- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਨੇ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਨਵੀਆਂ ਪਾਠ ਪੁਸਤਕਾਂ ਦੇ ਨਾਂ ਦੇਸ਼ ਦੀਆਂ ਨਦੀਆਂ ਦੇ ਨਾਂ ’ਤੇ ਰੱਖੇ ਹਨ। ਅਜੇ ਤੱਕ ਛੇਵੀਂ ਤੇ ਨੌਵੀਂ ਕਲਾਸ ਦੀਆਂ ਸੰਵਿਧਾਨ ਦੀ ਅਨੁਸੂਚੀ ਵਿਚ ਸ਼ਾਮਲ ਸਾਰੀਆਂ 22 ਭਾਰਤੀ ਭਾਸ਼ਾਵਾਂ ਦੀਆਂ ਨਵੀਆਂ ਪਾਠ ਪੁਸਤਕਾਂ ਦੇ ਨਾਂ ਖੇਤਰ ਜਾਂ ਸੂਬਿਆਂ ਦੀਆਂ ਭਾਸ਼ਾਵਾਂ ਦੇ ਆਧਾਰ ’ਤੇ ਉੱਥੋਂ ਦੀਆਂ ਸਥਾਨਕ ਨਦੀਆਂ ਦੇ ਨਾਂ ’ਤੇ ਰੱਖੇ ਗਏ ਹਨ।

ਅਰਵਿੰਦ ਪਾਂਡੇ, ਜਾਗਰਣ, ਨਵੀਂ ਦਿੱਲੀ : ਦੇਸ਼ ਦੀ ਨਵੀਂ ਪੀੜ੍ਹੀ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਤਿੰਨ ਭਾਸ਼ਾ ਫਾਰਮੂਲੇ ਦੇ ਜ਼ਰੀਏ ਭਾਰਤੀ ਭਾਸ਼ਾਵਾਂ ਨਾਲ ਜੋੜਨ ਦੀ ਸ਼ੁਰੂ ਹੋਈ ਪਹਿਲ ਵਿਚ ਹੁਣ ਉਹ ਸਿਰਫ਼ ਭਾਸ਼ਾ ਹੀ ਨਹੀਂ ਸਿੱਖਣਗੇ ਬਲਕਿ ਦੇਸ਼ ਦੀਆਂ ਪੁਰਾਤਨ ਨਦੀਆਂ ਦੇ ਨਾਂ ਬਾਰੇ ਵੀ ਰੂਬਰੂ ਹੋਣਗੇ। ਰਾਸ਼ਟਰੀ ਸਿੱਖਿਆ ਖੋਜ ਤੇ ਸਿਖਲਾਈ ਕੌਂਸਲ (ਐੱਨਸੀਈਆਰਟੀ) ਨੇ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਨਵੀਆਂ ਪਾਠ ਪੁਸਤਕਾਂ ਦੇ ਨਾਂ ਦੇਸ਼ ਦੀਆਂ ਨਦੀਆਂ ਦੇ ਨਾਂ ’ਤੇ ਰੱਖੇ ਹਨ। ਅਜੇ ਤੱਕ ਛੇਵੀਂ ਤੇ ਨੌਵੀਂ ਕਲਾਸ ਦੀਆਂ ਸੰਵਿਧਾਨ ਦੀ ਅਨੁਸੂਚੀ ਵਿਚ ਸ਼ਾਮਲ ਸਾਰੀਆਂ 22 ਭਾਰਤੀ ਭਾਸ਼ਾਵਾਂ ਦੀਆਂ ਨਵੀਆਂ ਪਾਠ ਪੁਸਤਕਾਂ ਦੇ ਨਾਂ ਖੇਤਰ ਜਾਂ ਸੂਬਿਆਂ ਦੀਆਂ ਭਾਸ਼ਾਵਾਂ ਦੇ ਆਧਾਰ ’ਤੇ ਉੱਥੋਂ ਦੀਆਂ ਸਥਾਨਕ ਨਦੀਆਂ ਦੇ ਨਾਂ ’ਤੇ ਰੱਖੇ ਗਏ ਹਨ।
