- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਹੀ ਇਨ੍ਹਾਂ ਪ੍ਰੀਖਿਆਵਾਂ ਵਿਚ ਸਵਾਲਾਂ ਦੀ ਗਿਣਤੀ ਘਟਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇਸ ਵੇਲੇ ਹਰੇਕ ਪ੍ਰਸ਼ਨ-ਪੱਤਰ ਵਿਚ 50 ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਘਟਾ ਕੇ 35 ਕਰਨ ਦੀ ਤਜਵੀਜ਼ ਹੈ। ਹਰੇਕ ਪ੍ਰੀਖਿਆ ਦੀ ਮਿਆਦ ਵੀ ਇਕ ਘੰਟੇ ਤੋਂ ਘਟਾ ਕੇ ਲਗਪਗ 40 ਮਿੰਟ ਕਰਨ ਦੀ ਤਜਵੀਜ਼ ਹੈ। ਵਿਸ਼ਿਆਂ ਦੇ ਨਾਲ-ਨਾਲ ਸਾਰੀਆਂ ਯੂਨੀਵਰਸਿਟੀਆਂ ਲਈ ਜਨਰਲ ਸਟੱਡੀਜ਼ ਦੀ ਪ੍ਰੀਖਿਆ ਲਾਜ਼ਮੀ ਕਰਨ ਬਾਰੇ ਵੀ ਵਿਚਾਰ ਹੋ ਰਿਹਾ ਹੈ। ਹਾਲੇ ਦਿੱਲੀ ਯੂਨੀਵਰਸਿਟੀ ਲਈ ਜਨਰਲ ਸਟੱਡੀਜ਼ ਦੀ ਪ੍ਰੀਖਿਆ ਲਾਜ਼ਮੀ ਨਹੀਂ ਸੀ।

ਜਾਗਰਣ ਬਿਊਰੋ, ਨਵੀਂ ਦਿੱਲੀ: ਯੂਨੀਵਰਸਿਟੀਆਂ ਦੇ ਅੰਡਰਗ੍ਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਹੋਣ ਵਾਲੀ ਸੀਯੂਈਟੀ-ਯੂਜੀ ਪ੍ਰੀਖਿਆ ਹੁਣ 23 ਦਿਨਾਂ ਦੀ ਬਜਾਏ ਲਗਪਗ ਇਕ ਹਫ਼ਤੇ ਵਿਚ ਕਰਾਉਣ ਦੀ ਯੋਜਨਾ ਹੈ। ਵਿਦਿਆਰਥੀਆਂ ਦੇ ਪ੍ਰੀਖਿਆ ਨਾਲ ਜੁੜੇ ਤਣਾਅ ਦੂਰ ਕਰਨ ’ਚ ਜੁਟੇ ਸਿੱਖਿਆ ਮੰਤਰਾਲੇ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨਾਲ ਮਿਲ ਕੇ ਇਸ ਦਿਸ਼ਾ ਵਿਚ ਪਹਿਲ ਤੇਜ਼ ਕੀਤੀ ਹੈ। ਜਿਸ ਵਿਚ ਇਕ ਵਿਦਿਆਰਥੀ ਦੀ ਪ੍ਰੀਖਿਆ ਇਕ ਦਿਨ ਹੀ ਕਰਾਉਣ, ਪ੍ਰਸ਼ਨਾਂ ਦੀ ਗਿਣਤੀ ਘਟਾਉਣ ਅਤੇ ਪ੍ਰੀਖਿਆ ਦਾ ਸਮਾਂ ਘੱਟ ਰੱਖਣ ਸਮੇਤ ਕਈ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਫ਼ਿਲਹਾਲ ਜਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਨ੍ਹਾਂ ’ਚ ਅਗਲੇ ਸਾਲ ਹੋਣ ਵਾਲੀ ਸੀਯੂਈਟੀ-ਯੂਜੀ ਵਿਚ ਇਸ ਨਾਲ ਜੁੜੇ ਕਈ ਅਹਿਮ ਬਦਲਾਅ ਵੇਖਣ ਨੂੰ ਮਿਲਣਗੇ। ਨੀਟ-ਯੂਜੀ ਦੇ ਪੇਪਰ ਲੀਕ ਤੋਂ ਬਾਅਦ ਪ੍ਰੀਖਿਆਵਾਂ ਵਿਚ ਸੁਧਾਰ ਲਈ ਜੁਟੇ ਸਿੱਖਿਆ ਮੰਤਰਾਲੇ ਨੇ ਸੀਯੂਈਟੀ-ਯੂਜੀ ’ਤੇ ਵੀ ਧਿਆਨ ਕੇਂਦਰਿਤ ਕੀਤਾ ਹੈ। ਇਹ ਪ੍ਰੀਖਿਆ ਨੀਟ-ਯੂਜੀ ਤੋਂ ਬਾਅਦ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪ੍ਰੀਖਿਆ ਹੈ। ਸਾਲ 2026 ਵਿਚ ਹੀ ਇਸ ਲਈ ਲਗਪਗ 16 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। 2026 ਵਿਚ ਇਹ ਪ੍ਰੀਖਿਆ 11 ਤੋਂ 31 ਮਈ ਤੱਕ, ਯਾਨੀ 21 ਦਿਨ ਚੱਲੀ ਸੀ। ਬਾਅਦ ਵਿਚ ਇਸ ਨੂੰ ਦੋ ਦਿਨ ਹੋਰ ਵਧਾ ਦਿੱਤਾ ਗਿਆ। ਇਸ ਤਰ੍ਹਾਂ ਪ੍ਰੀਖਿਆ ਲਗਪਗ 23 ਦਿਨ ਚੱਲੀ।
