
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

GDS ਦੇ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 31 ਅਗਸਤ ਤੋਂ ਸ਼ੁਰੂ ਹੋਵੇਗੀ। ਅਪਲਾਈ ਕਰਨ ਦੀ ਆਖਰੀ ਤਾਰੀਖ 19 ਸਤੰਬਰ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ 2 ਸਤੰਬਰ ਤੋਂ 21 ਸਤੰਬਰ ਦਰਮਿਆਨ ਆਨਲਾਈਨ ਫੀਸ ਦਾ ਭੁਗਤਾਨ ਕਰ ਸਕਦੇ ਹਨ। ਉਮੀਦਵਾਰਾਂ ਨੂੰ ਫਾਰਮ 'ਚ ਸੋਧ ਕਰਨ ਲਈ 23 ਸਤੰਬਰ ਤੋਂ 24 ਸਤੰਬਰ ਤਕ ਦਾ ਸਮਾਂ ਦਿੱਤਾ ਜਾਵੇਗਾ।

ਜੌਬ ਡੈਸਕ, ਨਵੀਂ ਦਿੱਲੀ : ਭਾਰਤੀ ਡਾਕ ਵਿਭਾਗ 'ਚ ਗ੍ਰਾਮੀਣ ਡਾਕ ਸੇਵਕ (GDS) ਦੀ ਭਰਤੀ ਲਈ ਸਰਕਲ ਵਾਈਜ਼ ਅਹੁਦਿਆਂ ਦੀ ਗਿਣਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਸਰਕਾਰੀ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ 31 ਅਗਸਤ, 2026 ਤੋਂ ਅਪਲਾਈ ਕਰ ਸਕਣਗੇ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 23,757 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜੋ ਉਮੀਦਵਾਰ ਜੀਡੀਐੱਸ ਦੀਆਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਸਰਕਲ ਵਾਈਜ਼ ਵਕੈਂਸੀ ਦੀ ਜਾਣਕਾਰੀ ਇੱਥੇ ਦੇਖ ਸਕਦੇ ਹਨ।
ਭਾਰਤੀ ਡਾਕ ਵਿਭਾਗ 'ਚ ਜੀਡੀਐੱਸ ਦੇ ਕੁੱਲ 23,757 ਅਹੁਦਿਆਂ ’ਤੇ ਭਰਤੀ ਕੀਤੀ ਜਾਵੇਗੀ। ਉਮੀਦਵਾਰ ਸਰਕਲ ਵਾਈਜ਼ ਵਕੈਂਸੀ ਦੀ ਜਾਣਕਾਰੀ ਹੇਠਾਂ ਦੇਖ ਸਕਦੇ ਹਨ।
| ਸੂਬਾ | ਕੁੱਲ ਅਹੁਦੇ |
|---|---|
| ਉੱਤਰ ਪ੍ਰਦੇਸ਼ | 1,691 |
| ਬਿਹਾਰ | 1,098 |
| ਦਿੱਲੀ | 16 |
| ਮੱਧ ਪ੍ਰਦੇਸ਼ | 1,450 |
| ਰਾਜਸਥਾਨ | 1,009 |
| ਹਰਿਆਣਾ | 87 |
| ਉੱਤਰਾਖੰਡ | 452 |
| ਛੱਤੀਸਗੜ੍ਹ | 762 |
| ਹਿਮਾਚਲ ਪ੍ਰਦੇਸ਼ | 335 |
| ਝਾਰਖੰਡ | 1,379 |
| ਓਡੀਸ਼ਾ | 1,353 |
| ਗੁਜਰਾਤ | 499 |
| ਕਰਨਾਟਕ | 1,116 |
| ਕੇਰਲ | 1,373 |
| ਆਂਧਰਾ ਪ੍ਰਦੇਸ਼ | 917 |
| ਤੇਲੰਗਾਨਾ | 419 |
| ਤਾਮਿਲਨਾਡੂ | 2,118 |
| ਮਹਾਰਾਸ਼ਟਰ | 2,431 |
| ਪੰਜਾਬ | 122 |
| ਅਸਾਮ | 414 |
| ਪੱਛਮੀ ਬੰਗਾਲ | 1,762 |
| ਉੱਤਰ-ਪੂਰਬੀ | 2,504 |
| ਜੰਮੂ | 340 |
ਜਨਰਲ: 10,640
ਈਡਬਲਿਊਐੱਸ: 2,160
ਓਬੀਸੀ: 4,433
ਐੱਸਸੀ: 3,082
ਐੱਸਟੀ: 2,773
ਪੀਡਬਲਿਊ-A: 192
ਪੀਡਬਲਿਊ-B: 227
ਪੀਡਬਲਿਊ-C: 178
ਪੀਡਬਲਿਊ-DE: 72
ਜੀਡੀਐੱਸ ਦੇ ਅਹੁਦਿਆਂ ਲਈ ਅਰਜ਼ੀ ਪ੍ਰਕਿਰਿਆ 31 ਅਗਸਤ ਤੋਂ ਸ਼ੁਰੂ ਹੋਵੇਗੀ। ਅਪਲਾਈ ਕਰਨ ਦੀ ਆਖਰੀ ਤਾਰੀਖ 19 ਸਤੰਬਰ ਨਿਰਧਾਰਤ ਕੀਤੀ ਗਈ ਹੈ। ਉਮੀਦਵਾਰ 2 ਸਤੰਬਰ ਤੋਂ 21 ਸਤੰਬਰ ਦਰਮਿਆਨ ਆਨਲਾਈਨ ਫੀਸ ਦਾ ਭੁਗਤਾਨ ਕਰ ਸਕਦੇ ਹਨ। ਉਮੀਦਵਾਰਾਂ ਨੂੰ ਫਾਰਮ 'ਚ ਸੋਧ ਕਰਨ ਲਈ 23 ਸਤੰਬਰ ਤੋਂ 24 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ।
ਅਧਿਕਾਰਤ ਨੋਟੀਫਿਕੇਸ਼ਨ ਪੜ੍ਹਨ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ
ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਦਿੱਤੇ ਹੋਵੇਗੀ। ਜੋ ਉਮੀਦਵਾਰ ਜੀਡੀਐੱਸ ਦੇ ਅਹੁਦਿਆਂ ’ਤੇ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਚੋਣ ਸਿਰਫ਼ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ। ਮੈਰਿਟ ਲਿਸਟ 10ਵੀਂ ਜਮਾਤ ਦੇ ਅੰਕਾਂ ਦੇ ਆਧਾਰ ’ਤੇ ਤਿਆਰ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦਾ ਨਾਮ ਮੈਰਿਟ ਲਿਸਟ 'ਚ ਸ਼ਾਮਲ ਹੋਵੇਗਾ, ਉਨ੍ਹਾਂ ਨੂੰ ਦਸਤਾਵੇਜ਼ ਤਸਦੀਕ (Document Verification) ਪ੍ਰਕਿਰਿਆ ਲਈ ਬੁਲਾਇਆ ਜਾਵੇਗਾ।