ਸੀਬੀਐੱਸਈ ਦਾ ਇਹ ਸਪਸ਼ਟੀਕਰਨ ਕੁਝ ਅਪੀਲ ਪ੍ਰਾਪਤ ਹੋਣ ਤੋਂ ਬਾਅਦ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕੁਝ ਕਾਰਨਾਂ ਕਰਕੇ 10ਵੀਂ ਦੇ ਜਿਹੜੇ ਵਿਦਿਆਰਥੀ ਪਹਿਲੀ ਬੋਰਡ ਪ੍ਰੀਖਿਆ ਵਿਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਨੂੰ ਦੂਜੀ ਬੋਰਡ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਨਵੀਂ ਦਿੱਲੀ (ਏਜੰਸੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਪੱਸ਼ਟ ਕੀਤਾ ਹੈ ਕਿ 10ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਲਈ ਪਹਿਲੀ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣਾ ਲਾਜ਼ਮੀ ਹੈ। ਜਿਹੜੇ ਵਿਦਿਆਰਥੀ ਪਹਿਲੇ ਪੜਾਅ ’ਚ ਘੱਟੋ ਘੱਟ ਤਿੰਨ ਵਿਸ਼ਿਆਂ ’ਚ ਹਾਜ਼ਰ ਨਹੀਂ ਹੋਣਗੇ, ਉਨ੍ਹਾਂ ਨੂੰ 'ਲਾਜ਼ਮੀ ਦੋਹਰਾਈ' ਸ਼੍ਰੇਣੀ ’ਚ ਰੱਖਿਆ ਜਾਏਗਾ ਤੇ ਅਗਲੇ ਸਾਲ ਫਰਵਰੀ ਹੋਣ ’ਚ ਵਾਲੀਆਂ ਮੁੱਖ ਪ੍ਰੀਖਿਆਵਾਂ ’ਚ ਹੀ ਪ੍ਰੀਖਿਆ ਦੇ ਸਕਣਗੇ। ਸੀਬੀਐੱਸਈ 2026 ਤੋਂ 10ਵੀਂ ਕਲਾਸ ਲਈ ਦੋ ਬੋਰਡ ਪ੍ਰੀਖਿਆਵਾਂ ਸ਼ੁਰੂ ਕਰਨ ਜਾ ਰਹੀ ਹੈ। 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ’ਚ ਭਾਰਤ ਤੇ ਵਿਦੇਸ਼ ਦੇ 46 ਲੱਖ ਤੋਂ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਣਗੇ।
ਸੀਬੀਐੱਸਈ ਦਾ ਇਹ ਸਪਸ਼ਟੀਕਰਨ ਕੁਝ ਅਪੀਲ ਪ੍ਰਾਪਤ ਹੋਣ ਤੋਂ ਬਾਅਦ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਕੁਝ ਕਾਰਨਾਂ ਕਰਕੇ 10ਵੀਂ ਦੇ ਜਿਹੜੇ ਵਿਦਿਆਰਥੀ ਪਹਿਲੀ ਬੋਰਡ ਪ੍ਰੀਖਿਆ ਵਿਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਨੂੰ ਦੂਜੀ ਬੋਰਡ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਸੀਬੀਐੱਸਈ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਹੈ ਕਿ ਸਾਰੇ ਵਿਦਿਆਰਥੀਆਂ ਲਈ ਪਹਿਲੀ ਬੋਰਡ ਪ੍ਰੀਖਿਆ ’ਚ ਹਾਜ਼ਰ ਹੋਣਾ ਲਾਜ਼ਮੀ ਹੈ। ਸਾਰੇ ਪਾਸ ਤੇ ਪਾਤਰ ਵਿਦਿਆਰਥੀਆਂ ਨੂੰ ਵਿਗਿਆਨ, ਗਣਿਤ, ਸਮਾਜਿਕ ਵਿਗਿਆਨ ਤੇ ਭਾਸ਼ਾਵਾਂ ’ਚੋਂ ਕਿਸੇ ਵੀ ਤਿੰਨ ਵਿਸ਼ਿਆਂ ’ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਇਜਾਜ਼ਤ ਦਿੱਤੀ ਜਾਏਗੀ। ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ’ਚ ਤਿੰਨ ਜਾਂ ਜ਼ਿਆਦਾ ਵਿਸ਼ਿਆਂ ’ਚ ਹਾਜ਼ਰ ਨਹੀਂ ਹੁੰਦਾ, ਤਾਂ ਉਸਨੂੰ ਦੂਜੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਪਹਿਲੀ ਪ੍ਰੀਖਿਆ ’ਚ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ਦੇ ਤਹਿਤ ਦੂਜੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ ਦਿੱਤੀ ਜਾਏਗੀ।
ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਅਫਵਾਹਾਂ ’ਤੇ ਧਿਆਨ ਨਾ ਦੇਣ ਵਿਦਿਆਰਥੀ : ਸੀਬੀਐੱਸਈ
ਸੀਬੀਐੱਮਸਈ ਨੇ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਸ਼ਾਮਲ ਹੋ ਰਹੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਸੂਰਤ ’ਚ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਅਫਵਾਹਾਂ ਤੋਂ ਗੁਮਰਾਹ ਨਾ ਹੋਣ। ਸੀਬੀਐੱਸਈ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਪ੍ਰੀਖਿਆ ਦੌਰਾਨ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਫਰਜ਼ੀ ਖਬਰਾਂ ਫੈਲਾ ਕੇ ਵਿਦਿਆਰਥੀਆਂ ਤੇ ਮਾਤਾ-ਪਿਤਾਵਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਸ ਤਰ੍ਹਾਂ ਦੀਆਂ ਗਲਤ ਸੂਚਨਾਵਾਂ ’ਚ ਅਕਸਰ ਪ੍ਰਸ਼ਨ ਪੱਤਰ ਲੀਕ ਹੋਣ ਦਾ ਝੂਠਾ ਦਾਅਵਾ ਸ਼ਾਮਲ ਰਹਿੰਦਾ ਹੈ। ਇਸ ਲਈ ਸੀਬੀਐੱਸਈ ਮਾਤਾ-ਪਿਤਾਵਾਂ, ਵਿਦਿਆਰਥੀਆਂ ਤੇ ਸਾਰੇ ਸਬੰਧਤ ਹਿੱਤਧਾਰਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਚੌਕਸ ਰਹਿਣ ਤੇ ਅਫਵਾਹਾਂ ਤੋਂ ਗੁਮਰਾਹ ਨਾ ਹੋਣ। ਸੀਬੀਐੱਸਈ ਨੇ ਵਿਦਿਆਰਥੀਆਂ ਨੂੰ ਸਥਾਨਕ ਹਾਲਾਤ, ਆਵਾਜਾਈ, ਮੌਸਮ ਤੇ ਦੂਰੀ ਨੂੰ ਧਿਆਨ ’ਚ ਰੱਖਦੇ ਹੋਏ ਸਵੇਰੇ 10 ਵਜੇ ਤੱਕ ਪ੍ਰੀਖਿਆ ਕੇਂਦਰਾਂ ’ਤੇ ਪਹੁੰਚਣ ਦਾ ਨਿਰਦੇਸ਼ ਦਿੱਤਾ ਹੈ।