- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
22 ਸਾਲਾ ਬੀਟੈੱਕ ਵਿਦਿਆਰਥੀ ਅਤੇ ਐਥੀਕਲ ਹੈਕਰ ਤੀਰਥ ਪਰਮਾਰ ਨੇ ਦਾਅਵਾ ਕੀਤਾ ਹੈ ਕਿ ਸੀਬੀਐੱਸਈ ਦੇ ਓਐੱਸਐੱਮ ਪੋਰਟਲ ਵਿਚ ਕਈ ਖ਼ਾਮੀਆਂ ਹਨ ਅਤੇ ਇਸ ਵਿਚ ਸੰਨ੍ਹ ਲਾਉਣਾ ਆਸਾਨ ਹੈ। ਉਸ ਮੁਤਾਬਕ ਸਿਸਟਮ ਵਿਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕੀਤੀ ਗਈ ਸੀ।

ਰਾਜਕੋਟ (ਏਐੱਨਆਈ) : 12ਵੀਂ ਕਲਾਸ ਦੇ ਵਿਦਿਆਰਥੀ ਸਾਰਥਕ ਸਿਧਾਂਤ ਵੱਲੋਂ ਸੀਬੀਐੱਸਈ ਦੇ ਆਨ-ਸਕਰੀਨ ਮਾਰਕਿੰਗ ਸਿਸਟਮ (ਓਐੱਸਐੱਮ) ਅਤੇ ਇਸ ਦੀ ਟੈਂਡਰ ਪ੍ਰਕਿਰਿਆ ਵਿਚ ਗੜਬੜੀਆਂ ਨੂੰ ਉਜਾਗਰ ਕਰਨ ਤੋਂ ਬਾਅਦ ਹੁਣ ਇਕ ਐਥੀਕਲ ਹੈਕਰ ਨੇ ਵੀ ਇਸ ਸਿਸਟਮ ਵਿਚ ਖ਼ਾਮੀਆਂ ਹੋਣ ਬਾਰੇ ਜਾਣਕਾਰੀ ਦਿੱਤੀ ਹੈ। 22 ਸਾਲਾ ਬੀਟੈੱਕ ਵਿਦਿਆਰਥੀ ਅਤੇ ਐਥੀਕਲ ਹੈਕਰ ਤੀਰਥ ਪਰਮਾਰ ਨੇ ਦਾਅਵਾ ਕੀਤਾ ਹੈ ਕਿ ਸੀਬੀਐੱਸਈ ਦੇ ਓਐੱਸਐੱਮ ਪੋਰਟਲ ਵਿਚ ਕਈ ਖ਼ਾਮੀਆਂ ਹਨ ਅਤੇ ਇਸ ਵਿਚ ਸੰਨ੍ਹ ਲਾਉਣਾ ਆਸਾਨ ਹੈ। ਉਸ ਮੁਤਾਬਕ ਸਿਸਟਮ ਵਿਚ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕੀਤੀ ਗਈ ਸੀ।
ਤੀਰਥ ਨੇ ਏਐੱਨਆਈ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੀਬੀਐੱਸਈ ਨੇ ਸੁਰੱਖਿਆ ਆਡਿਟ ਨੂੰ ਛੱਡ ਦਿੱਤਾ, ਜਿਸ ਕਾਰਨ ਪੋਰਟਲ ਵਿਚ ਕਈ ਬੱਗ ਰਹਿ ਗਏ, ਜਿਨ੍ਹਾਂ ਰਾਹੀਂ ਇਸ ਨੂੰ ਹੈਕ ਕੀਤਾ ਜਾ ਸਕਦਾ ਸੀ। ਉਸ ਨੇ ਕਿਹਾ ਹੈ ਕਿ ਇਹ ਬਹੁਤ ਹੈਰਾਨੀ ਦੀ ਗੱਲ ਸੀ ਕਿਉਂਕਿ ਮੈਨੂੰ ਏਨੇ ਮਾੜੇ ਬੱਗ ਦੀ ਉਮੀਦ ਨਹੀਂ ਸੀ। ਸਿਸਟਮ ਵਿਚ ਇਸ ਦਾ ਦਾਖ਼ਲ ਹੋਣਾ ਆਸਾਨ ਸੀ। ਸਿਰਫ਼ ਜਨਤਕ ਤੌਰ ’ਤੇ ਉਪਲਬਧ ਉਹ ਫਾਈਲਾਂ ਡਾਊਨਲੋਡ ਕਰ ਲੈਣੀਆਂ ਸਨ, ਜਿਨ੍ਹਾਂ ਵਿਚ ਡੈਟਾਬੇਸ ਅਤੇ ਪਾਸਵਰਡ ਮੌਜੂਦ ਸਨ। ਇਸ ਲਈ ਸਿਸਟਮ ਤੱਕ ਪਹੁੰਚ ਬਣਾਉਣ ਲਈ ਦੋ ਤਰੀਕੇ ਸਨ। ਪਹਿਲਾ, ਯੂਆਰਐੱਲ ਦਾ ਅੰਦਾਜ਼ਾ ਲਗਾਉਣਾ, ਫਾਈਲਾਂ ਡਾਊਨਲੋਡ ਕਰਨਾ ਅਤੇ ਇਸ ਤਰੀਕੇ ਨਾਲ ਡੈਟਾਬੇਸ ਦੀ ਯੂਜ਼ਰ ਆਈਡੀ ਹਾਸਲ ਕਰ ਕੇ ਸਰਵਰ ਨਾਲ ਜੁੜਣਾ। ਇਸ ਤਰੀਕੇ ਨਾਲ ਵਿਦਿਆਰਥੀਆਂ ਦੇ ਸੰਵੇਦਨਸ਼ੀਲ ਰਿਕਾਰਡ ਅਤੇ ਕਾਪੀਆਂ ਤੱਕ ਪਹੁੰਚ ਬਣਾਈ ਜਾ ਸਕਦੀ ਸੀ। ਦੂਜਾ ਤਰੀਕਾ ਕਈ ਬੱਗ ਸਨ, ਜਿਨ੍ਹਾਂ ਦੀ ਵਰਤੋਂ ਕਰ ਕੇ ਉਸ ਨੇ ਪਹੁੰਚ ਬਣਾਈ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਐਥੀਕਲ ਹੈਕਰ ਤੀਰਥ ਨੇ ਦੱਸਿਆ ਕਿ ਉਸ ਨੇ ਪੋਰਟਲ ਵਿਚ ਖ਼ਾਮੀਆਂ ਹੋਣ ਬਾਰੇ ਸੀਬੀਐੱਸਈ ਨਾਲ ਸੰਪਰਕ ਕੀਤਾ ਪਰ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ।