸ਼ੁਦਾ ਸੋਸ਼ਲ ਮੀਡੀਆ ਹੈਂਡਲ ’ਤੇ ਜਾਰੀ ਕੀਤੀ ਗਈ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ। ਜੁਆਇੰਟ ਸੀਐੱਸਆਈਆਰ ਯੂਜੀਸੀ-ਨੈੱਟ ਜੂਨ 2026 ਪ੍ਰੀਖਿਆ ਦਾ ਆਯੋਜਨ ਕੰਪਿਊਟਰ-ਆਧਾਰਿਤ ਟੈਸਟ (ਸੀਬੀਟੀ) ਮੋਡ 'ਚ 17 ਅਤੇ 18 ਜੁਲਾਈ ਨੂੰ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ), ਅਸਿਸਟੈਂਟ ਪ੍ਰੋਫੈਸਰ ਅਤੇ ਪੀਐੱਚਡੀ ਦਾਖ਼ਲੇ ਲਈ ਯੋਗਤਾ ਨਿਰਧਾਰਤ ਕਰਨਾ ਹੈ।