- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਬੀਪੀਐੱਸ ਪੀਓ ਦੀ ਮੁੱਢਲੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ibps.in ’ਤੇ ਜਾ ਕੇ IBPS CRP PO MT XVI Pre Result 2026 ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਬੈਂਕਿੰਗ ਪਰਸੋਨਲ ਸਿਲੈਕਸ਼ਨ ਇੰਸਟੀਚਿਊਟ (IBPS) ਵੱਲੋਂ ਸੀਆਰਪੀ ਪੀਓ ਐੱਮਟੀ XVI ਪ੍ਰੀਲਿਮਜ਼ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਆਈਬੀਪੀਐੱਸ ਪੀਓ ਦੀ ਮੁੱਢਲੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ibps.in ’ਤੇ ਜਾ ਕੇ IBPS CRP PO MT XVI Pre Result 2026 ਦੇਖ ਅਤੇ ਡਾਊਨਲੋਡ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਪ੍ਰੀਖਿਆ ਰਾਹੀਂ ਕੁੱਲ 7,565 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਮੁੱਢਲੀ ਪ੍ਰੀਖਿਆ ਵਿੱਚ ਸਫਲ ਐਲਾਨੇ ਜਾਣਗੇ, ਉਨ੍ਹਾਂ ਨੂੰ ਮੁੱਖ ਪ੍ਰੀਖਿਆ ਲਈ ਸੱਦਾ ਦਿੱਤਾ ਜਾਵੇਗਾ।
ਇਨ੍ਹਾਂ Steps ਰਾਹੀਂ ਡਾਊਨਲੋਡ ਕਰੋ ਪ੍ਰੀਲਿਮਜ਼ ਪ੍ਰੀਖਿਆ ਦਾ ਨਤੀਜਾ
ਉਮੀਦਵਾਰ ਮੁੱਢਲੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਨਤੀਜਾ ਡਾਊਨਲੋਡ ਕਰਨ ਲਈ ਹੇਠ ਲਿਖੇ Steps ਦੀ ਪਾਲਣਾ ਕਰੋ:
1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ibps.in ’ਤੇ ਜਾਓ।
2. ਵੈੱਬਸਾਈਟ ਦੇ ਹੋਮ ਪੇਜ ’ਤੇ Recent Update ਸੈਕਸ਼ਨ ’ਤੇ ਕਲਿੱਕ ਕਰੋ।
3. ਇਸ ਤੋਂ ਬਾਅਦ IBPS CRP PO MT XVI Pre Result 2026 ਲਿੰਕ ’ਤੇ ਕਲਿੱਕ ਕਰੋ।
4. ਲਿੰਕ ਖੁੱਲ੍ਹਣ ਤੋਂ ਬਾਅਦ ਆਪਣੀ ਲੌਗਇਨ ਜਾਣਕਾਰੀ ਧਿਆਨ ਨਾਲ ਦਰਜ ਕਰੋ।
5. ਲੌਗਇਨ ਵੇਰਵੇ ਦਰਜ ਕਰਨ ਤੋਂ ਬਾਅਦ ਨਤੀਜਾ ਸਕ੍ਰੀਨ ’ਤੇ ਖੁੱਲ੍ਹ ਜਾਵੇਗਾ।
6. ਨਤੀਜਾ ਦੇਖਣ ਤੋਂ ਬਾਅਦ ਇਸ ਨੂੰ ਡਾਊਨਲੋਡ ਕਰ ਲਓ ਅਤੇ ਭਵਿੱਖ ਲਈ ਪ੍ਰਿੰਟਆਉਟ ਕੱਢ ਕੇ ਰੱਖੋ।
ਸਫਲ ਉਮੀਦਵਾਰ ਮੁੱਖ ਪ੍ਰੀਖਿਆ ਵਿੱਚ ਹੋਣਗੇ ਸ਼ਾਮਲ
ਜਿਹੜੇ ਉਮੀਦਵਾਰ ਪੀਓ ਦੀ ਮੁੱਢਲੀ ਪ੍ਰੀਖਿਆ ਵਿੱਚ ਸਫਲ ਐਲਾਨੇ ਗਏ ਹਨ, ਉਹ ਜਲਦ ਹੀ ਮੁੱਖ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ। ਮੁੱਖ ਪ੍ਰੀਖਿਆ ਸੰਭਾਵਤ ਤੌਰ ’ਤੇ ਅਕਤੂਬਰ ਮਹੀਨੇ ਵਿੱਚ ਕਰਵਾਈ ਜਾ ਸਕਦੀ ਹੈ।
ਮੁੱਖ ਪ੍ਰੀਖਿਆ ਵਿੱਚ ਉਮੀਦਵਾਰਾਂ ਤੋਂ ਰੀਜ਼ਨਿੰਗ, ਆਮ ਜਾਗਰੂਕਤਾ, ਅੰਗਰੇਜ਼ੀ ਅਤੇ ਡਾਟਾ ਐਨਾਲਿਸਿਸ ਆਦਿ ਵਿਸ਼ਿਆਂ ਨਾਲ ਸਬੰਧਤ 200 ਅੰਕਾਂ ਦੇ 170 ਬਹੁ-ਵਿਕਲਪੀ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ ਲਈ 160 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਪ੍ਰੀਖਿਆ ਵਿੱਚ 25 ਅੰਕਾਂ ਦਾ ਡਿਸਕ੍ਰਿਪਟਿਵ ਪੇਪਰ ਵੀ ਹੋਵੇਗਾ, ਜਿਸ ਵਿੱਚ ਉਮੀਦਵਾਰਾਂ ਤੋਂ ਦੋ ਪ੍ਰਸ਼ਨ ਪੁੱਛੇ ਜਾਣਗੇ। ਡਿਸਕ੍ਰਿਪਟਿਵ ਪੇਪਰ ਲਈ 30 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਮੁੱਖ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਜਲਦ
ਮੁੱਖ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਅਧਿਕਾਰਤ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਲਈ ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਤਰੀਕਾਂ ਅਤੇ ਹੋਰ ਜਾਣਕਾਰੀ ਲਈ ਸਮੇਂ-ਸਮੇਂ ’ਤੇ IBPS ਦੀ ਅਧਿਕਾਰਤ ਵੈੱਬਸਾਈਟ ibps.in ’ਤੇ ਜਾਂਚ ਕਰਦੇ ਰਹਿਣ।