- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਕਰੀਅਰ ਨੂੰ ਬੁਲੰਦੀਆਂ ਉੱਤੇ ਲਿਜਾਣ ਦੇ ਇੱਛੁਕ ਨੌਜਵਾਨਾਂ ਲਈ ਵਰਲਡ ਬੈਂਕ ਵੱਲੋਂ ਯੰਗ ਪ੍ਰੋਫੈਸ਼ਨਲਜ਼ ਪ੍ਰੋਗਰਾਮ (ਵਾਈਪੀਪੀ) 2026 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਵਿਸ਼ਵ ਪੱਧਰ ’ਤੇ ਵਿਕਾਸ ਦੇ ਖੇਤਰ ’ਚ ਕਰੀਅਰ ਬਣਾਉਣ ਦੀ ਚਾਹ ਰੱਖਣ ਵਾਲੇ ਹੁਨਰਮੰਦ ਪੇਸ਼ੇਵਰਾਂ ਲਈ ਵੱਕਾਰੀ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਹੈ।

ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਕਰੀਅਰ ਨੂੰ ਬੁਲੰਦੀਆਂ ਉੱਤੇ ਲਿਜਾਣ ਦੇ ਇੱਛੁਕ ਨੌਜਵਾਨਾਂ ਲਈ ਵਰਲਡ ਬੈਂਕ ਵੱਲੋਂ ਯੰਗ ਪ੍ਰੋਫੈਸ਼ਨਲਜ਼ ਪ੍ਰੋਗਰਾਮ (ਵਾਈਪੀਪੀ) 2026 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹ ਵਿਸ਼ਵ ਪੱਧਰ ’ਤੇ ਵਿਕਾਸ ਦੇ ਖੇਤਰ ’ਚ ਕਰੀਅਰ ਬਣਾਉਣ ਦੀ ਚਾਹ ਰੱਖਣ ਵਾਲੇ ਹੁਨਰਮੰਦ ਪੇਸ਼ੇਵਰਾਂ ਲਈ ਵੱਕਾਰੀ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਰਾਹੀਂ ਚੁਣੇ ਗਏ ਮੁਕਾਬਲੇਬਾਜ਼ਾਂ ਨੂੰ ਆਪਣੀ ਤਕਨੀਕੀ ਮੁਹਾਰਤ ਤੇ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਮਿਲਦਾ ਹੈ।
ਪ੍ਰੋਗਰਾਮ ਦੇ ਮੁੱਖ ਆਕਰਸ਼ਣ
ਬੈਂਕ ਦੇ ਇਸ ਪ੍ਰੋਗਰਾਮ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਕਈ ਵੱਡੇ ਫ਼ਾਇਦੇ ਮਿਲਦੇ ਹਨ:
ਅੰਤਰਰਾਸ਼ਟਰੀ ਪ੍ਰੋਜੈਕਟਾਂ ’ਚ ਯੋਗਦਾਨ: ਮੁਕਾਬਲੇਬਾਜ਼ਾਂ ਨੂੰ ਗ਼ਰੀਬੀ ਖ਼ਤਮ ਕਰਨ, ਆਰਥਿਕ ਵਿਕਾਸ, ਜਲਵਾਯੂ ਪਰਿਵਰਤਨ ਤੇ ਸਥਾਈ ਵਿਕਾਸ ਵਰਗੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟਾਂ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ।
