ਏਅਰਕ੍ਰਾਫਟ ਮੇਟੈਂਨੈਂਸ ਨਾਲ ਖੁੱਲ੍ਹਣਗੇ ਰੁਜ਼ਗਾਰ ਦੇ ਨਵੇਂ ਮੌਕੇ, ਤਿੰਨ ਸਾਲਾ ਬੀਐੱਸਸੀ ਕੋਰਸ ਲਈ ਗਤੀ ਸ਼ਕਤੀ ਯੂਨੀਵਰਸਿਟੀ ਤੇ ਡੀਜੀਸੀਏ ’ਚ ਸਮਝੌਤਾ
ਇਸ ਕੇਂਦਰ ਦੇ ਜ਼ਰੀਏ ਨਾਲ ਹਰ ਵਰ੍ਹੇ ਕਰੀਬ ਇਕ ਹਜ਼ਾਰ ਵਿਦਿਆਰਥੀਆਂ ਨੂੰ ਨਿਪੁੰਨਤਾ ਅਧਾਰਤ ਸਿਖਲਾਈ ਦਿੱਤੀ ਜਾ ਸਕੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਰਮਨੀ, ਅਮਰੀਕਾ ਤੇ ਜਾਪਾਨ ਜਿਹੇ ਵਿਕਸਤ ਮੁਲਕਾਂ ਦੇ ਮਾਪਦੰਡਾਂ ਦੇ ਮੁਤਾਬਕ ਸਿਲੇਬਸ ਤਿਆਰ ਕਰਨ ਦੀ ਹਦਾਇਤ ਕੀਤੀ ਹੈ।
Publish Date: Tue, 31 Mar 2026 09:02 AM (IST)
Updated Date: Tue, 31 Mar 2026 09:05 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਮੁਲਕ ਵਿਚ ਤੇਜ਼ੀ ਨਾਲ ਵੱਧਦੇ ਹਵਾਬਾਜ਼ੀ ਖੇਤਰ ਨੂੰ ਮਜ਼ਬੂਤੀ ਦੇਣ ਦੀ ਦਿਸ਼ਾ ਵਿਚ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਗਤੀ ਸ਼ਕਤੀ ਯੂਨੀਵਰਸਿਟੀ ਤੇ ਨਾਗਰਿਕ ਹਵਾਬਾਜ਼ੀ ਡਾਇਰੈਕੋਰੇਟ ਜਨਰਲ (ਡੀਜੀਸੀਏ) ਵਿਚਾਲੇ ਸੋਮਵਾਰ ਨੂੰ ਇਕ ਕਰਾਰ ਹੋਇਆ। ਇਸ ਦੇ ਤਹਿਤ ਏਅਰਕ੍ਰਾਫਟ ਮੇਟੇਂਨੈਂਸ ਇੰਜੀਨੀਰਿੰਗ ਨੂੰ ਨਵੇਂ ਰੂਪ ਵਿਚ ਵਿਕਸਤ ਕਰਨ ’ਤੇ ਸਹਿਮਤੀ ਬਣੀ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਦੇਣਾ ਹੈ ਤਾਂ ਜੋ ਮੁਲਕ ਵਿਚ ਨਿਪੁੰਨ ਤਕਨੀਕੀ ਕਾਰਜਬਲ ਤਿਆਰ ਹੋ ਸਕੇ।
ਕਰਾਰਨਾਮੇ ਤਹਿਤ ਵਿੱਦਿਅਕ ਸੈਸ਼ਨ 2026-27 ਤੋਂ ਪਾਇਲਟ ਪ੍ਰਾਜੈਕਟ ਦੇ ਰੂਪ ਵਿਚ ਤਿੰਨ ਵਰ੍ਹਿਆਂ ਦੇ ਬੀਐੱਸਸੀ ਸਿਲੇਬਸ ਸ਼ੁਰੂ ਕੀਤਾ ਜਾਵੇਗਾ। ਸਿਲੇਬਸ ਵਿਚ ਸਿਰਫ਼ ਸਿਧਾਂਤਕ ਪੜ੍ਹਾਈ ਹੀ ਨਹੀਂ ਸਗੋਂ ਵਿਹਾਰਕ ਟਰੇਨਿੰਗ, ਸਿਮੂਲੇਸ਼ਨ ਪ੍ਰਯੋਗਸ਼ਾਲਾਵਾਂ ਤੇ ਸਨਅਤਾਂ ਨਾਲ ਜੁੜੇ ਅਨੁਭਵ ਵੀ ਸ਼ਾਮਲ ਹੋਣਗੇ। ਇਸ ਨਾਲ ਵਿਦਿਆਰਥੀ ਪੜ੍ਹਾਈ ਦੇ ਨਾਲ ਹੀ ਨੌਕਰੀ ਲਈ ਵੀ ਤਿਆਰ ਹੋ ਸਕਣਗੇ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਗਤੀ ਸ਼ਕਤੀ ਯੂਨੀਵਰਸਿਟੀ ਵਿਚ ਮੈਨਿਊਫੈਕਚਰਿੰਗ ਤਕਨਾਲੋਜੀ ਲਈ ਨਿਪੁੰਨਤਾ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦਾ ਕਹਿਣਾ ਹੈ ਕਿ ਜਹਾਜ਼ਰਾਨੀ, ਰੇਲਵੇ, ਮਰੀਨ ਤੇ ਇਲੈਕਟ੍ਰਾਨਿਕਸ ਜਿਹੇ ਖੇਤਰਾਂ ਵਿਚ ਉੱਚ ਪੱਧਰ ਦੀ ਸਟੀਕਤਾ ਵਾਲੀ ਸਿਖਲਾਈ ਦੀ ਜ਼ਰੂਰਤ ਹੈ। ਇਸ ਕੇਂਦਰ ਦੇ ਜ਼ਰੀਏ ਨਾਲ ਹਰ ਵਰ੍ਹੇ ਕਰੀਬ ਇਕ ਹਜ਼ਾਰ ਵਿਦਿਆਰਥੀਆਂ ਨੂੰ ਨਿਪੁੰਨਤਾ ਅਧਾਰਤ ਸਿਖਲਾਈ ਦਿੱਤੀ ਜਾ ਸਕੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਰਮਨੀ, ਅਮਰੀਕਾ ਤੇ ਜਾਪਾਨ ਜਿਹੇ ਵਿਕਸਤ ਮੁਲਕਾਂ ਦੇ ਮਾਪਦੰਡਾਂ ਦੇ ਮੁਤਾਬਕ ਸਿਲੇਬਸ ਤਿਆਰ ਕਰਨ ਦੀ ਹਦਾਇਤ ਕੀਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਸਮਝੌਤੇ ਨੂੰ ਇਤਿਹਾਸਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਲਕ ਦਾ ਜਹਾਜ਼ਰਾਨੀ ਖੇਤਰ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ। ਆਉਣ ਵਾਲੇ ਵਰ੍ਹਿਆਂ ਵਿਚ ਵੱਡੀ ਗਿਣਤੀ ਵਿਚ ਜਹਾਜ਼ਾਂ ਦੇ ਸੰਚਾਲਨ ਲਈ ਨਿਪੁੰਨ ਕਾਰਜਬਲ ਦੀ ਜ਼ਰੂਰਤ ਪਵੇਗੀ। ਅਜਿਹੇ ਵਿਚ ਇਹ ਪਹਿਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗੀ। ਨਵੇਂ ਇੰਤਜ਼ਾਮਾਂ ਤਹਿਤ ਏਅਰਕ੍ਰਾਫਟ ਮੇਟੇਂਨੈਂਸ ਸਿਘਖਲਾਈ ਨੂੰ ਗੁਣਵੱਤਾ ਅਧਾਰਤ ਬਣਾਇਆ ਜਾਵੇਗਾ, ਜਿਸ ਨਾਲ ਇਹ ਖੇਤਰ ਨੌਜਵਾਨਾਂ ਲਈ ਆਕਰਸ਼ਕ ਬਣ ਸਕੇਗਾ।