- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੇ ਕਲਾਸ 6 ਵਿੱਚ ਦਾਖ਼ਲੇ ਲਈ ਅਰਜ਼ੀ ਦਿੱਤੀ ਸੀ, ਉਹ NVS ਦੀ ਅਧਿਕਾਰਤ ਵੈੱਬਸਾਈਟ navodaya.gov.in ’ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰਨਾ ਹੋਵੇਗਾ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਨਵੋਦਿਆ ਵਿਦਿਆਲਿਆ ਸਮਿਤੀ (NVS) ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ (JNVST) ਕਲਾਸ 6 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਅਤੇ ਮਾਪਿਆਂ ਨੇ ਕਲਾਸ 6 ਵਿੱਚ ਦਾਖ਼ਲੇ ਲਈ ਅਰਜ਼ੀ ਦਿੱਤੀ ਸੀ, ਉਹ NVS ਦੀ ਅਧਿਕਾਰਤ ਵੈੱਬਸਾਈਟ navodaya.gov.in ’ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰਨਾ ਹੋਵੇਗਾ।
ਇਨ੍ਹਾਂ 5 Steps ਨਾਲ ਡਾਊਨਲੋਡ ਕਰੋ ਐਡਮਿਟ ਕਾਰਡ
NVS ਵੱਲੋਂ JNVST ਕਲਾਸ 6 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀ ਹੇਠਾਂ ਦਿੱਤੇ ਕਦਮਾਂ ਦੀ ਮਦਦ ਨਾਲ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ navodaya.gov.in ’ਤੇ ਜਾਓ।
2. ਵੈੱਬਸਾਈਟ ਦੇ ਹੋਮਪੇਜ ’ਤੇ Candidate Corner ਸੈਕਸ਼ਨ ’ਤੇ ਕਲਿੱਕ ਕਰੋ।
3. ਇਸ ਤੋਂ ਬਾਅਦ Click here to download admit cards for Class VI JNVST 2027 ਲਿੰਕ ’ਤੇ ਕਲਿੱਕ ਕਰੋ।
4. ਹੁਣ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ।
5. ਲੌਗਇਨ ਕਰਨ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ ’ਤੇ ਦਿਖਾਈ ਦੇਵੇਗਾ। ਇਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਆਊਟ ਲੈ ਲਵੋ।
ਇਸ ਦਿਨ ਹੋਵੇਗੀ ਪ੍ਰੀਖਿਆ
JNVST ਕਲਾਸ 6 ਦੀ ਦਾਖ਼ਲਾ ਪ੍ਰੀਖਿਆ 28 ਨਵੰਬਰ, 2026 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਇੱਕ ਹੀ ਸ਼ਿਫਟ ਵਿੱਚ ਸਵੇਰੇ 11:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਪ੍ਰੀਖਿਆ ਦੀ ਮਿਆਦ ਦੋ ਘੰਟੇ ਹੋਵੇਗੀ।
ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਤੋਂ ਮਾਨਸਿਕ ਯੋਗਤਾ (Mental Ability), ਗਣਿਤ (Arithmetic) ਅਤੇ ਭਾਸ਼ਾ ਨਾਲ ਸਬੰਧਤ ਸਵਾਲ ਪੁੱਛੇ ਜਾਣਗੇ।
ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ ਇਸ ਵਿੱਚ ਦਿੱਤੀ ਜਾਣਕਾਰੀ, ਜਿਵੇਂ ਕਿ ਰੋਲ ਨੰਬਰ, ਵਿਦਿਆਰਥੀ ਦਾ ਨਾਮ, ਪ੍ਰੀਖਿਆ ਕੇਂਦਰ, ਪ੍ਰੀਖਿਆ ਦੀ ਤਾਰੀਖ ਅਤੇ ਸ਼ਿਫਟ ਆਦਿ ਦੀ ਧਿਆਨ ਨਾਲ ਜਾਂਚ ਕਰ ਲਵੋ।