ਪ੍ਰਧਾਨ ਨੇ ਕਿਹਾ ਕਿ ਅਜੇ ਦੁਨੀਆ ’ਚ ਏਆਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ’ਚ ਇਕ ਚਰਚਾ ਇਹ ਵੀ ਹੈ ਕਿ ਇਹ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦੇਵੇਗਾ। ਜੋ ਵਿਅਕਤੀ ਅਜੇ ਕੰਮ ਕਰ ਰਹੇ ਹਨ, ਉਹ ਏਆਈ ਆਉਣ ’ਤੇ ਬੇਰੁਜ਼ਗਾਰ ਹੋ ਜਾਣਗੇ।

ਜਾਗਰਣ ਬਿਊਰੋ, ਨਵੀਂ ਦਿੱਲੀ : ਸਕੂਲਾਂ ’ਚ ਬੱਚਿਆਂ ਨੂੰ ਗਣਿਤ ਤੇ ਭਾਸ਼ਾ ਵਰਗੇ ਵਿਸ਼ਿਆਂ ਦੇ ਨਾਲ ਸ਼ੁਰੂਆਤੀ ਪੱਧਰ ਤੋਂ ਹੀ ਏਆਈ ਤੇ ਕੰਪਿਊਟੇਸ਼ਨਲ ਥਿੰਕਿੰਗ ਪੜ੍ਹਾਉਣ ਦੀ ਪਹਿਲ ਸ਼ੁਰੂ ਹੋ ਗਈ ਹੈ। ਇਕ ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਵਿੱਦਿਅਕ ਸੈਸ਼ਨ ਦੇ ਨਾਲ ਹੀ ਤੀਜੀ ਤੋਂ ਅੱਠਵੀਂ ਜਮਾਤ ਦੇ ਲਈ ਇਸ ਦੇ ਸਿਲੇਬਸ ਤੇ ਛੇਵੀਂ ਜਮਾਤ ਦੀਆਂ ਪਾਠ ਪੁਸਤਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੀਬੀਐੱਸਈ ਤੇ ਐੱਨਸੀਈਆਰਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਏਆਈ ਤੇ ਕੰਪਿਊਟੇਸ਼ਨਲ ਥਿੰਕਿੰਗ ਨਾਲ ਸਬੰਧਤ ਪਾਠ ਪੁਸਤਕਾਂ ਨੂੰ ਸਾਰੀਆਂ ਭਾਸ਼ਾਵਾਂ ’ਚ ਤਿਆਰ ਕਰਨ ਤੇ ਸਾਰੇ ਸੂਬਿਆਂ ਦੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਦੇ ਨਾਲ ਸਾਂਝਾ ਕਰਨ। ਸਿੱਖਿਆ ਮੰਤਰੀ ਨੇ ਇਹ ਨਿਰਦੇਸ਼ ਤਦ ਦਿੱਤੇ ਹਨ ਜਦ ਏਆਈ ਤੇ ਕੰਪਿਊਟੇਸ਼ਨਲ ਥਿੰਕਿੰਗ ਨੂੰ ਲੈ ਕੇ ਤਿਆਰ ਕੀਤੀਆਂ ਗਈਆਂ ਇਨ੍ਹਾਂ ਪਾਠ ਪੁਸਤਕਾਂ ਨੂੰ ਪੜ੍ਹਾਉਣ ਦੀ ਸ਼ੁਰੂਆਤ ਅਜੇ ਸਿਰਫ਼ ਸੀਬੀਐੱਸਈ ਸਕੂਲਾਂ ਤੋਂ ਕੀਤੀ ਗਈ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਤੇਜ਼ੀ ਨਾਲ ਬਦਲੀ ਦੁਨੀਆ ’ਚ ਬੱਚਿਆਂ ਨੂੰ ਏਆਈ ਤੇ ਕੰਪਿਊਟੇਸ਼ਨਲ ਥਿੰਕਿੰਗ ਵਰਗੇ ਵਿਸ਼ਿਆਂ ਦਾ ਗਿਆਨ ਦੇਣਾ ਜ਼ਰੂਰੀ ਹੈ। ਉਂਜ ਵੀ ਭਾਰਤ ਇਸ ਪਹਿਲ ਦੀ ਅਗਵਾਈ ਕਰ ਰਿਹਾ ਹੈ। ਏਆਈ ਤੇ ਕੰਪਿਊਟੇਸ਼ਨਲ ਥਿੰਕਿੰਗ ਨੂੰ ਲੈ ਕੇ ਤਿਆਰ ਕੀਤੇ ਗਏ ਇਸ ਨਵੇਂ ਸਿਲੇਬਸ ’ਚ ਜਮਾਤ ਤਿੰਨ ਤੋਂ ਪੰਜ ਤੱਕ ਭਾਵ ਫਾਊਂਡੇਸ਼ਨਲ ਸਟੇਜ ਤੱਕ ਏਆਈ ਨੂੰ ਵੱਖ ਵਿਸ਼ੇ ਦੇ ਰੂਪ ’ਚ ਨਹੀਂ ਬਲਕਿ ਗਣਿਤ, ਭਾਸ਼ਾ ਤੇ ਸਮਾਜਿਕ ਤੇ ਵਤਾਵਾਰਨ ਅਧਿਐਨ ਦੇ ਨਾਲ ਜੋੜ ਕੇ ਪੜ੍ਹਾਇਆ ਜਾਵੇਗਾ, ਜਦਕਿ ਜਮਾਤ ਛੇਵੀਂ ਤੋਂ ਅੱਠਵੀਂ ਤੱਕ ਏਆਈ ਦੇ ਮੁੱਢਲੇ ਸਿਧਾਂਤਾਂ, ਕੋਡਿੰਗ, ਰੋਬੋਟਿਕਸ ਤੇ ਕੰਪਿਊਟਰ ਪ੍ਰੋਜੈਕਟਸ ਦੇ ਰਾਹੀਂ ਵਿਵਹਾਰਕ ਗਿਆਨ ਦਿੱਤਾ ਜਾਵੇਗਾ। ਇਸ ਵਿਸ਼ੇ ਦੀ ਪੜ੍ਹਾਈ ਸਾਲ ’ਚ ਪੰਜ ਤੋਂ ਅੱਠ ਘੰਟੇ ਦੀ ਹੋਵੇਗੀ।
ਪ੍ਰਧਾਨ ਨੇ ਕਿਹਾ ਕਿ ਅਜੇ ਦੁਨੀਆ ’ਚ ਏਆਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਨ੍ਹਾਂ ’ਚ ਇਕ ਚਰਚਾ ਇਹ ਵੀ ਹੈ ਕਿ ਇਹ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦੇਵੇਗਾ। ਜੋ ਵਿਅਕਤੀ ਅਜੇ ਕੰਮ ਕਰ ਰਹੇ ਹਨ, ਉਹ ਏਆਈ ਆਉਣ ’ਤੇ ਬੇਰੁਜ਼ਗਾਰ ਹੋ ਜਾਣਗੇ। ਦੂਜੀ ਚਰਚਾ ਹੈ ਕਿ ਏਆਈ ਜੀਵਨ ਨੂੰ ਇੰਨਾ ਆਸਾਨ ਬਣਾਏਗਾ ਕਿ ਸਿਹਤ ਵਰਗੇ ਖੇਤਰਾਂ ’ਚ ਅਜੇ ਜੋ ਮੁਸ਼ਕਲਾਂ ਹੁੰਦੀਆਂ ਹਨ, ਸਭ ਖ਼ਤਮ ਹੋ ਜਾਣਗੀਆਂ। ਤਾਰਕਿਕ ਸਮਰੱਥਾ ਰੱਖਣ ਵਾਲੇ ਲੋਕਾਂ ਨੂੰ ਕੰਮ ਦੇ ਵੱਧ ਮੌਕੇ ਮਿਲਣਗੇ। ਇਸ ਮੌਕੇ ’ਤੇ ਅਧਿਆਪਕਾਂ ਦੀ ਸਿਖਲਾਈ ਲਈ ਤਿਆਰ ਕੀਤੀ ਗਈ ਹੈਂਡਬੁਕ ਵੀ ਜਾਰੀ ਕੀਤੀ ਗਈ। ਇਸ ਪਹਿਲ ਦੇ ਤਹਿਤ ਅਧਿਆਪਕਾਂ ਨੂੰ ਪਹਿਲਾਂ ਇਸ ਨੂੰ ਪੜ੍ਹਾਉਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ’ਤੇ ਰਾਜ ਮੰਤਰੀ ਜਯੰਤ ਚੌਧਰੀ ਸਮੇਤ ਮੰਤਰਾਲੇ ਨਾਲ ਜੁੜੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।