ਸੀਨੀਅਰ ਲੀਡਰਾਂ ਦੀ ਮੈਂਟਰਸ਼ਿਪ: ਇਹ ਪ੍ਰੋਗਰਾਮ ਉਮੀਦਵਾਰਾਂ ਨੂੰ ਵਰਲਡ ਬੈਂਕ, ਆਈਐੱਫਸੀ ਤੇ ਐੱਮਆਈਜੀਏ ’ਚ ਕੰਮ ਕਰਨ ਦਾ ਤਜਰਬਾ ਦਿੰਦਾ ਹੈ। ਇਸ ’ਚ ਵਿਸ਼ੇਸ਼ ਮੈਂਟਰਸ਼ਿਪ ਦੇ ਨਾਲ-ਨਾਲ ਸੀਨੀਅਰ ਲੀਡਰਾਂ ਨਾਲ ਸਿੱਧਾ ਕੰਮ ਕਰਨ ਦਾ ਮੌਕਾ ਮਿਲਦਾ ਹੈ।
ਸਿਖਲਾਈ ਤੇ ਹੁਨਰ ਵਿਕਾਸ : ਇਸ ’ਚ ਆਨਬੋਰਡਿੰਗ, ਭਾਸ਼ਾ ਦੀ ਸਿਖਲਾਈ, ਕਾਰੋਬਾਰ ਅਤੇ ਲੀਡਰਸ਼ਿਪ ਹੁਨਰ, ਆਪਰੇਸ਼ਨਲ ਸਿਖਲਾਈ ਤੇ ਮੈਂਟਰਸ਼ਿਪ ਸ਼ਾਮਲ ਹੁੰਦੀ ਹੈ।
ਗਲੋਬਲ ਨੈੱਟਵਰਕ: ਦੁਨੀਆ ਭਰ ਦੇ ਪੇਸ਼ੇਵਰਾਂ ਤੇ ਮਾਹਿਰਾਂ ਨਾਲ ਮਜ਼ਬੂਤ ਪੇਸ਼ੇਵਰ ਨੈੱਟਵਰਕ ਬਣਾਉਣ ਦਾ ਮੌਕਾ ਮਿਲਦਾ ਹੈ।
ਜ਼ਰੂਰੀ ਵਿਦਿਅਕ ਯੋਗਤਾ ਤੇ ਸ਼ਰਤਾਂ
ਜੇ ਤੁਸੀਂ ਇਸ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠ ਲਿਖੀਆਂ ਯੋਗਤਾਵਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ:
ਨਾਗਰਿਕਤਾ: ਉਮੀਦਵਾਰ ਦਾ ਵਰਲਡ ਬੈਂਕ ਗਰੁੱਪ ਦੇ ਕਿਸੇ ਮੈਂਬਰ ਦੇਸ਼ ਦਾ ਨਾਗਰਿਕ ਹੋਣਾ ਲਾਜ਼ਮੀ ਹੈ। ਇਸ ਦਾ ਸਬੂਤ ਅਧਿਕਾਰਤ ਪਾਸਪੋਰਟ ਜਾਂ ਉਸ ਦੇ ਹਾਣ ਦਾ ਕੋਈ ਵੈਧ ਦਸਤਾਵੇਜ਼ ਦੇ ਕੇ ਦੇਣਾ ਪੈਂਦਾ ਹੈ।
ਡਿਗਰੀ : ਉਮੀਦਵਾਰ ਨੇ ਸਤੰਬਰ ਵਿਚ ਪ੍ਰੋਗਰਾਮ ਸ਼ੁਰੂ ਹੋਣ ਦੀ ਨਿਰਧਾਰਤ ਮਿਤੀ ਤੋਂ ਪਹਿਲਾਂ ਸਬੰਧਤ ਖੇਤਰ ਵਿਚ ਮਾਸਟਰ ਡਿਗਰੀ ਜਾਂ ਇਸ ਤੋਂ ਉੱਚੀ ਯੋਗਤਾ ਹਾਸਿਲ ਕੀਤੀ ਹੋਵੇ।
ਤਜਰਬਾ: ਉਮੀਦਵਾਰ ਕੋਲ ਸਬੰਧਿਤ ਖੇਤਰ ’ਚ ਦੋ ਤੋਂ ਛੇ ਸਾਲ ਦਾ ਸਬੰਧਿਤ ਪੇਸ਼ੇਵਰ ਤਜਰਬਾ ਹੋਣਾ ਚਾਹੀਦਾ ਹੈ।
ਭਾਸ਼ਾ ਗਿਆਨ: ਉਮੀਦਵਾਰ ਨੂੰ ਅੰਗਰੇਜ਼ੀ ਬੋਲਣ ਤੇ ਲਿਖਣ ’ਚ ਚੰਗੀ ਮੁਹਾਰਤ ਹੋਣੀ ਚਾਹੀਦੀ ਹੈ, ਜਦੋਂਕਿ ਹੋਰ ਭਾਸ਼ਾਵਾਂ ਦਾ ਗਿਆਨ ਵਾਧੂ ਲਾਭ ਮੰਨਿਆ ਜਾਂਦਾ ਹੈ।
ਨਿਯੁਕਤੀ ਤੇ ਤਨਖ਼ਾਹ ਨਾਲ ਜੁੜੇ ਲਾਭ
