- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਪ੍ਰੀਖਿਆਵਾਂ ਵਿਚ 20 ਅਕਾਦਮਿਕ ਅਤੇ 20 ਹੁਨਰ-ਆਧਾਰਿਤ ਵਿਸ਼ਿਆਂ ਸਮੇਤ ਕੁੱਲ 40 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ ਅਤੇ ਸਾਊਦੀ ਅਰਬ ਵਿਚ ਕਰਵਾਈ ਜਾਵੇਗੀ।

ਜਾਸ, ਨਵੀਂ ਦਿੱਲੀ: ਮੱਧ ਪੂਰਬ ਦੇ ਦੇਸ਼ਾਂ ਵਿਚ ਜਾਰੀ ਸੰਘਰਸ਼ ਕਾਰਨ ਰੱਦ ਕੀਤੀਆਂ ਗਈਆਂ ਸੀਬੀਐੱਸਈ ਦੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੁਣ 23 ਤੋਂ 28 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਸੀਬੀਐੱਸਈ ਨੇ ਸੱਤ ਦੇਸ਼ਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਨ੍ਹਾਂ ਪ੍ਰੀਖਿਆਵਾਂ ਵਿਚ 20 ਅਕਾਦਮਿਕ ਅਤੇ 20 ਹੁਨਰ-ਆਧਾਰਿਤ ਵਿਸ਼ਿਆਂ ਸਮੇਤ ਕੁੱਲ 40 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਸੰਯੁਕਤ ਅਰਬ ਅਮੀਰਾਤ (ਯੂਏਈ), ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ ਅਤੇ ਸਾਊਦੀ ਅਰਬ ਵਿਚ ਕਰਵਾਈ ਜਾਵੇਗੀ। ਸੀਬੀਐੱਸਈ ਨੇ 15 ਮਾਰਚ, 2026 ਨੂੰ ਮੱਧ ਪੂਰਬ ਦੇ ਪ੍ਰਭਾਵਿਤ ਦੇਸ਼ਾਂ ਵਿਚ ਰਹਿਣ ਵਾਲੇ 12ਵੀਂ ਦੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 27 ਮਾਰਚ ਨੂੰ ਬੋਰਡ ਨੇ ਵਿਸ਼ੇਸ਼ ਮੁਲਾਂਕਣ ਯੋਜਨਾ ਲਾਗੂ ਕੀਤੀ ਸੀ, ਜਿਸ ਦੇ ਆਧਾਰ ’ਤੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ। ਹੁਣ ਬੋਰਡ ਨੇ ਯੋਗ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਵਿਚ ਸ਼ਾਮਲ ਹੋਣ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਨਵੀਂ ਪ੍ਰੀਖਿਆ ਵਿਚ ਪ੍ਰਾਪਤ ਅੰਕ ਉਨ੍ਹਾਂ ਦੇ ਪਹਿਲਾਂ ਐਲਾਨੇ ਗਏ ਨਤੀਜੇ ਵਿਚ ਸਬੰਧਤ ਵਿਸ਼ੇ ਦੇ ਅੰਕਾਂ ਦੀ ਥਾਂ ਲੈ ਲੈਣਗੇ। ਸੀਬੀਐੱਸਈ ਦੀ ਇਹ ਵਿਸ਼ੇਸ਼ ਪ੍ਰੀਖਿਆ ਨਿਯਮਤ ਸਪਲੀਮੈਂਟਰੀ ਪ੍ਰੀਖਿਆ ਤੋਂ ਵੱਖਰੀ ਹੈ।