SSC GD Constable 2027 ਲਈ ਹੋ ਜਾਓ ਤਿਆਰ! ਇਨ੍ਹਾਂ ਨੌਜਵਾਨਾਂ ਲਈ ਖਾਸ ਮੌਕਾ, ਜਲਦ ਜਾਰੀ ਹੋਵੇਗਾ ਨਵੀਂ ਭਰਤੀ ਦਾ ਨੋਟੀਫਿਕੇਸ਼ਨ
SSC GD Constable Recruitment 2026 ਲਈ ਪ੍ਰੀਖਿਆਵਾਂ ਦਾ ਪ੍ਰਬੰਧ 27 ਅਪ੍ਰੈਲ ਤੋਂ 30 ਮਈ 2026 ਤਕ ਕੀਤਾ ਗਿਆ ਸੀ। ਇਸ 'ਚ 48 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਸੀ। ਹੁਣ ਉਮੀਦਵਾਰ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਤਕ ਨਤੀਜਾ ਐਲਾਨਿਆ ਜਾ ਸਕਦਾ ਹੈ।
Publish Date: Mon, 05 Oct 2026 12:41 PM (IST)
Updated Date: Mon, 05 Oct 2026 12:46 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : SSC GD Constable Recruitment 2027 ਲਈ ਨੋਟੀਫਿਕੇਸ਼ਨ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਵੱਲੋਂ ਜਾਰੀ ਐਗਜ਼ਾਮ ਕੈਲੰਡਰ ਮੁਤਾਬਕ ਸਤੰਬਰ ਦੇ ਅਖੀਰ 'ਚ ਨਵੀਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਲੈਣੀਆਂ ਸਨ। ਹਾਲਾਂਕਿ ਕਿਸੇ ਕਾਰਨ ਕਰਕੇ ਅਜੇ ਤੱਕ ਅਰਜ਼ੀਆਂ ਸ਼ੁਰੂ ਨਹੀਂ ਹੋ ਸਕੀਆਂ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਤਿਆਰੀਆਂ ਜਾਰੀ ਰੱਖਣ। ਇਸ ਹਫ਼ਤੇ ਜਾਂ ਅਗਲੇ ਹਫ਼ਤੇ ਨਵੀਂ ਭਰਤੀ ਲਈ ਅਰਜ਼ੀਆਂ ਸ਼ੁਰੂ ਹੋ ਸਕਦੀਆਂ ਹਨ।
ਇਨ੍ਹਾਂ ਮਹੀਨਿਆਂ 'ਚ ਹੋਵੇਗੀ ਪ੍ਰੀਖਿਆ
SSC ਵੱਲੋਂ ਜਾਰੀ ਐਗਜ਼ਾਮ ਕੈਲੰਡਰ ਮੁਤਾਬਕ GD Constable Recruitment 2027 ਲਈ ਪ੍ਰੀਖਿਆ ਜਨਵਰੀ 2027 ਤੋਂ ਮਾਰਚ 2027 ਤਕ ਕਰਵਾਈ ਜਾਣੀ ਹੈ।
ਕਾਂਸਟੇਬਲ ਅਹੁਦਿਆਂ ਲਈ ਕੌਣ ਕਰ ਸਕੇਗਾ ਅਪਲਾਈ?
SSC GD Constable ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਾਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਿਜ਼ਰਵਡ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ 'ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ।
SSC GD Constable Result 2026 ਵੀ ਕਿਸੇ ਸਮੇਂ ਹੋ ਸਕਦਾ ਹੈ ਜਾਰੀ
SSC GD Constable Recruitment 2026 ਲਈ ਪ੍ਰੀਖਿਆਵਾਂ ਦਾ ਪ੍ਰਬੰਧ 27 ਅਪ੍ਰੈਲ ਤੋਂ 30 ਮਈ 2026 ਤਕ ਕੀਤਾ ਗਿਆ ਸੀ। ਇਸ 'ਚ 48 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਸੀ। ਹੁਣ ਉਮੀਦਵਾਰ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਤਕ ਨਤੀਜਾ ਐਲਾਨਿਆ ਜਾ ਸਕਦਾ ਹੈ। ਹਾਲਾਂਕਿ SSC ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਅਪਡੇਟ ਜਾਰੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਇਸ ਭਰਤੀ ਰਾਹੀਂ ਕੁੱਲ 25,487 ਖਾਲੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।
ਰਿਜ਼ਲਟ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਸਟੈਪਸ ਨਾਲ ਕਰ ਸਕੋਗੇ ਚੈੱਕ
- SSC GD Constable Result 2026 ਚੈੱਕ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ssc.gov.in 'ਤੇ ਜਾਣਾ ਹੋਵੇਗਾ।
- ਵੈੱਬਸਾਈਟ ਦੇ ਹੋਮ ਪੇਜ 'ਤੇ ਰਿਜ਼ਲਟ ਨਾਲ ਸਬੰਧਤ PDF ਲਿੰਕ 'ਤੇ ਕਲਿੱਕ ਕਰੋ।
- ਹੁਣ PDF 'ਚ ਆਪਣਾ ਰੋਲ ਨੰਬਰ ਚੈੱਕ ਕਰੋ।
ਜਿਨ੍ਹਾਂ ਉਮੀਦਵਾਰਾਂ ਦਾ ਰੋਲ ਨੰਬਰ ਇਸ ਲਿਸਟ 'ਚ ਹੋਵੇਗਾ, ਸਿਰਫ਼ ਉਨ੍ਹਾਂ ਨੂੰ ਹੀ ਰਿਟਨ ਟੈਸਟ 'ਚ ਸਫਲ ਮੰਨਿਆ ਜਾਵੇਗਾ।