ਉਦਾਹਰਣ ਦੇ ਤੌਰ ’ਤੇ ਪੰਜਾਬੀ ਭਾਸ਼ਾ ਦੀਆਂ ਛੇਵੀਂ ਤੇ ਨੌਵੀਂ ਕਲਾਸ ਦੀਆਂ ਪਾਠ ਪੁਸਤਕਾਂ ਦਾ ਨਾਂ ਸਤਲੁਜ ਤੇ ਰਾਵੀ ਰੱਖਿਆ ਗਿਆ ਹੈ, ਜਦਕਿ ਤਾਮਿਲ ਭਾਸ਼ਾ ਦੀਆਂ ਦੋਵਾਂ ਕਲਾਸਾਂ ਦੀਆਂ ਪਾਠ ਪੁਸਤਕਾਂ ਦਾ ਨਾਂ ਭਵਾਨੀ ਤੇ ਬੈਗਈ (ਦੋਵੇਂ ਤਾਮਿਲਨਾਡੂ ਦੀਆਂ ਪ੍ਰਮੁੱਖ ਨਦੀਆਂ ਹਨ) ਦੇ ਨਾਂ ’ਤੇ ਰੱਖਿਆ ਗਿਆ ਹੈ। ਉੱਥੇ ਹਿੰਦੀ ਭਾਸ਼ਾ ਦੀਆਂ ਦੋਵਾਂ ਕਲਾਸਾਂ ਦੀਆਂ ਪਾਠ ਪੁਸਤਕਾਂ ਦਾ ਨਾਂ ਅਲਖਨੰਦਾ ਤੇ ਰੇਵਾ ਰੱਖਿਆ ਗਿਆ ਹੈ। ਬੰਗਾਲੀ ਭਾਸ਼ਾ ਦੀਆਂ ਪਾਠ ਪੁਸਤਕਾਂ ਦਾ ਨਾਂ ਭਾਗੀਰਥੀ ਤੇ ਕਾਲਿੰਦੀ ਰੱਖਿਆ ਹੈ। ਉੱਥੇ ਮੈਥਿਲੀ ਭਾਸ਼ਾ ਦੀਆਂ ਪੁਸਤਕਾਂ ਦਾ ਨਾਂ ਕਮਲਾ ਤੇ ਕੌਸ਼ਿਕੀ (ਦੋਵੇਂ ਹੀ ਸਥਾਨਕ ਨਦੀਆਂ ਹਨ) ਰੱਖਿਆ ਗਿਆ ਹੈ। ਇਸੇ ਤਰ੍ਹਾਂ ਹੋਰ ਭਾਸ਼ਾਵਾਂ ਦੀਆਂ ਪੁਸਤਕਾਂ ਦੇ ਨਾਂ ਵੀ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੇ ਨਾਂ ’ਤੇ ਰੱਖੇ ਗਏ ਹਨ।
ਐੱਨਸੀਈਆਰਟੀ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ ਵੱਖ-ਵੱਖ ਭਾਸ਼ਾਵਾਂ ਦੀਆਂ ਇਨ੍ਹਾਂ ਪਾਠ ਪੁਸਤਕਾਂ ਨੂੰ ਤਿਆਰ ਕਰਨ ਦਾ ਕੰਮ ਐੱਨਈਪੀ ਦੇ ਤਿੰਨ ਭਾਸ਼ਾ ਫਾਰਮੂਲੇ ਦੀ ਸਿਫਾਰਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਸਕੂਲਾਂ ’ਚ ਛੇਵੀਂ ਤੋਂ ਦਸਵੀਂ ਤੱਕ ਹਰ ਬੱਚੇ ਨੂੰ ਤਿੰਨ ਭਾਸ਼ਾਵਾਂ ਪੜ੍ਹਨੀਆਂ ਪੈਣਗੀਆਂ, ਇਨ੍ਹਾਂ ਵਿਚ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ। ਉੱਥੇ ਇਨ੍ਹਾਂ ਪਾਠ ਪੁਸਤਕਾਂ ਦੇ ਨਾਂ ਨੂੰ ਨਦੀਆਂ ਦੇ ਨਾਂ ’ਤੇ ਰੱਖਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਨਵੀਂ ਪੀੜ੍ਹੀ ਭਾਸ਼ਾਵਾਂ ਵਾਂਗ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜੀਆਂ ਨਦੀਆਂ ਦੇ ਨਾਂ ਵੀ ਜਾਣ ਸਕਣ।
