- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਟੀਏ ਨੇ ਇਹ ਕਦਮ ਉਸ ਸਮੇਂ ਚੁੱਕਿਆ ਹੈ, ਜਦੋਂ ਉਸ ਨੇ ਨੀਟ-ਯੂਜੀ ਪੇਪਰ ਲੀਕ ਤੋਂ ਬਾਅਦ ਆਪਣੇ ਇੱਥੇ ਸਾਲਾਂ ਤੋਂ ਸਥਾਪਤ ਕਰੀਬ 600 ਮਾਹਿਰਾਂ ਦੀ ਛੁੱਟੀ ਕਰ ਦਿੱਤੀ ਹੈ। ਇਸ ਸੰਦਰਭ ਵਿਚ, ਉਸ ਨੂੰ ਹੁਣ ਮਾਹਿਰਾਂ ਦੀ ਨਵੀਂ ਟੀਮ ਤਿਆਰ ਕਰਨ ਦੀ ਲੋੜ ਹੈ।

ਜਾਗਰਣ ਬਿਊਰੋ, ਨਵੀਂ ਦਿੱਲੀ: ਪ੍ਰੀਖਿਆ ਦੀ ਪੂਰੀ ਪ੍ਰਕਿਰਿਆ ਵਿਚ ਸੁਧਾਰ ਕਰਨ ਲਈ ਲੱਗੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਇਸ ਵਿਚ ਉਨ੍ਹਾਂ ਤੋਂ ਜੇਈਈ-ਨੀਟ ਵਰਗੀਆਂ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰ ਤਿਆਰ ਕਰਨ ਲਈ ਦੇਸ਼ ਭਰ ਤੋਂ ਅਜਿਹੇ ਮਾਹਿਰਾਂ ਦੀਆਂ ਅਰਜ਼ੀਆਂ ਮੰਗੀਆਂ ਹਨ, ਜਿਹੜੇ ਇਨ੍ਹਾਂ ਕੰਮਾਂ ਵਿਚ ਦਿਲਚਸਪੀ ਰੱਖਦੇ ਹਨ। ਇਸ ਵਿਚ ਵਿਸ਼ੇ ਦੇ ਮਾਹਿਰ ਦੇ ਨਾਲ-ਨਾਲ ਪ੍ਰੀਖਿਆ ਦੇ ਪੱਧਰ ਦੇ ਆਧਾਰ ’ਤੇ ਪ੍ਰਸ਼ਨ ਪੱਤਰ ਤਿਆਰ ਕਰਨ ਵਾਲੇ ਅਤੇ ਪ੍ਰਸ਼ਨ ਪੱਤਰਾਂ ਦੇ ਵੱਖ-ਵੱਖ ਭਾਸ਼ਾਵਾਂ ਵਿਚ ਸਹੀ ਤੇ ਸਪੱਸ਼ਟ ਅਨੁਵਾਦ ਕਰਨ ਵਾਲੇ ਵੀ ਸ਼ਾਮਲ ਹਨ।
ਐੱਨਟੀਏ ਨੇ ਇਹ ਕਦਮ ਉਸ ਸਮੇਂ ਚੁੱਕਿਆ ਹੈ, ਜਦੋਂ ਉਸ ਨੇ ਨੀਟ-ਯੂਜੀ ਪੇਪਰ ਲੀਕ ਤੋਂ ਬਾਅਦ ਆਪਣੇ ਇੱਥੇ ਸਾਲਾਂ ਤੋਂ ਸਥਾਪਤ ਕਰੀਬ 600 ਮਾਹਿਰਾਂ ਦੀ ਛੁੱਟੀ ਕਰ ਦਿੱਤੀ ਹੈ। ਇਸ ਸੰਦਰਭ ਵਿਚ, ਉਸ ਨੂੰ ਹੁਣ ਮਾਹਿਰਾਂ ਦੀ ਨਵੀਂ ਟੀਮ ਤਿਆਰ ਕਰਨ ਦੀ ਲੋੜ ਹੈ। ਇਸ ਲਈ ਐੱਨਟੀਏ ਨੇ ਖੁੱਲ੍ਹੀ ਭਰਤੀ ਦਾ ਐਲਾਨ ਕੀਤਾ ਹੈ। ਇਸ ਲਈ 9 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਲਈ ਐੱਨਟੀਏ ਨੇ ਜੋ ਯੋਗਤਾ ਨਿਰਧਾਰਤ ਕੀਤੀ ਹੈ, ਉਸ ਵਿਚ ਮੌਜੂਦਾ ਜਾਂ ਸੇਵਾ ਮੁਕਤ ਪ੍ਰੋਫੈਸਰ, ਸਕੂਲ ਦੇ ਅਧਿਆਪਕ ਤੇ ਮਾਹਿਰ ਸ਼ਾਮਲ ਹੋ ਸਕਦੇ ਹਨ। ਐੱਨਟੀਏ ਨੇ ਮਾਹਿਰਾਂ ਨੂੰ ਕਿਹਾ ਹੈ ਕਿ ਜੇ ਤੁਸੀਂ ਭਾਰਤ ਦੀ ਪ੍ਰਮੁੱਖ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਵਿਚ ਸਿੱਖਿਆ ਦੀ ਗੁਣਵੱਤਾ, ਵਿੱਦਿਅਕ ਇਮਾਨਦਾਰੀ ਅਤੇ ਸਖ਼ਤ ਮੁਲਾਂਕਣ ਮਿਆਰਾਂ ਨੂੰ ਬਣਾਈ ਰੱਖਣ ਲਈ ਉਤਸ਼ਾਹਤ ਹੋ, ਤਾਂ ਇਸ ਪ੍ਰੀਖਿਆ ਪ੍ਰਣਾਲੀ ਵਿਚ ਸਿੱਧਾ ਯੋਗਦਾਨ ਦੇਣ ਦਾ ਤੁਹਾਡੇ ਲਈ ਇਕ ਸ਼ਾਨਦਾਰ ਮੌਕਾ ਹੈ।
------------
ਇਨ੍ਹਾਂ ਖੇਤਰਾਂ ਲਈ ਚਾਹੀਦੇ ਹਨ ਮਾਹਿਰ
- ਪ੍ਰਸ਼ਨ ਤਿਆਰ ਕਰਨਾ ਤੇ ਡਿਜ਼ਾਈਨ ਕਰਨਾ: ਉੱਚ-ਪੱਧਰੀ ਸੋਚ, ਐਪਲੀਕੇਸ਼ਨ-ਅਧਾਰਤ ਤੇ ਪਾਠਕ੍ਰਮ ਮੁਤਾਬਕ ਪ੍ਰਸ਼ਨ ਬਣਾਉਣਾ।
- ਸਮੀਖਿਆ ਅਤੇ ਜਾਂਚ: ਕਾਨਸੈਪਟ ਤੇ ਸਟੀਕਤਾ, ਸਪੱਸ਼ਟਤਾ ਤੇ ਮੁਸ਼ਕਲ ਦੇ ਪੱਧਰ ਦੇ ਆਧਾਰ ’ਤੇ ਟੈਸਟ ਦੇ ਪ੍ਰਸ਼ਨਾਂ ਦੀ ਬਾਰੀਕੀ ਨਾਲ ਜਾਂਚ ਕਰਨਾ।
ਮਾਡਰੇਸ਼ਨ: ਮਿਆਰੀਕਰਨ, ਨਿਰਪੱਖਤਾ ਤੇ ਪ੍ਰੀਖਿਆ ਦੇ ਬਲੂਪ੍ਰਿੰਟ ਦਾ ਪਾਲਣ ਯਕੀਨੀ ਬਣਾਉਣਾ।
- ਅਨੁਵਾਦ ਤੇ ਰੂਪਾਂਤਰਣ: ਕਈ ਖੇਤਰੀ ਭਾਸ਼ਾਵਾਂ ਵਿਚ ਸਹੀ, ਸੱਭਿਆਚਾਰਕ ਤੇ ਭਾਸ਼ਾਈ ਤੌਰ ’ਤੇ ਸਹੀ ਅਨੁਵਾਦ ਮੁਹੱਈਆ ਕਰਵਾਉਣਾ।