ਸਕੂਲੀ ਸਿਲੇਬਸ 'ਚ ਦੇਸ਼ ਦੇ ਇਤਿਹਾਸ ਦਾ ਵੱਡਾ ਅਧਿਆਏ : NCERT ਵੱਲੋਂ 9ਵੀਂ ਕਲਾਸ ਦੇ ਕੋਰਸ ਵਿੱਚ 'ਐਮਰਜੈਂਸੀ' ਦਾ ਇਤਿਹਾਸ ਸ਼ਾਮਲ ਕਰਨ ਦਾ ਐਲਾਨ
ਭਾਰਤੀ ਲੋਕਤੰਤਰ ਦੇ ਕਾਲੇ ਅਧਿਆਏ ‘ਐਮਰਜੈਂਸੀ’ ਬਾਰੇ ਹੁਣ ਸਕੂਲਾਂ ਵਿਚ ਨੌਵੀਂ ਜਮਾਤ ਤੋਂ ਹੀ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਐੱਨਸੀਆਰਟੀ) ਨੇ ਨੌਵੀਂ ਜਮਾਤ ਲਈ ਜਾਰੀ ਕੀਤੀ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਵਿਚ ‘ਐਮਰਜੈਂਸੀ’ ਨੂੰ ਅਹਿਮੀਅਤ ਦੇ ਕੇ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਇਸ ਵਿਸ਼ੇ ਨੂੰ ਸਕੂਲਾਂ ਵਿਚ 11ਵੀਂ ਅਤੇ 12ਵੀਂ ਜਮਾਤ ਵਿਚ ਰਾਜਨੀਤਕ ਵਿਗਿਆਨ ਦੇ ਵਿਸ਼ੇ ਵਿਚ ਪੜ੍ਹਾਇਆ ਜਾਂਦਾ ਸੀ। ਦੇਸ਼ ਵਿਚ 25 ਜੂਨ, 1975 ਦੀ ਰਾਤ ਨੂੰ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ‘ਐਮਰਜੈਂਸੀ’ ਲਾਉਣ ਦਾ ਐਲਾਨ ਕੀਤਾ ਸੀ ਅਤੇ ਵੀਰਵਾਰ ਨੂੰ ਇਸ ਦੀ ਵਰ੍ਹੇਗੰਢ ਵੀ ਹੈ। ਇਹ ‘ਐਮਰਜੈਂਸੀ’ 21 ਮਹੀਨੇ ਤੱਕ ਲਾ
Publish Date: Thu, 25 Jun 2026 10:40 AM (IST)
Updated Date: Thu, 25 Jun 2026 10:42 AM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤੀ ਲੋਕਤੰਤਰ ਦੇ ਕਾਲੇ ਅਧਿਆਏ ‘ਐਮਰਜੈਂਸੀ’ ਬਾਰੇ ਹੁਣ ਸਕੂਲਾਂ ਵਿਚ ਨੌਵੀਂ ਜਮਾਤ ਤੋਂ ਹੀ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਐੱਨਸੀਆਰਟੀ) ਨੇ ਨੌਵੀਂ ਜਮਾਤ ਲਈ ਜਾਰੀ ਕੀਤੀ ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਵਿਚ ‘ਐਮਰਜੈਂਸੀ’ ਨੂੰ ਅਹਿਮੀਅਤ ਦੇ ਕੇ ਸ਼ਾਮਲ ਕੀਤਾ ਹੈ। ਇਸ ਤੋਂ ਪਹਿਲਾਂ ਇਸ ਵਿਸ਼ੇ ਨੂੰ ਸਕੂਲਾਂ ਵਿਚ 11ਵੀਂ ਅਤੇ 12ਵੀਂ ਜਮਾਤ ਵਿਚ ਰਾਜਨੀਤਕ ਵਿਗਿਆਨ ਦੇ ਵਿਸ਼ੇ ਵਿਚ ਪੜ੍ਹਾਇਆ ਜਾਂਦਾ ਸੀ। ਦੇਸ਼ ਵਿਚ 25 ਜੂਨ, 1975 ਦੀ ਰਾਤ ਨੂੰ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ‘ਐਮਰਜੈਂਸੀ’ ਲਾਉਣ ਦਾ ਐਲਾਨ ਕੀਤਾ ਸੀ ਅਤੇ ਵੀਰਵਾਰ ਨੂੰ ਇਸ ਦੀ ਵਰ੍ਹੇਗੰਢ ਵੀ ਹੈ। ਇਹ ‘ਐਮਰਜੈਂਸੀ’ 21 ਮਹੀਨੇ ਤੱਕ ਲਾਗੂ ਰਹੀ ਸੀ। ਸਿਲੇਬਸ ਦੀ ਕਿਤਾਬ ਵਿਚ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਤੌਰ ’ਤੇ ਮੀਡੀਆ ਦੀ ਭੂਮਿਕਾ ਵੀ ਪੜ੍ਹਾਈ ਜਾਵੇਗੀ।
ਐੱਨਸੀਆਰਟੀ ਨੇ ਸਮਾਜਿਕ ਵਿਗਿਆਨ ਦੀ ਆਪਣੀ ਨਵੀਂ ਕਿਤਾਬ ‘ਅੰਡਰਸਟੈਂਡਿੰਗ ਸੋਸਾਇਟੀ: ਇੰਡੀਆ ਐਂਡ ਬਿਅੰਡ’ ਵਿਚ ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਨਾਲ ਜੁੜੇ ਸਬਕ ਵਿਚ ਵਰਕਾ ਨੰਬਰ-155 ’ਤੇ ‘ਐਮਰਜੈਂਸੀ’ ਦੇ ਯੁੱਗ ਨੂੰ ਜਗ੍ਹਾ ਦਿੱਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਇਹ ਕਦੋਂ ਲਾਈ ਗੀ ਸੀ ਅਤੇ ਕਿੰਨੇ ਸਮੇਂ ਤੱਕ ਲਾਗੂ ਰਹੀ। ਇਤਿਹਾਸ ਵਜੋਂ ਪੜ੍ਹਾਈ ਜਾਣ ਵਾਲੀਆਂ ਫਰਾਂਸੀਸੀ ਕ੍ਰਾਂਤੀ, ਯੂਰਪ ਵਿਚ ਸਮਾਜਵਾਦ ਅਤੇ ਰੂਸੀ ਕ੍ਰਾਂਤੀ, ਨਾਜ਼ੀਵਾਦ ਅਤੇ ਹਿਟਲਰ ਦਾ ਉਭਾਰ, ਉਪਨਿਵੇਸ਼ਵਾਦ ਵਰਗੇ ਅਧਿਆਏ ਹਟਾ ਦਿੱਤੇ ਗਏ ਹਨ।
ਨਵੀਂ ਕਿਤਾਬ ਵਿਚ ਵਿਦਿਆਰਥੀਆਂ ਨੂੰ ਜੋ ਪੜ੍ਹਨ ਨੂੰ ਮਿਲੇਗਾ, ਉਨ੍ਹਾਂ ਵਿਚ ਹੜੱਪਾ, ਮੈਸੋਪੋਟਾਮੀਆ, ਮਿਸਰ, ਚੀਨ ਦੇ ਪੁਰਾਤਨ ਸੱਭਿਆਚਾਰ ਵਰਗੇ ਵਿਸ਼ੇ ਸ਼ਾਮਲ ਹਨ। ਇਸ ਦੇ ਨਾਲ ਹੀ ਸੁਮੇਰੀਅਨ ਸੱਭਿਆਚਾਰ ਦੀ ਸਿੰਚਾਈ ਪ੍ਰਣਾਲੀ, ਨਿਰਮਾਣ ਕਾਰਜ ਅਤੇ ਸਮਾਜਿਕ ਜਥੇਬੰਦੀ ਬਾਰੇ ਜਾਣਨ ਦਾ ਮੌਕਾ ਵੀ ਮਿਲੇਗਾ। ਇਸ ਪਾਠ ਪੁਸਤਕ ਦੇ ਜ਼ਰੀਏ ਵਿਦਿਆਰਥੀ ਸਿਰਫ਼ ਤੱਥਾਂ ਤੱਕ ਸੀਮਤ ਨਹੀਂ ਰਹਿਣਗੇ ਬਲਕਿ ਸਮਾਜ, ਇਤਿਹਾਸ, ਭੂਗੋਲ ਅਤੇ ਲੋਕਤੰਤਰ ਦੇ ਵਰਤਮਾਨ ਨਜ਼ਰੀਏ ਨੂੰ ਵੀ ਸਮਝਣਗੇ।