ਚੁਣੇ ਗਏ ਉਮੀਦਵਾਰਾਂ ਨੂੰ ਸ਼ੁਰੂ ’ਚ ਦੋ ਸਾਲ ਲਈ ਸਟਾਫ ਮੈਂਬਰ ਵਜੋਂ ਨਿਯੁਕਤ ਕੀਤਾ ਜਾਵੇਗਾ। ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਅੱਗੇ ਦੀਆਂ ਸਥਿਤੀਆਂ ਲਈ ਨਿਯੁਕਤ ਕੀਤਾ ਜਾ ਸਕਦਾ ਹੈ।
- ਮੁਕਾਬਲੇਬਾਜ਼ੀ ਭਰਪੂਰ ਤਨਖ਼ਾਹ ਦੇ ਨਾਲ-ਨਾਲ ਕਈ ਵਾਧੂ ਸਹੂਲਤਾਂ ਤੇ ਕਰਮਚਾਰੀ ਲਾਭ ਵੀ ਪ੍ਰਾਪਤ ਹੁੰਦੇ ਹਨ।
- ਅੰਤਰਰਾਸ਼ਟਰੀ ਵਾਤਾਵਰਣ ਵਿਚ ਕੰਮ ਕਰਨ ਨਾਲ ਸੰਚਾਰ ਤੇ ਸਹਿਯੋਗ ਦੀ ਸਮਰੱਥਾ ਬਹੁਤ ਮਜ਼ਬੂਤ ਹੁੰਦੀ ਹੈ।
ਅਰਜ਼ੀ ਪ੍ਰਕਿਰਿਆ ਤੇ ਜ਼ਰੂਰੀ ਦਸਤਾਵੇਜ਼
ਇਸ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਹੇਠ ਲਿਖੇ ਦਸਤਾਵੇਜ਼ ਤਿਆਰ ਰੱਖਣੇ ਚਾਹੀਦੇ ਹਨ:
- ਅਪਡੇਟ ਕੀਤਾ ਬਾਇਓਡਾਟਾ।
- ਪਾਸਪੋਰਟ ਦਾ ਫੋਟੋ ਵਾਲਾ ਪੰਨਾ ਜਾਂ ਉਸ ਦੇ ਬਦਲ ਵਜੋਂ ਵੈਧ ਦਸਤਾਵੇਜ਼, ਜਿਸ ’ਚ ਜਨਮ ਮਿਤੀ ਤੇ ਨਾਗਰਿਕਤਾ ਦੀ ਪੁਸ਼ਟੀ ਹੁੰਦੀ ਹੋਵੇ।
ਵਿਦਿਅਕ ਪ੍ਰਮਾਣ-ਪੱਤਰ, ਜਿਵੇਂ ਅੰਕ ਸੂਚੀ ਜਾਂ ਦਾਖ਼ਲਾ ਪੱਤਰ। ਇਨ੍ਹਾਂ ਦਸਤਾਵੇਜ਼ਾਂ ਵਿਚ ਪੋਸਟ ਗ੍ਰੈਜੂਏਟ ਡਿਗਰੀ ਤੇ ਉਸ ਦੇ ਸੰਭਾਵੀ ਤੌਰ ’ਤੇ ਪੂਰੇ ਹੋਣ ਦੀ ਮਿਤੀ ਦੀ ਪੁਸ਼ਟੀ ਹੋਣੀ ਚਾਹੀਦੀ ਹੈ।
ਅਰਜ਼ੀ ਦੇਣ ਦੀ ਆਖ਼ਰੀ ਮਿਤੀ
ਇਸ ਪ੍ਰੋਗਰਾਮ ਲਈ ਅਰਜ਼ੀ ਪ੍ਰਕਿਰਿਆ 30 ਸਤੰਬਰ, 2026 ਤੱਕ ਨਿਰਧਾਰਤ ਕੀਤੀ ਗਈ ਹੈ।
ਕਿਵੇਂ ਕਰੀਏ ਅਰਜ਼ੀ?
ਚਾਹਵਾਨ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਵਰਲਡ ਬੈਂਕ ਗਰੁੱਪ ਦੇ ਅਧਿਕਾਰਤ ਕਰੀਅਰ ਪੋਰਟਲ ’ਤੇ ਜਾਣਾ ਪਵੇਗਾ। ਉੱਥੇ ‘ਯੰਗ ਪ੍ਰੋਫੈਸ਼ਨਲਜ਼ ਪ੍ਰੋਗਰਾਮ’ ਦੀ ਸੂਚੀ ਨੂੰ ਲੱਭ ਕੇ ਆਪਣੀ ਆਨਲਾਈਨ ਅਰਜ਼ੀ ਸ਼ੁਰੂ ਕਰੋ। ਅਧਿਕਾਰਤ ਵੈੱਬਸਾਈਟ worldbank.org/ ’ਤੇ ਜਾ ਕੇ ਸਮੇਂ ਸਿਰ ਆਪਣੇ ਫਾਰਮ ਨੂੰ ਮੁਕੰਮਲ ਕਰੋ।
- ਪ੍ਰਿੰ. ਮਨਿੰਦਰ ਕੌਰ