- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਚਿੰਗ ਉੱਤੇ ਵਿਦਿਆਰਥੀਆਂ ਦੀ ਨਿਰਭਰਤਾ ਘਟਾਉਣ ਲਈ ਸਿੱਖਿਆ ਮੰਤਰਾਲੇ ਨੇ ਜੂਨ 2025 ਵਿਚ ਉਸ ਸਮੇਂ ਦੇ ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਵਿਚ 9 ਮੈਂਬਰਾਂ ਦੀ ਕਮੇਟੀ ਬਣਾਈ ਸੀ। ਹਾਲਾਂਕਿ, ਹੁਣ ਜੋਸ਼ੀ ਇਸ ਅਹੁਦੇ ਤੋਂ ਹਟ ਚੁੱਕੇ ਹਨ ਪਰ ਉਨ੍ਹਾਂ ਨੇ ਅਹੁਦਾ ਨੂੰ ਛੱਡਣ ਤੋਂ ਪਹਿਲਾਂ ਹੀ ਇਸ ਨਾਲ ਜੁੜਿਆ ਖਰੜਾ ਤਿਆਰ ਕਰ ਕੇ ਮਾਹਿਰਾਂ ਨੂੰ ਆਖ਼ਰੀ ਰਾਏ ਦੇਣ ਲਈ ਸਾਂਝਾ ਕਰ ਦਿੱਤਾ ਸੀ।

ਅਰਵਿੰਦ ਪਾਂਡੇ, ਜਾਗਰਣ , ਨਵੀਂ ਦਿੱਲੀ : ਜੇਈਈ, ਨੀਟ ਤੇ ਸੀਯੂਈਟੀ ਵਰਗੀਆਂ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਕੋਚਿੰਗ ’ਤੇ ਨਿਰਭਰਤਾ ਘਟਾਉਣ ਦੇ ਯਤਨਾਂ ਵਿਚ ਲੱਗੇ ਸਿੱਖਿਆ ਮੰਤਰਾਲੇ ਨੇ ਖਰੜਾ ਤਿਆਰ ਕੀਤਾ ਹੈ। ਇਸ ਵਿਚ ਇਹ ਤਜਵੀਜ਼ ਦਿੱਤੀ ਗਈ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ ਵਿਚ ਘੱਟੋ-ਘੱਟ ਦੋ ਵਾਰ ਕਰਵਾਇਆ ਜਾਵੇ ਅਤੇ ਸਕੂਲੀ ਅਧਿਆਪਕਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਖ਼ਾਸ ਸਿਖਲਾਈ ਦਿੱਤੀ ਜਾਵੇ। ਜੇਈਈ ਮੇਨਜ਼ ਦੀ ਪ੍ਰੀਖਿਆਵਾਂ ਨੂੰ ਛੱਡ ਕੇ, ਨੀਟ ਤੇ ਸੀਯੂਈਟੀ ਸਾਲ ਵਿਚ ਸਿਰਫ਼ ਇਕ ਵਾਰ ਹੀ ਕਰਵਾਈ ਜਾਂਦੀ ਹੈ।
ਕੋਚਿੰਗ ਉੱਤੇ ਵਿਦਿਆਰਥੀਆਂ ਦੀ ਨਿਰਭਰਤਾ ਘਟਾਉਣ ਲਈ ਸਿੱਖਿਆ ਮੰਤਰਾਲੇ ਨੇ ਜੂਨ 2025 ਵਿਚ ਉਸ ਸਮੇਂ ਦੇ ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਵਿਚ 9 ਮੈਂਬਰਾਂ ਦੀ ਕਮੇਟੀ ਬਣਾਈ ਸੀ। ਹਾਲਾਂਕਿ, ਹੁਣ ਜੋਸ਼ੀ ਇਸ ਅਹੁਦੇ ਤੋਂ ਹਟ ਚੁੱਕੇ ਹਨ ਪਰ ਉਨ੍ਹਾਂ ਨੇ ਅਹੁਦਾ ਨੂੰ ਛੱਡਣ ਤੋਂ ਪਹਿਲਾਂ ਹੀ ਇਸ ਨਾਲ ਜੁੜਿਆ ਖਰੜਾ ਤਿਆਰ ਕਰ ਕੇ ਮਾਹਿਰਾਂ ਨੂੰ ਆਖ਼ਰੀ ਰਾਏ ਦੇਣ ਲਈ ਸਾਂਝਾ ਕਰ ਦਿੱਤਾ ਸੀ। ਖਰੜੇ ਵਿਚ ਹੋਰ ਬਿੰਦੂਆਂ ’ਤੇ ਵੀ ਧਿਆਨ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਮੁਕਾਬਲੀ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਦੀ ਮੁਸ਼ਕਲ ਦੇ ਪੱਧਰ ਦੀ ਨਵੀਂ ਸਮੀਖਿਆ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਪ੍ਰੀਖਿਆਵਾਂ ਵਿਚ ਕਈ ਸਵਾਲ ਜਾਂ ਤਾਂ ਸਿਲੇਬਸ ਤੋਂ ਬਾਹਰ ਦੇ ਹੁੰਦੇ ਹਨ ਜਾਂ ਫਿਰ ਉਨ੍ਹਾਂ ਦਾ ਪੱਧਰ ਬਾਰ੍ਹਵੀਂ ਕਲਾਸ ਦੇ ਬੱਚਿਆਂ ਦੇ ਪੱਧਰ ਤੋਂ ਕਾਫੀ ਵੱਧ ਹੁੰਦਾ ਹੈ। ਇਸ ਸੰਦਰਭ ਵਿਚ ਕਮੇਟੀ ਨੇ ਖਰੜੇ ਵਿਚ ਇਸ ਨੂੰ ਨਵੀਂ ਤਰ੍ਹਾਂ ਜਾਂਚਣ ਲਈ ਕਿਹਾ ਹੈ।
ਕਮੇਟੀ ਨੇ ਆਪਣੇ ਖਰੜੇ ਵਿਚ ਇਸ ਦੇ ਨਾਲ ਹੀ ਪ੍ਰਸ਼ਨ-ਪੱਤਰਾਂ ਨੂੰ ਸਿਰਫ਼ ਐੱਨਸੀਈਆਰਟੀ ਦੇ ਸਿਲੇਬਸ ਤੋਂ ਤਿਆਰ ਕਰਨ ਦੀ ਬਜਾਏ ਉਨ੍ਹਾਂ ਨੂੰ ਹੋਰ ਬੋਰਡਾਂ ਦੇ ਸਿਲੇਬਸ ਮੁਤਾਬਕ ਤਿਆਰ ਕਰਨ ਦਾ ਸੁਝਾਅ ਦਿੱਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਪ੍ਰੀਖਿਆਵਾਂ ਵਿਚ ਵੱਡੀ ਗਿਣਤੀ ਵਿਚ ਕੇਂਦਰੀ ਬੋਰਡਾਂ ਦੇ ਇਲਾਵਾ ਸੂਬਿਆਂ ਦੇ ਪ੍ਰੀਖਿਆ ਬੋਰਡ ਵੀ ਹੁੰਦੇ ਹਨ। ਇਸ ਨਾਲ ਪਿੰਡਾਂ ਅਤੇ ਰਾਜਾਂ ਦੇ ਪ੍ਰੀਖਿਆ ਬੋਰਡਾਂ ਦੇ ਵਿਦਿਆਰਥੀਆਂ ਨੂੰ ਵੀ ਬਰਾਬਰੀ ਦਾ ਮੌਕਾ ਮਿਲੇਗਾ। ਯਾਦ ਰਹੇ ਕਿ ਕੋਚਿੰਗ 'ਤੇ ਵਿਦਿਆਰਥੀਆਂ ਦੀ ਨਿਰਭਰਤਾ ਘਟਾਉਣ ਲਈ ਪਿਛਲੇ ਦਿਨਾਂ ਵਿਚ ਸਰਕਾਰ ਨੇ ਡਮੀ ਸਕੂਲਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਸੀ।