
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

CBSE ਵੱਲੋਂ ਜਾਰੀ ਨੋਟਿਸ ਮੁਤਾਬਕ ਨਵੀਂ ਪ੍ਰੀਖਿਆ ਤਰੀਕ ਦਾ ਐਲਾਨ ਅਰਜ਼ੀ ਲਈ ਪੋਰਟਲ ਬੰਦ ਹੋਣ ਤੋਂ ਬਾਅਦ ਕੀਤਾ ਜਾਵੇਗਾ। ਪ੍ਰੀਖਿਆ ਲਈ ਸਿਟੀ ਸਲਿੱਪ ਪ੍ਰੀਖਿਆ ਦੀ ਤਰੀਕ ਤੋਂ 10 ਤੋਂ 15 ਦਿਨ ਪਹਿਲਾਂ ਅਤੇ ਐਡਮਿਟ ਕਾਰਡ ਪ੍ਰੀਖਿਆ ਦੀ ਤਰੀਕ ਤੋਂ 4 ਦਿਨ ਪਹਿਲਾਂ ਡਾਊਨਲੋਡ ਕਰਨ ਲਈ ਜਾਰੀ ਕੀਤੇ ਜਾਣਗੇ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੈਂਟਰਲ ਟੀਚਰ ਐਲਿਜਿਬਿਲਿਟੀ ਟੈਸਟ (CTET September 2026) 'ਚ ਸ਼ਾਮਲ ਹੋਣ ਜਾ ਰਹੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 6 ਸਤੰਬਰ 2026 ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। CBSE ਵੱਲੋਂ ਐਗਜ਼ਾਮ ਪੋਸਟਪੋਨ ਕੀਤੇ ਜਾਣ ਦੀ ਜਾਣਕਾਰੀ ਅਧਿਕਾਰਤ ਵੈੱਬਸਾਈਟ ctet.nic.in 'ਤੇ ਨੋਟਿਸ ਜਾਰੀ ਕਰ ਕੇ ਦਿੱਤੀ ਗਈ ਹੈ।
ਜਿਹੜੇ ਉਮੀਦਵਾਰ CTET ਪ੍ਰੀਖਿਆ 'ਚ ਸ਼ਾਮਲ ਹੋਣ ਲਈ ਪਹਿਲਾਂ ਅਰਜ਼ੀ ਨਹੀਂ ਦੇ ਸਕੇ ਸਨ, ਉਨ੍ਹਾਂ ਲਈ ਵੀ CBSE ਵੱਲੋਂ ਸਹੂਲਤ ਦਿੱਤੀ ਗਈ ਹੈ। ਅੱਜ ਯਾਨੀ 25 ਅਗਸਤ ਤੋਂ 1 ਸਤੰਬਰ 2026 ਤੱਕ ਐਪਲੀਕੇਸ਼ਨ ਵਿੰਡੋ ਖੁੱਲ੍ਹੀ ਰਹੇਗੀ। ਉਮੀਦਵਾਰ ਨਿਰਧਾਰਤ ਤਾਰੀਖਾਂ ਦੇ ਅੰਦਰ ਆਨਲਾਈਨ ਮਾਧਿਅਮ ਰਾਹੀਂ ਅਧਿਕਾਰਤ ਵੈੱਬਸਾਈਟ ctet.nic.in 'ਤੇ ਜਾ ਕੇ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਜਿਹੜੇ ਉਮੀਦਵਾਰ ਪਹਿਲਾਂ ਹੀ ਅਰਜ਼ੀ ਦੇ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ।
CBSE ਵੱਲੋਂ ਜਾਰੀ ਨੋਟਿਸ ਮੁਤਾਬਕ ਨਵੀਂ ਪ੍ਰੀਖਿਆ ਤਰੀਕ ਦਾ ਐਲਾਨ ਅਰਜ਼ੀ ਲਈ ਪੋਰਟਲ ਬੰਦ ਹੋਣ ਤੋਂ ਬਾਅਦ ਕੀਤਾ ਜਾਵੇਗਾ। ਪ੍ਰੀਖਿਆ ਲਈ ਸਿਟੀ ਸਲਿੱਪ ਪ੍ਰੀਖਿਆ ਦੀ ਤਰੀਕ ਤੋਂ 10 ਤੋਂ 15 ਦਿਨ ਪਹਿਲਾਂ ਅਤੇ ਐਡਮਿਟ ਕਾਰਡ ਪ੍ਰੀਖਿਆ ਦੀ ਤਰੀਕ ਤੋਂ 4 ਦਿਨ ਪਹਿਲਾਂ ਡਾਊਨਲੋਡ ਕਰਨ ਲਈ ਜਾਰੀ ਕੀਤੇ ਜਾਣਗੇ।
ਪ੍ਰੀਖਿਆ ਮੁਲਤਵੀ ਕਰਨ ਅਤੇ ਦੁਬਾਰਾ ਅਰਜ਼ੀ ਦਾ ਮੌਕਾ ਦੇਣ ਦਾ ਫ਼ੈਸਲਾ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਲਿਆ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਸਿਵਲ ਅਪੀਲ ਨੰਬਰ 1385/2025 'ਚ ਰਿਵਿਊ ਪਟੀਸ਼ਨ (ਸਿਵਲ) ਡਾਇਰੀ ਨੰਬਰ 53434/2025 'ਤੇ ਆਪਣੇ ਫ਼ੈਸਲੇ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਯੋਗ ਅਧਿਆਪਕਾਂ ਨੂੰ ਨਿਰਧਾਰਤ TET ਯੋਗਤਾ ਹਾਸਲ ਕਰਨ ਦੀ ਕਾਨੂੰਨੀ ਲੋੜ ਪੂਰੀ ਕਰਨ ਲਈ ਉਚਿਤ ਮੌਕਾ ਦਿੱਤਾ ਜਾਵੇ।
ਉਪਰੋਕਤ ਗੱਲਾਂ ਅਤੇ ਉਮੀਦਵਾਰਾਂ ਦੇ ਵਿਆਪਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਇਕ ਮੌਕਾ ਦਿੱਤਾ ਜਾਵੇ ਜੋ ਪਹਿਲਾਂ ਅਰਜ਼ੀ ਕਰਨ ਦਾ ਮੌਕਾ ਨਹੀਂ ਲੈ ਸਕੇ ਸਨ। ਇਸ ਲਈ 25 ਅਗਸਤ 2026 ਤੋਂ 1 ਸਤੰਬਰ 2026 ਤਕ ਆਨਲਾਈਨ ਅਰਜ਼ੀ ਪੋਰਟਲ ਖੋਲ੍ਹਿਆ ਜਾ ਰਿਹਾ ਹੈ।