ਦੋ ਭਾਰਤੀ ਭਾਸ਼ਾਵਾਂ ਨੂੰ ਪੜ੍ਹਾਉਣ ਦੀ ਪਹਿਲ ਕਿਉਂ
ਦੇਸ਼ ਦੀ ਨਵੀਂ ਪੀੜ੍ਹੀ ਨੂੰ ਸੰਵਿਧਾਨ ਦੀ ਅੱਠਵੀਂ ਅਨੁਸੂਚੀ ’ਚ ਸ਼ਾਮਲ 22 ਭਾਰਤੀ ਭਾਸ਼ਾਵਾਂ ਨਾਲ ਜੋੜਨ ਦੀ ਇਹ ਪਹਿਲ ਤਦ ਸ਼ੁਰੂ ਕੀਤੀ ਗਈ ਹੈ, ਜਦੋਂ ਦੇਸ਼ ਤੋਂ ਪਿਛਲੇ ਕੁਝ ਸਾਲਾਂ ’ਚ ਵੱਡੀ ਗਿਣਤੀ ’ਚ ਭਾਰਤੀ ਭਾਸ਼ਾਵਾਂ ਲੋਪ ਹੋ ਗਈਆਂ ਹਨ ਜਾਂ ਫਿਰ ਉਸ ਦੇ ਕੰਢੇ ’ਤੇ ਖੜ੍ਹੀਆਂ ਹਨ। ਯੂਨੈਸਕੋ ਦੀ ਰਿਪੋਰਟ ਦੇ ਮੁਤਾਬਕ, ਦੇਸ਼ ਦੀਆਂ ਕਰੀਬ 197 ਭਾਰਤੀ ਭਾਸ਼ਾਵਾਂ ਲੋਪ ਹੋ ਗਈਆਂ ਹਨ ਜਾਂ ਫਿਰ ਉਸ ਦੇ ਕੰਢੇ ’ਤੇ ਖੜ੍ਹੀਆਂ ਹਨ। ਇਸ ਕਾਰਨ ਬੱਚਿਆਂ ਨੂੰ ਸਕੂਲੀ ਪੱਧਰ ਤੋਂ ਭਾਰਤੀ ਭਾਸ਼ਾਵਾਂ ਨਾਲ ਜੋੜਨ ਨਾਲ ਉਨ੍ਹਾਂ ਦੀ ਸੁਰੱਖਿਆ ’ਚ ਮਦਦ ਮਿਲੇਗੀ।
----------
ਕਿਨ੍ਹਾਂ-ਕਿਨ੍ਹਾਂ ਭਾਸ਼ਾਵਾਂ ’ਚ ਤਿਆਰ ਕੀਤੀਆਂ ਗਈਆਂ ਹਨ ਪਾਠ-ਪੁਸਤਕਾਂ
ਹਿੰਦੀ, ਪੰਜਾਬੀ, ਸੈਂਥਾਲੀ, ਤਮਿਲ, ਕੰਨੜ, ਨੇਪਾਲੀ, ਮਲਿਆਲਮ, ਮਰਾਠੀ, ਸੰਸਕ੍ਰਿਤ, ਗੁਜਰਾਤੀ, ਬੰਗਾਲੀ, ਮਨੀਪੁਰੀ, ਕੋਂਕਣੀ, ਮੈਥਲੀ, ਤੇਲਗੂ, ਕਸ਼ਮੀਰੀ, ਓਡੀਆ, ਡੋਗਰੀ, ਅਸਾਮੀ, ਉਰਦੂ, ਸਿੰਧੀ ਤੇ ਬੋਡੋ ਭਾਸ਼ਾ।
----------------
ਕਿਹੜੀਆਂ-ਕਿਹੜੀਆਂ ਪ੍ਰਮੁੱਖ ਨਦੀਆਂ ਦੇ ਨਾਂ ’ਤੇ ਹਨ ਕਿਤਾਬਾਂ
ਅਲਖਨੰਦਾ, ਸਤਲੁਜ, ਭਵਾਨੀ, ਕ੍ਰਿਸ਼ਣਾ, ਨੇਪਾਲੀ, ਤੀਸਤਾ, ਗੋਦਾਵਰੀ, ਸਾਬਰਮਤੀ, ਭਾਗੀਰਥੀ, ਲੋਕਤਕ, ਮਾਂਡਵੀ, ਕਮਲਾ, ਤਰਣਗਿਨੀ, ਜਿਹਲਮ, ਬੈਤਰਨੀ, ਦੇਵਿਕਾ, ਗੋਮਤੀ, ਸਿੰਧੂ, ਰੇਵਾ, ਨਰਮਦਾ, ਪੰਚਗੰਗਾ, ਕਾਲਿੰਦੀ, ਰਾਵੀ, ਮਹਾਨਦੀ, ਤੁੰਗਭਦਰਾ, ਪੰਬਾ, ਕਪਿਲਾ, ਕੌਸ਼ਿਕੀ, ਤਵਾ, ਚਿਨਾਬ, ਲੁਨੀ, ਵੈਗਈ ਆਦਿ।