- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਏਆਈ ਨੂੰ ਡਿਜ਼ਾਈਨ ਵਿਚ ਮਿਲੀ-ਜੁਲੀ, ਆਰਕੀਟੈਕਚਰ ਵਿਚ ਅੰਤਰ ਆਪ੍ਰੇਸ਼ਨਲ ਅਤੇ ਸਮਰੱਥਾਵਾਂ ਵਿਚ ਖ਼ੁਦਮੁਖਤਾਰ ਬਣਾਇਆ ਜਾਵੇਗਾ। ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਸ਼ਕਤ ਕਰਨ ਅਤੇ ਆਪਣੇ ਅਧਿਆਪਕਾਂ ਦਾ ਸਮਰਥਨ ਕਰਨ ਲਈ ਸਿੱਖਿਆ ਵਿਚ ਏਆਈ ਨੂੰ ਸ਼ਾਮਲ ਕਰਨਾ ਪਵੇਗਾ

ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਵਿਕਸਿਤ ਕੀਤੀ ਜਾਣ ਵਾਲੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਮਿਲੀ-ਜੁਲੀ, ਆਸਾਨੀ ਨਾਲ ਹੋਰ ਸਿਸਟਮਾਂ ਨਾਲ ਕੰਮ ਕਰਨ ਵਾਲੀ ਅਤੇ ਆਪਣੀ ਸਮਰੱਥਾ ਵਿਚ ਮਜ਼ਬੂਤ ਹੋਵੇਗੀ। ਮੰਤਰੀ ਨੇ ਇਹ ਗੱਲ ਭਾਰਤ ਬੋਧਨ ਏਆਈ ਕਾਨਕਲੇਵ 2026 ਦੇ ਉਦਘਾਟਨੀ ਸੈਸ਼ਨ ਦੌਰਾਨ ਕਹੀ। ਇਸ ਦੋ ਦਿਨਾ ਸੰਮੇਲਨ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਖੋਜੀ, ਸਿੱਖਿਆ ਮਾਹਰ ਅਤੇ ਉਦਯੋਗ ਮਾਹਰ્ઞ ਇਕੱਠੇ ਹੋਏ ਹਨ। ਸੰਮੇਲਨ ਦਾ ਮਕਸਦ ਇਹ ਹੈ ਕਿ ਕਿਵੇਂ ਏਆਈ ਜ਼ਰੀਏ ਭਾਰਤ ਦੀ ਸਿੱਖਿਆ ਪ੍ਰਣਾਲੀ ਵਿਚ ਇਨੋਵੇਸ਼ਨ, ਵਿਆਪਕ ਵਰਤੋਂ ਅਤੇ ਰਾਸ਼ਟਰੀ ਸਮਰੱਥਾ ਨਿਰਮਾਣ ਨੂੰ ਹੁਲਾਰਾ ਦਿੱਤਾ ਜਾ ਸਕੇ।
ਇਸ ਮੌਕੇ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਦੀ ਏਆਈ ਨੂੰ ਡਿਜ਼ਾਈਨ ਵਿਚ ਮਿਲੀ-ਜੁਲੀ, ਆਰਕੀਟੈਕਚਰ ਵਿਚ ਅੰਤਰ ਆਪ੍ਰੇਸ਼ਨਲ ਅਤੇ ਸਮਰੱਥਾਵਾਂ ਵਿਚ ਖ਼ੁਦਮੁਖਤਾਰ ਬਣਾਇਆ ਜਾਵੇਗਾ। ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਸ਼ਕਤ ਕਰਨ ਅਤੇ ਆਪਣੇ ਅਧਿਆਪਕਾਂ ਦਾ ਸਮਰਥਨ ਕਰਨ ਲਈ ਸਿੱਖਿਆ ਵਿਚ ਏਆਈ ਨੂੰ ਸ਼ਾਮਲ ਕਰਨਾ ਪਵੇਗਾ। ਮੈਂ ਸਾਰੇ ਹਿੱਤਧਾਰਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੀ ਸਿੱਖਿਆ ਨੂੰ ਬਦਲਣ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਲਈ ਵਿਸਤਾਰ ਯੋਗ, ਜ਼ਿੰਮੇਵਾਰ, ਨੈਤਿਕ, ਮਿਲੀ-ਜੁਲੀ ਅਤੇ ਭਾਰਤ-ਕੇਂਦਰਿਤ ਖ਼ੁਦਮੁਖਤਾਰ ਏਆਈ ਮਾਡਲ ਵਿਕਸਿਤ ਕਰਨ। ਉਨ੍ਹਾਂ ਕਿਹਾ ਕਿ ਭਾਰਤੀ ਕਾਲਜਾਂ ਵਿਚ 30 ਕਰੋੜ ਵਿਦਿਆਰਥੀ ਹਨ। ਅਸੀਂ ਫੈਸਲਾ ਕੀਤਾ ਹੈ ਕਿ ਤੀਜੀ ਜਮਾਤ ਤੋਂ ਲੈ ਕੇ ਉੱਚ ਖੋਜ ਪੱਧਰ ਤੱਕ ਅਸੀਂ ਉਮਰ-ਉਪਯੋਗੀ ਏਆਈ ਜਾਣਕਾਰੀ ਮੁਹੱਈਆ ਕਰਾਂਗੇ।
ਮੰਤਰੀ ਨੇ ਕਿਹਾ ਕਿ ਏਆਈ ਇਕ ਵਿਆਪਕ ਮੁੱਦਾ ਹੈ ਅਤੇ ਇਹ ਸਿਰਫ਼ ਤਕਨਾਲੋਜੀ ਦਾ ਵਿਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਸਾਰੇ ਵਿਦਿਆਰਥੀਆਂ ਨੂੰ ਏਆਈ ਦੀ ਲੋੜ ਹੋਵੇਗੀ। ਜੇ ਅਸੀਂ ਮਸ਼ੀਨਾਂ ਤੇ ਭਾਵਨਾਵਾਂ ਨੂੰ ਮਿਲਾ ਕੇ ਇਕ ਮਾਡਲ ਬਣਾਈਏ ਅਤੇ ਇਕ ਆਰਕੀਟੈਕਚਰ ਵਿਕਸਿਤ ਕਰੀਏ ਤਾਂ ਅਸੀਂ ਦੁਨੀਆ ਦੀ ਤਾਕਤ ਬਣ ਸਕਦੇ ਹਾਂ। ਇਹ ਪ੍ਰੋਗਰਾਮ ਰਾਸ਼ਟਰੀ ਰਾਜਧਾਨੀ ਵਿਚ 16 ਤੋਂ 20 ਫਰਵਰੀ ਤੱਕ ਹੋਣ ਵਾਲੇ ਇੰਡੀਆ ਏਆਈ ਸਮਿਟ ਤੋਂ ਪਹਿਲਾਂ ਹੋ ਰਿਹਾ ਹੈ। ਇਸ ਸਮਿਟ ਵਿਚ ਐਨਵੀਡੀਆ ਦੇ ਸੀਈਓ ਜੇਨਸਨ ਹੁਆਂਗ, ਓਪਨਏਆਈ ਦੇ ਸੀਈਓ ਸੈਮ ਅਲਟਮੈਨ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਐਂਥਰੋਪਿਕ ਦੇ ਸੀਈਓ ਡਾਰਿਓ ਅਮੋਦੇਈ ਅਤੇ ਕਵਾਲਕਾਮ ਦੇ ਸੀਈਓ ਕ੍ਰਿਸਟੀਆਨੋ ਐਮੋਨ ਵਰਗੇ ਵਿਸ਼ਵ ਪੱਧਰੀ ਤਕਨੀਕੀ ਆਗੂਆਂ ਦੀ ਹਿੱਸੇਦਾਰੀ ਦੀ ਉਮੀਦ ਹੈ।