- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਬੋਰਡ ਦੇ ਡਾਇਰੈਕਟਰ, ਸਥਾਪਨਾ, ਯੂ.ਕੇ. ਤਿਵਾੜੀ ਮੁਤਾਬਕ ਇਸ ਸਬੰਧੀ ਹੁਕਮ 7 ਅਕਤੂਬਰ ਨੂੰ ਹੀ ਸਾਰੇ ਜ਼ੋਨਾਂ ਤੇ ਆਰਆਰਬੀਜ਼ ਨੂੰ ਭੇਜ ਦਿੱਤਾ ਗਿਆ ਸੀ। ਨਿਰਧਾਰਤ ਅਸਾਮੀਆਂ ਲਈ ਹੁਣ ਟਾਈਪਿੰਗ ਟੈਸਟ ਨਹੀਂ ਹੋਵੇਗਾ। ਉਮੀਦਵਾਰਾਂ ਨੂੰ ਕੰਪਿਊਟਰ ਅਤੇ ਟਾਈਪਿੰਗ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ।

ਜਾਗਰਣ ਸੰਵਾਦਦਾਤਾ, ਪ੍ਰਯਾਗਰਾਜ : ਰੇਲਵੇ ਦੀ ਗ਼ੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (NTPC) ਦੀ ਭਰਤੀ ਪ੍ਰੀਖਿਆ ਤਹਿਤ ਕਲਰਕ ਤੇ ਅਕਾਊਂਟੈਂਟ ਨਾਲ ਜੁੜੇ ਕਈ ਅਹਿਮ ਅਹੁਦਿਆਂ ਲਈ ਲਾਜ਼ਮੀ ਟਾਈਪਿੰਗ ਟੈਸਟ ਹੁਣ ਨਹੀਂ ਹੋਵੇਗਾ। ਮੌਜੂਦਾ ਸਮੇਂ ’ਚ ਚੱਲ ਰਹੀ ਐੱਨਟੀਪੀਸੀ ਭਰਤੀ-2026 ’ਚ (3,548 ਅਸਾਮੀਆਂ ਲਈ ਅਰਜ਼ੀਆਂ 6 ਨਵੰਬਰ ਤੱਕ) ਗ੍ਰੈਜੂਏਟ ਤੇ ਬਾਰ੍ਹਵੀਂ ਪੱਧਰ (1,688 ਅਸਾਮੀਆਂ ਲਈ 13 ਨਵੰਬਰ ਤੱਕ ਅਰਜ਼ੀਆਂ) ਦੇ ਚਾਰ ਪ੍ਰਮੁੱਖ ਅਹੁਦਿਆਂ ਤੋਂ ਹੀ ਇਹ ਨਵਾਂ ਨਿਯਮ ਲਾਗੂ ਹੋ ਜਾਵੇਗਾ। ਇਨ੍ਹਾਂ ’ਚ ਕਲਰਕ-ਕਮ-ਟਾਈਪਿਸਟ (ਲੈਵਲ-2), ਸੀਨੀਅਰ ਕਲਰਕ (ਲੈਵਲ-2), ਸੀਨੀਅਰ ਕਲਰਕ (ਲੈਵਲ-5) ਤੇ ਜੂਨੀਅਰ ਲੇਖਾ ਸਹਾਇਕ (ਲੈਵਲ-5) ਸ਼ਾਮਲ ਹਨ। ਹੁਣ ਤੱਕ ਇਨ੍ਹਾਂ ਅਸਾਮੀਆਂ ਲਈ ਆਖ਼ਰੀ ਚੋਣ ਵਾਸਤੇ ਲਿਖਤੀ ਪ੍ਰੀਖਿਆ ਪਾਸ ਕਰਨ ਦੇ ਨਾਲ-ਨਾਲ ਰੇਲਵੇ ਭਰਤੀ ਬੋਰਡ (ਆਰਆਰਬੀ) ਵੱਲੋਂ ਲਿਆ ਜਾਂਦਾ ਟਾਈਪਿੰਗ ਟੈਸਟ ਪਾਸ ਕਰਨਾ ਵੀ ਲਾਜ਼ਮੀ ਸੀ।
ਰੇਲਵੇ ਬੋਰਡ ਦੇ ਡਾਇਰੈਕਟਰ, ਸਥਾਪਨਾ, ਯੂ.ਕੇ. ਤਿਵਾੜੀ ਮੁਤਾਬਕ ਇਸ ਸਬੰਧੀ ਹੁਕਮ 7 ਅਕਤੂਬਰ ਨੂੰ ਹੀ ਸਾਰੇ ਜ਼ੋਨਾਂ ਤੇ ਆਰਆਰਬੀਜ਼ ਨੂੰ ਭੇਜ ਦਿੱਤਾ ਗਿਆ ਸੀ। ਨਿਰਧਾਰਤ ਅਸਾਮੀਆਂ ਲਈ ਹੁਣ ਟਾਈਪਿੰਗ ਟੈਸਟ ਨਹੀਂ ਹੋਵੇਗਾ। ਉਮੀਦਵਾਰਾਂ ਨੂੰ ਕੰਪਿਊਟਰ ਅਤੇ ਟਾਈਪਿੰਗ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। ਨੌਕਰੀ ਮਿਲਣ ਤੇ ਕੰਮ ਸੰਭਾਲਣ ਤੋਂ ਬਾਅਦ ਵਿਭਾਗ ਚੁਣੇ ਗਏ ਉਮੀਦਵਾਰ ਦੀ ਕੰਪਿਊਟਰ ਜਾਂ ਟਾਈਪਿੰਗ ਦੀ ਕਾਰਗੁਜ਼ਾਰੀ ਪਰਖੇਗਾ। ਜੇ ਕਾਰਗੁਜ਼ਾਰੀ ਤਸੱਲੀਬਖ਼ਸ਼ ਨਾ ਹੋਈ ਤਾਂ ਸੇਵਾ ਦੀ ਪੁਸ਼ਟੀ ਜਾਂ ਤਰੱਕੀ ਰੋਕੀ ਜਾ ਸਕਦੀ ਹੈ ਜਾਂ ਇਸ ’ਚ ਦੇਰੀ ਹੋ ਸਕਦੀ ਹੈ।