ਵੱਡੀ ਖ਼ਬਰ: NEET ਪ੍ਰੀਖਿਆ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਭਾਰਤ 'ਚ ਇਨ੍ਹਾਂ ਸੇਵਾਵਾਂ 'ਤੇ ਲੱਗੀ ਅਸਥਾਈ ਪਾਬੰਦੀ
NEET UG ਦੀ ਦੁਬਾਰਾ ਪ੍ਰੀਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਲੀਗ੍ਰਾਮ 'ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਇਹ ਪ੍ਰੀਖਿਆ 21 ਜੂਨ ਨੂੰ ਹੋਣੀ ਹੈ ਅਤੇ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ 'ਤੇ ਰੋਕ ਲਗਾਈ ਹੈ।
Publish Date: Tue, 16 Jun 2026 11:12 AM (IST)
Updated Date: Tue, 16 Jun 2026 11:22 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - NEET UG ਦੀ ਦੁਬਾਰਾ ਪ੍ਰੀਖਿਆ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਲੀਗ੍ਰਾਮ 'ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਇਹ ਪ੍ਰੀਖਿਆ 21 ਜੂਨ ਨੂੰ ਹੋਣੀ ਹੈ ਅਤੇ ਸਰਕਾਰ ਨੇ 22 ਜੂਨ ਤੱਕ ਟੈਲੀਗ੍ਰਾਮ 'ਤੇ ਰੋਕ ਲਗਾਈ ਹੈ।
ਨੈਸ਼ਨਲ ਟੈਸਟਿੰਗ ਏਜੰਸੀ ਨੇ ਕਿਹਾ ਹੈ, "ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69 A ਤਹਿਤ ਇੱਕ ਨਿਰਦੇਸ਼ ਜਾਰੀ ਕੀਤਾ ਹੈ। ਇਸ ਦੇ ਤਹਿਤ ਭਾਰਤ 'ਚ ਟੈਲੀਗ੍ਰਾਮ ਪਲੇਟਫਾਰਮ ਦੀ ਵਰਤੋਂ (ਐਕਸੈਸ) ਨੂੰ ਇੱਕ ਨਿਸ਼ਚਿਤ ਅਤੇ ਸੀਮਤ ਸਮੇਂ ਲਈ (22 ਜੂਨ 2026 ਤੱਕ) ਬੰਦ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਨੀਟ 2026 ਦੀ ਦੁਬਾਰਾ ਪ੍ਰੀਖਿਆ ਦਾ ਦਿਨ ਅਤੇ ਉਸ ਤੋਂ ਤੁਰੰਤ ਬਾਅਦ ਦਾ ਸਮਾਂ ਸ਼ਾਮਲ ਹੈ।"
'30 ਜੂਨ ਤੱਕ ਬੰਦ ਰਹੇਗਾ ਮੈਸੇਜ ਐਡੀਟਿੰਗ ਫੀਚਰ'
ਏਜੰਸੀ ਨੇ ਅੱਗੇ ਕਿਹਾ, "ਨਿਰਦੇਸ਼ 'ਚ ਪਲੇਟਫਾਰਮ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ 'ਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜਾਂ ਲਈ 'ਮੈਸੇਜ-ਐਡੀਟਿੰਗ' ਫੀਚਰ ਨੂੰ ਇੱਕ ਨਿਸ਼ਚਿਤ ਸਮੇਂ ਤੱਕ ਬੰਦ ਕਰ ਦੇਵੇ। ਇਹ ਕਦਮ ਉਸ ਖਾਸ ਫੀਚਰ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਗਿਆ ਹੈ, ਜਿਸਦੀ ਵਰਤੋਂ ਰਾਸ਼ਟਰੀ ਪ੍ਰੀਖਿਆਵਾਂ ਦੇ ਸਬੰਧ 'ਚ ਘਟਨਾ ਤੋਂ ਬਾਅਦ 'ਪੇਪਰ ਲੀਕ' ਦੇ ਫਰਜ਼ੀ ਸਬੂਤ ਘੜਨ ਲਈ ਕੀਤੀ ਜਾਂਦੀ ਰਹੀ ਹੈ।"