ਮੰਤਰਾਲੇ ਨਾਲ ਜੁੜੇ ਸੂਤਰਾਂ ਮੁਤਾਬਕ ਪ੍ਰੀਖਿਆ ਦੀ ਇਹ ਲੰਮੀ ਮਿਆਦ ਵਿਦਿਆਰਥੀਆਂ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਨੂੰ ਨਾ ਸਿਰਫ਼ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ, ਸਗੋਂ ਇਸ ਕਾਰਨ ਤਣਾਅ ਵੀ ਵਧਦਾ ਹੈ। ਇਸ ਲਈ ਪ੍ਰੀਖਿਆ ਦੀ ਮਿਆਦ ਕਿਵੇਂ ਘਟਾਈ ਜਾਵੇ, ਇਸ ਬਾਰੇ ਤੇਜ਼ੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚ ਹੁਣ ਤੱਕ ਜੋ ਸੁਝਾਅ ਆਏ ਹਨ, ਉਨ੍ਹਾਂ ਵਿਚ ਇਕ ਵਿਦਿਆਰਥੀ ਦੀ ਪ੍ਰੀਖਿਆ ਇੱਕੋ ਦਿਨ ਕਰਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੰਜ ਦੀ ਬਜਾਏ ਚਾਰ ਵਿਸ਼ੇ ਚੁਣਨ ਦਾ ਬਦਲ ਦੇਣ ਬਾਰੇ ਵੀ ਵਿਚਾਰ ਸ਼ਾਮਲ ਹੈ। ਹਾਲੇ ਤਾਂ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਲਈ ਵੱਖ-ਵੱਖ ਕੇਂਦਰਾਂ ’ਤੇ ਦੋ-ਤਿੰਨ ਦਿਨ ਜਾਣਾ ਪੈਂਦਾ ਹੈ।
50 ਦੀ ਬਜਾਏ 35 ਸਵਾਲ ਰੱਖਣ ਦਾ ਸੁਝਾਅ
ਇਸ ਦੇ ਨਾਲ ਹੀ ਇਨ੍ਹਾਂ ਪ੍ਰੀਖਿਆਵਾਂ ਵਿਚ ਸਵਾਲਾਂ ਦੀ ਗਿਣਤੀ ਘਟਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇਸ ਵੇਲੇ ਹਰੇਕ ਪ੍ਰਸ਼ਨ-ਪੱਤਰ ਵਿਚ 50 ਸਵਾਲ ਪੁੱਛੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਘਟਾ ਕੇ 35 ਕਰਨ ਦੀ ਤਜਵੀਜ਼ ਹੈ। ਹਰੇਕ ਪ੍ਰੀਖਿਆ ਦੀ ਮਿਆਦ ਵੀ ਇਕ ਘੰਟੇ ਤੋਂ ਘਟਾ ਕੇ ਲਗਪਗ 40 ਮਿੰਟ ਕਰਨ ਦੀ ਤਜਵੀਜ਼ ਹੈ। ਵਿਸ਼ਿਆਂ ਦੇ ਨਾਲ-ਨਾਲ ਸਾਰੀਆਂ ਯੂਨੀਵਰਸਿਟੀਆਂ ਲਈ ਜਨਰਲ ਸਟੱਡੀਜ਼ ਦੀ ਪ੍ਰੀਖਿਆ ਲਾਜ਼ਮੀ ਕਰਨ ਬਾਰੇ ਵੀ ਵਿਚਾਰ ਹੋ ਰਿਹਾ ਹੈ। ਹਾਲੇ ਦਿੱਲੀ ਯੂਨੀਵਰਸਿਟੀ ਲਈ ਜਨਰਲ ਸਟੱਡੀਜ਼ ਦੀ ਪ੍ਰੀਖਿਆ ਲਾਜ਼ਮੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਸੀਯੂਈਟੀ-ਯੂਜੀ ਰਾਹੀਂ ਦਿੱਲੀ ਯੂਨੀਵਰਸਿਟੀ ਸਮੇਤ ਦੇਸ਼ ਦੀਆਂ ਲਗਪਗ 200 ਯੂਨੀਵਰਸਿਟੀਆਂ ਵਿਚ ਦਾਖ਼ਲੇ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਸ਼ਾਮਲ ਹਨ।