CBSE 10th 2nd Board Result 2026: ਦਸਵੀਂ ਜਮਾਤ ਦਾ ਨਤੀਜਾ cbse.gov.in 'ਤੇ ਹੋਵੇਗਾ ਜਾਰੀ, 6 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇੰਤਜ਼ਾਰ
ਸੀਬੀਐੱਸਈ (CBSE) ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਵੇਲੇ 'CBSE 10th 2nd Board 2026 Result' ਜਾਰੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸੀਬੀਐੱਸਈ ਦਸਵੀਂ ਬੋਰਡ ਦੇ ਨਤੀਜੇ ਦੀ ਉਡੀਕ ਲਗਪਗ 6.7 ਲੱਖ ਤੋਂ ਵੱਧ ਵਿਦਿਆਰਥੀ ਕਰ ਰਹੇ ਹਨ। ਨਤੀਜਾ ਜਲਦੀ ਹੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਜਾਵੇਗਾ।
Publish Date: Thu, 25 Jun 2026 03:06 PM (IST)
Updated Date: Thu, 25 Jun 2026 03:09 PM (IST)

ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਸੀਬੀਐੱਸਈ (CBSE) ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਵੇਲੇ 'CBSE 10th 2nd Board 2026 Result' ਜਾਰੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸੀਬੀਐੱਸਈ ਦਸਵੀਂ ਬੋਰਡ ਦੇ ਨਤੀਜੇ ਦੀ ਉਡੀਕ ਲਗਪਗ 6.7 ਲੱਖ ਤੋਂ ਵੱਧ ਵਿਦਿਆਰਥੀ ਕਰ ਰਹੇ ਹਨ। ਨਤੀਜਾ ਜਲਦੀ ਹੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਜਾਵੇਗਾ। ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਤੀਜਾ ਦੇਖਣ ਲਈ ਆਪਣਾ ਰੋਲ ਨੰਬਰ ਪਹਿਲਾਂ ਹੀ ਸਾਂਭ ਕੇ ਰੱਖਣ।
ਕਿੱਥੋਂ ਚੈੱਕ ਕਰ ਸਕੋਗੇ ਨਤੀਜਾ?
ਦਸਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦਾ ਨਤੀਜਾ ਜਲਦੀ ਹੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਜਾਵੇਗਾ। ਵਿਦਿਆਰਥੀ ਅਤੇ ਮਾਪੇ ਇੱਥੇ ਦੱਸੇ ਗਏ ਸਟੈਪਸ ਦੀ ਪਾਲਣਾ ਕਰਕੇ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ:
ਨਤੀਜਾ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਣਾ ਹੋਵੇਗਾ।
ਬੋਰਡ ਦੀ ਵੈੱਬਸਾਈਟ 'ਤੇ 'Result' ਸੈਕਸ਼ਨ 'ਤੇ ਕਲਿੱਕ ਕਰਨਾ ਹੋਵੇਗਾ।
ਹੁਂਣ CBSE 10th 2nd Board Result 2026 ਦੇ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ।
ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਲੌਗਇਨ ਡਿਟੇਲਜ਼ ਜਿਵੇਂ ਕਿ ਰੋਲ ਨੰਬਰ ਅਤੇ ਜਨਮ ਤਰੀਕ (Date of Birth) ਦਰਜ ਕਰਨੀ ਹੋਵੇਗੀ।
ਲੌਗਇਨ ਡਿਟੇਲਜ਼ ਦਰਜ ਕਰਨ ਤੋਂ ਬਾਅਦ ਨਤੀਜਾ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ।
ਅਖ਼ੀਰ ਵਿੱਚ, ਇਸ ਦਾ ਇੱਕ ਪ੍ਰਿੰਟ ਆਊਟ ਵੀ ਜ਼ਰੂਰ ਕਢਵਾ ਲਓ।
ਡਿਜ਼ੀਲੌਕਰ ਤੋਂ ਵੀ ਡਾਊਨਲੋਡ ਕਰ ਸਕੋਗੇ ਨਤੀਜਾ
ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ, ਡਿਜ਼ੀਲੌਕਰ ਅਤੇ ਹੋਰ ਪੋਰਟਲਜ਼ ਦੇ ਮਾਧਿਅਮ ਰਾਹੀਂ ਵੀ ਆਸਾਨੀ ਨਾਲ ਆਪਣਾ ਨਤੀਜਾ ਚੈੱਕ ਕਰ ਸਕਣਗੇ। ਨਤੀਜਾ ਦੇਖਣ ਲਈ ਵੈੱਬਸਾਈਟਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ:
ਸੀਬੀਐੱਸਈ: cbse.gov.in
ਡਿਜ਼ੀਲੌਕਰ: digilocker.gov.in
ਉਮੰਗ ਐਪ (Umang App)
33 ਫ਼ੀਸਦੀ ਅੰਕ ਲੈਣੇ ਲਾਜ਼ਮੀ
ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਉਮੀਦਵਾਰਾਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫ਼ੀਸਦੀ ਅੰਕ ਪ੍ਰਾਪਤ ਕਰਨਾ ਲਾਜ਼ਮੀ ਹੈ। ਜੋ ਉਮੀਦਵਾਰ ਇਸ ਵਾਰ ਵੀ ਪ੍ਰੀਖਿਆ ਵਿੱਚ ਅਸਫ਼ਲ ਰਹਿਣਗੇ, ਉਨ੍ਹਾਂ ਨੂੰ ਬੋਰਡ ਵੱਲੋਂ ਅਗਲੇ ਸਾਲ ਕਰਵਾਈ ਜਾਣ ਵਾਲੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਪਵੇਗਾ।