JEE Advanced 'ਚ ਫੇਲ੍ਹ ਹੋਣ ਮਗਰੋਂ IIT ਮਦਰਾਸ ਤੋਂ ਕੀਤਾ ਇਹ ਕੋਰਸ, ਇਕ ਆਈਡੀਆ ਨਾਲ ਇਕੱਠੇ ਕਰ ਲਏ 9 ਕਰੋੜ ਰੁਪਏ
JEE Advanced ਪਾਸ ਨਾ ਕਰ ਸਕਣ ਤੋਂ ਬਾਅਦ ਉਨ੍ਹਾਂ ਨੂੰ IIT ਮਦਰਾਸ ਦੇ ਡਾਟਾ ਸਾਇੰਸ ਦੇ BS ਡਿਗਰੀ ਪ੍ਰੋਗਰਾਮ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2023 'ਚ ਇਸ ਕੋਰਸ 'ਚ ਦਾਖ਼ਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ, ਜੋ ਉਨ੍ਹਾਂ ਦੇ ਕਰੀਅਰ ਲਈ ਫ਼ੈਸਲਾਕੁੰਨ ਸਾਬਤ ਹੋਈਆਂ।
Publish Date: Sun, 25 Oct 2026 04:39 PM (IST)
Updated Date: Sun, 25 Oct 2026 04:51 PM (IST)
ਕਰੀਅਰ ਡੈਸਕ, ਨਵੀਂ ਦਿੱਲੀ : ਕਿਹਾ ਜਾਂਦਾ ਹੈ ਕਿ ਪ੍ਰੀਖਿਆ 'ਚ ਪ੍ਰਾਪਤ ਅੰਕ ਜਾਂ ਉਸ 'ਚ ਕੀਤਾ ਪ੍ਰਦਰਸ਼ਨ ਤੁਹਾਡੀ ਪੂਰੀ ਸਮਰੱਥਾ ਨੂੰ ਦੁਨੀਆ ਸਾਹਮਣੇ ਬਿਆਨ ਕਰਨ ਲਈ ਕਾਫ਼ੀ ਨਹੀਂ ਹੁੰਦਾ। ਜੇਕਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਸਖ਼ਤ ਮਿਹਨਤ ਨਾਲ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ। ਅਜਿਹਾ ਹੀ ਕਰ ਦਿਖਾਇਆ IIT ਤੋਂ ਪੜ੍ਹਾਈ ਕਰਨ ਵਾਲੇ ਕੁਲਦੀਪ ਨੇ, ਜਿਨ੍ਹਾਂ ਨੇ ਅਸਫਲਤਾਵਾਂ ਤੋਂ ਹਾਰ ਨਾ ਮੰਨਦਿਆਂ ਅੱਗੇ ਵਧਣ ਦਾ ਫ਼ੈਸਲਾ ਕੀਤਾ। ਅੱਜ ਉਹ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦੇ ਇਸ ਸਫ਼ਰ ਨੂੰ IIT ਮਦਰਾਸ ਨੇ ਵੀ ਸਾਂਝਾ ਕੀਤਾ ਹੈ।
ਇਕ ਸਾਲ ਦਾ ਗੈਪ ਲੈਣ ਦੇ ਬਾਵਜੂਦ JEE Advanced 'ਚ ਹੋਏ ਫੇਲ੍ਹ
ਕੁਲਦੀਪ ਦਾ ਪਹਿਲਾਂ ਸੁਪਨਾ JEE Advanced ਪਾਸ ਕਰਕੇ IIT 'ਚ ਦਾਖ਼ਲਾ ਲੈਣ ਦਾ ਸੀ। ਇਸ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ, ਪਰ ਸਫ਼ਲਤਾ ਹਾਸਲ ਨਹੀਂ ਕਰ ਸਕੇ। ਇੱਥੋਂ ਤੱਕ ਕਿ ਪ੍ਰੀਖਿਆ ਪਾਸ ਕਰਨ ਲਈ ਉਨ੍ਹਾਂ ਨੇ ਇਕ ਸਾਲ ਦਾ ਗੈਪ ਵੀ ਲਿਆ, ਪਰ ਫਿਰ ਵੀ ਉਨ੍ਹਾਂ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ।
JEE Advanced ਪਾਸ ਨਾ ਹੋਣ ਮਗਰੋਂ IIT ਮਦਰਾਸ ਦੇ ਇਸ ਕੋਰਸ 'ਚ ਲਿਆ ਦਾਖ਼ਲਾ
JEE Advanced ਪਾਸ ਨਾ ਕਰ ਸਕਣ ਤੋਂ ਬਾਅਦ ਉਨ੍ਹਾਂ ਨੂੰ IIT ਮਦਰਾਸ ਦੇ ਡਾਟਾ ਸਾਇੰਸ ਦੇ BS ਡਿਗਰੀ ਪ੍ਰੋਗਰਾਮ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2023 'ਚ ਇਸ ਕੋਰਸ 'ਚ ਦਾਖ਼ਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ, ਜੋ ਉਨ੍ਹਾਂ ਦੇ ਕਰੀਅਰ ਲਈ ਫ਼ੈਸਲਾਕੁੰਨ ਸਾਬਤ ਹੋਈਆਂ।
ਇਸ ਤਰ੍ਹਾਂ ਹੋਈ ਕਰੀਅਰ ਦੀ ਸ਼ੁਰੂਆਤ
IIT 'ਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਸ਼ਿਵਾਂਸ਼ ਸ਼ਰਮਾ ਨਾਲ ਮਿਲ ਕੇ ZODOK ਨਾਂ ਦਾ ਫੈਸ਼ਨ ਕੁਇੱਕ-ਕਾਮਰਸ ਪ੍ਰੋਜੈਕਟ ਸ਼ੁਰੂ ਕੀਤਾ। ਇਸ ਰਾਹੀਂ ਉਨ੍ਹਾਂ ਨੇ ਸੂਰਤ ਦੇ ਵਪਾਰੀਆਂ ਨਾਲ ਸਿੱਧਾ ਸੰਪਰਕ ਬਣਾਇਆ ਅਤੇ ਘੱਟ ਕੀਮਤ 'ਤੇ ਆਪਣੇ ਉਤਪਾਦ ਮੁਹੱਈਆ ਕਰਵਾਏ। ਹੌਲੀ-ਹੌਲੀ ਉਨ੍ਹਾਂ ਦੇ ਇਸ ਕਾਰੋਬਾਰ ਨੇ ਰਫ਼ਤਾਰ ਫੜ ਲਈ।
ਨਵੇਂ ਆਈਡੀਆ 'ਤੇ ਕੀਤਾ ਕੰਮ, ਇਕੱਠੇ ਕਰ ਲਏ 9 ਕਰੋੜ ਰੁਪਏ
ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦਿਆਂ ਉਨ੍ਹਾਂ ਨੇ ਤਜਰਬਾ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ SamanNow ਨਾਂ ਦਾ ਆਪਣਾ ਉੱਦਮ ਸ਼ੁਰੂ ਕੀਤਾ, ਜੋ ਟੀਅਰ-2 ਅਤੇ ਟੀਅਰ-3 ਵਰਗੇ ਛੋਟੇ ਸ਼ਹਿਰਾਂ 'ਚ ਤੇਜ਼ ਡਿਲੀਵਰੀ ਦੀ ਸਹੂਲਤ ਦਿੰਦਾ ਹੈ।
ਆਪਣੇ ਕਾਰੋਬਾਰ ਨੂੰ ਹੋਰ ਰਫ਼ਤਾਰ ਦੇਣ ਲਈ ਉਨ੍ਹਾਂ ਨੇ ਪ੍ਰੀ-ਸੀਡ ਫੰਡਿੰਗ ਰਾਊਂਡ 'ਚ 11 ਲੱਖ ਅਮਰੀਕੀ ਡਾਲਰ (ਲਗਪਗ 9 ਕਰੋੜ ਰੁਪਏ) ਇਕੱਠੇ ਕੀਤੇ। ਇਸ ਫੰਡਿੰਗ ਰਾਹੀਂ ਉਹ ਆਪਣੀ ਕੰਪਨੀ ਦਾ ਹੋਰ ਵਿਸਥਾਰ ਕਰਨਾ ਚਾਹੁੰਦੇ ਹਨ।