CBSE Result 2026: 14 ਅਪ੍ਰੈਲ ਨੂੰ ਆ ਸਕਦੈ ਸੀਬੀਐੱਸਈ 10ਵੀਂ ਦਾ ਨਤੀਜਾ, 12ਵੀਂ ਦੇ ਵਿਦਿਆਰਥੀਆਂ ਨੂੰ ਕਰਨਾ ਪਵੇਗਾ ਇੰਤਜ਼ਾਰ; ਇਸ ਵਾਰ ਵੱਖਰੇ-ਵੱਖਰੇ ਆਉਣਗੇ ਨਤੀਜੇ
ਸੀਬੀਐੱਸਈ ਨੇ ਨਤੀਜਾ ਜਾਰੀ ਕਰਨ ਦੀ ਅਜੇ ਕੋਈ ਰਸਮੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਦਸਵੀਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਹਨ ਜਦਕਿ 12ਵੀਂ ਦੇ ਇਮਤਿਹਾਨ 10 ਅਪ੍ਰੈਲ ਨੂੰ ਖ਼ਤਮ ਹੋ ਰਹੇ ਹਨ।
Publish Date: Thu, 02 Apr 2026 09:20 AM (IST)
Updated Date: Thu, 02 Apr 2026 09:22 AM (IST)
ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੀ 10ਵੀਂ ਤੇ 12ਵੀਂ ਪ੍ਰੀਖਿਆ ਦਾ ਨਤੀਜਾ ਜਲਦ ਜਾਰੀ ਹੋਣ ਦੀ ਸੰਭਾਵਨਾ ਹੈ। ਬੋਰਡ ਨਾਲ ਜੁੜੇ ਸੂਤਰਾਂ ਮੁਤਾਬਕ 10ਵੀਂ ਦਾ ਨਤੀਜਾ 14 ਅਪ੍ਰੈਲ ਦੇ ਨੇੜੇ-ਤੇੜੇ ਐਲਾਨਿਆ ਜਾ ਸਕਦਾ ਹੈ, ਜਦਕਿ 12ਵੀਂ ਦੇ ਵਿਦਿਆਰਥੀਆਂ ਨੂੰ ਥੋੜ੍ਹਾ ਹੋਰ ਉਡੀਕ ਕਰਨੀ ਪੈ ਸਕਦੀ ਹੈ। ਸੀਬੀਐੱਸਈ ਨੇ ਨਤੀਜਾ ਜਾਰੀ ਕਰਨ ਦੀ ਅਜੇ ਕੋਈ ਰਸਮੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਦਸਵੀਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਖ਼ਤਮ ਹੋ ਚੁੱਕੀਆਂ ਹਨ ਜਦਕਿ 12ਵੀਂ ਦੇ ਇਮਤਿਹਾਨ 10 ਅਪ੍ਰੈਲ ਨੂੰ ਖ਼ਤਮ ਹੋ ਰਹੇ ਹਨ।