- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1.37 ਲੱਖ MBBS ਸੀਟਾਂ ਲਈ ਦਾਖਲੇ ਸਵੀਕਾਰ ਕੀਤੇ ਜਾਣਗੇ। ਦਰਅਸਲ ਹਾਲ ਹੀ ਵਿੱਚ, ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ 136,939 MBBS ਸੀਟਾਂ 'ਤੇ ਦਾਖਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। NMC ਨੇ ਕੁੱਲ 9,911 ਵਾਧੂ ਨਵੀਂ ਸੀਟਾਂ ਦਾ ਵਾਧਾ ਕੀਤਾ ਹੈ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ Re-NEET UG 2026 ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ, neet.nta.nic.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਨਤੀਜੇ ਡਾਊਨਲੋਡ ਕਰਨ ਲਈ, ਵਿਦਿਆਰਥੀਆਂ ਨੂੰ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਨ ਦੀ ਲੋੜ ਹੋਵੇਗੀ।
1.37 ਲੱਖ ਸੀਟਾਂ ’ਤੇ ਹੋਵੇਗਾ ਦਾਖਲਾ
1.37 ਲੱਖ MBBS ਸੀਟਾਂ ਲਈ ਦਾਖਲੇ ਸਵੀਕਾਰ ਕੀਤੇ ਜਾਣਗੇ। ਦਰਅਸਲ ਹਾਲ ਹੀ ਵਿੱਚ, ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ 136,939 MBBS ਸੀਟਾਂ 'ਤੇ ਦਾਖਲੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। NMC ਨੇ ਕੁੱਲ 9,911 ਵਾਧੂ ਨਵੀਂ ਸੀਟਾਂ ਦਾ ਵਾਧਾ ਕੀਤਾ ਹੈ। NMC ਦੇ ਅਨੁਸਾਰ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਕੁੱਲ 823 ਮੈਡੀਕਲ ਕਾਲਜਾਂ ਵਿਚ MBBS ਕੋਰਸ ਵਿਚ ਦਾਖਲੇ ਸਵੀਕਾਰ ਕੀਤੇ ਜਾਣਗੇ।
ਕੌਂਸਲਿੰਗ 20 ਜੁਲਾਈ ਤੋਂ ਬਾਅਦ ਸ਼ੁਰੂ
ਐਨਐਮਸੀ ਵੱਲੋਂ ਜਲਦੀ ਹੀ ਐੱਮਬੀਬੀਐੱਸ ਕੋਰਸ ਵਿਚ ਦਾਖਲੇ ਲਈ ਕੌਂਸਲਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰ ਕੌਂਸਲਿੰਗ ਪ੍ਰਕਿਰਿਆ ਦੌਰਾਨ ਆਪਣੀ ਪਸੰਦ ਦੀ ਸੰਸਥਾ ਦੀ ਚੋਣ ਕਰ ਸਕਣਗੇ। ਕੌਂਸਲਿੰਗ ਪ੍ਰਕਿਰਿਆ ਐਨਐਮਸੀ ਦੁਆਰਾ ਤਿੰਨ ਪੜਾਵਾਂ ਵਿਚ ਕੀਤੀ ਜਾਵੇਗੀ।
ਇਨ੍ਹਾਂ ਸਟੇਪਸ ਰਾਹੀਂ ਕਰੋ ਚੈੱਕ
ਨੀਟ ਯੂਜੀ ਪ੍ਰੀਖਿਆ ਦਾ ਨਤੀਜਾ ਐਨਟੀਏ ਦੀ ਅਧਿਕਾਰਤ ਵੈੱਬਸਾਈਟ 'ਤੇ ਐਲਾਨ ਕਰ ਦਿੱਤਾ ਗਿਆ ਹੈ। ਉਮੀਦਵਾਰ ਇੱਥੇ ਦੱਸੇ ਗਏ ਪੰਜ ਸਧਾਰਨ ਸਟੇਪਸ ਦੀ ਵਰਤੋਂ ਕਰਕੇ ਆਪਣੇ ਨਤੀਜੇ ਦੇਖ ਸਕਦੇ ਹਨ।
1. ਨਤੀਜੇ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ, neet.nta.nic.in 'ਤੇ ਜਾਓ।
2. ਹੁਣ ਵੈੱਬਸਾਈਟ ਦੇ ਹੋਮਪੇਜ 'ਤੇ ਵਿਦਿਆਰਥੀ Candidate Activity ਸੈਕਸ਼ਨ 'ਤੇ ਕਲਿੱਕ ਕਰਨ।
3. ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਲੌਗਇਨ ਵੇਰਵੇ ਦਰਜ ਕਰੋ।
4. ਲੌਗਇਨ ਵੇਰਵੇ ਦਰਜ ਕਰਨ ਤੋਂ ਬਾਅਦ, ਨਤੀਜਾ ਸਕ੍ਰੀਨ 'ਤੇ ਖੁੱਲ੍ਹੇਗਾ।
5. ਅੰਤ ਵਿਚ ਨਤੀਜੇ ਦਾ ਪ੍ਰਿੰਟਆਊਟ ਲਓ।