- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਅਰਪਣ ਸਮਾਗਮ ਵਿਚ ਕਾਂਗਰਸ ਅਤੇ ੳ¹ਸ ਦੀਆਂ ਭਾਈਵਾਲ ਪਾਰਟੀਆਂ ਦੇ ਸੀਨੀਅਰ ਨੇਤਾ ਹੀ ਸ਼ਾਮਲ ਹੋਏ। ਬਹ¹ਤ ਵੱਡਾ ਸਮਾਗਮ ਨਹੀਂ ਸੀ, ਪ੍ਰੰਤੂ ਸਮਾਗਮ ਸੋਨੀਆ ਗਾਂਧੀ ਦੀ ਆਤਮ ਕਥਾ ਹੋਣ ਕਰ ਕੇ ਮਹੱਤਵਪੂਰਨ ਬਣ ਗਿਆ ਸੀ। ਇਹ ਪੁਸਤਕ ਧੜਾਧੜ ਵਿਕ ਰਹੀ ਹੈ। ਇਸ ਦੇ ਪ੍ਰਕਾਸ਼ਿਤ ਹੋਣ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਹੋ ਗਈ ਹੈ।

ਸੋਨੀਆ ਗਾਂਧੀ ਦੀ ਆਤਮ ਕਥਾ ‘belonging : A Journey of Love’ ਦੀ ਦੇਸ਼ ਵਿਚ ਅੱਜ-ਕੱਲ੍ਹ ਕਾਫ਼ੀ ਚਰਚਾ ਹੋ ਰਹੀ ਹੈ। ਹਰ ਇਕ ਇਕੱਤਰਤਾ ਵਿਚ ਇਸ ਆਤਮ ਕਥਾ ਦੀਆਂ ਗੱਲਾਂ ਹੋ ਰਹੀਆਂ ਹਨ। ਇਸ ਪੁਸਤਕ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਦਿੱਤਾ ਹੈ। ਇਹ ਪੁਸਤਕ ਭਾਵੇਂ ਰਸਮੀ ਤੌਰ ’ਤੇ 16 ਨਵੰਬਰ 2026 ਨੂੰ ਦਿੱਲੀ ਵਿਖੇ ਲੋਕ ਅਰਪਿਤ ਕੀਤੀ ਗਈ ਪ੍ਰੰਤੂ ਇਸ ਦੀ ਵਿਕਰੀ ਅਤੇ ਵਾਦ-ਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ।
ਲੋਕ ਅਰਪਣ ਸਮਾਗਮ ਵਿਚ ਕਾਂਗਰਸ ਅਤੇ ੳ¹ਸ ਦੀਆਂ ਭਾਈਵਾਲ ਪਾਰਟੀਆਂ ਦੇ ਸੀਨੀਅਰ ਨੇਤਾ ਹੀ ਸ਼ਾਮਲ ਹੋਏ। ਬਹ¹ਤ ਵੱਡਾ ਸਮਾਗਮ ਨਹੀਂ ਸੀ, ਪ੍ਰੰਤੂ ਸਮਾਗਮ ਸੋਨੀਆ ਗਾਂਧੀ ਦੀ ਆਤਮ ਕਥਾ ਹੋਣ ਕਰ ਕੇ ਮਹੱਤਵਪੂਰਨ ਬਣ ਗਿਆ ਸੀ। ਇਹ ਪੁਸਤਕ ਧੜਾਧੜ ਵਿਕ ਰਹੀ ਹੈ। ਇਸ ਦੇ ਪ੍ਰਕਾਸ਼ਿਤ ਹੋਣ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਹੋ ਗਈ ਹੈ। ਵੈਸੇ ਤਾਂ ਬਹੁਤ ਸਾਰੇ ਨੇਤਾਵਾਂ ਦੀ ਸਵੈ-ਜੀਵਨੀਆਂ ਪਹਿਲਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ, ਪਰ ਸੋਨੀਆ ਗਾਂਧੀ ਦੀ ਆਤਮ ਕਥਾ ’ਤੇ ਇੰਨੀ ਗੰਭੀਰਤਾ ਨਾਲ ਚੁੰਝ-ਚਰਚਾ ਕਿਉਂ ਹੋ ਰਹੀ ਹੈ?
ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਇਹ ਆਤਮ ਕਥਾ ਅਜਿਹੇ ਸਮੇਂ ਆਈ ਜਦੋਂ ਦੇਸ਼ ਦੀ ਰਾਜਨੀਤਕ ਸਥਿਤੀ ਗੁੰਝਲਦਾਰ ਬਣੀ ਹੋਈ ਹੈ। ਕੁਝ ਵਿਵਾਦਤ ਫ਼ੈਸਲਿਆਂ ਕਰ ਕੇ ਕੇਂਦਰ ਸਰਕਾਰ ਵਿਰੋ¯ਧੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜਿੰਨੀ ਗੰਭੀਰਤਾ ਨਾਲ ਇਸ ਆਤਮ ਕਥਾ ਨੂੰ ਭਾਰਤ ਦੇ ਸਿਆਸਤਦਾਨ ਲੈ ਰਹੇ ਹਨ, ਇਸ ਤਰ੍ਹਾਂ ਪਹਿਲਾਂ ਕਿਸੇ ਵੀ ਸਵੈ-ਜੀਵਨੀ ’ਤੇ ਇੰਨਾ ਕਿੰਤੂ-ਪ੍ਰੰਤੂ ਨਹੀਂ ਹੋਇਆ। ਸੋਨੀਆ ਗਾਂਧੀ ਨੇ ਇਸ ਪੁਸਤਕ ਵਿਚ ਬਹੁਤ ਹੀ ਸੰਜੀਦਗੀ ਤੋਂ ਕੰਮ ਲਿਆ ਹੈ। ਕੋਈ ਵੀ ਅਜਿਹੀ ਗੱਲ ਨਹੀਂ ਲਿਖੀ, ਜਿਸ ਨਾਲ ਕਿਸੇ ਵਿਅਕਤੀ ਜਾਂ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਲਈ ਚੁਭਵੀਂ ਲੱਗੀ ਹੋਵੇ। ਇਹ ਕਿਹਾ ਜਾ ਸਕਦਾ ਹੈ ਕਿ ਇਹ ਆਤਮ ਕਥਾ ਬਹੁਤ ਹੀ ਉਸਾਰੂ ਸੋਚ ਨਾਲ ਲਿਖੀ ਗਈ þਹੈ। ਕੋਈ ਨਾਕਾਰਾਤਮਕ ਗੱਲ ਨਹੀਂ ਲਿਖੀ ਗਈ।
ਇਉਂ ਲੱਗਦਾ ਹੈ ਜਿਵੇਂ ਇਸ ਆਤਮ ਕਥਾ ਦੇ ਛਪਣ ਨਾਲ ਸਿਆਸੀ ਤੂਫ਼ਾਨ ਹੀ ਆ ਗਿਆ ਹੋਵੇ ਤੇ ਸਿਆਸੀ ਖਲਬਲੀ ਮਚ ਗਈ ਹੋਵੇ। ਲਗਪਗ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਇਸ ਪੁਸਤਕ ਬਾਰੇ ਆਪੋ-ਆਪਣੀਆਂ ਟਿੱਪਣੀਆਂ ਦੇ ਰਹੇ ਹਨ। ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਇਸ ਆਤਮ ਕਥਾ ਨੂੰ ਝੂਠ ਦਾ ਪੁਲੰਦਾ ਕਹਿ ਰਹੀਆਂ ਹਨ, ਜਦਕਿ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਇਸ ਨੂੰ ਸੱਚੋ-ਸੱਚ ਕਹਿ ਰਹੀਆਂ ਹਨ। ਸੋਨੀਆ ਗਾਂਧੀ ਕਹਿੰਦੀ ਹੈ ਕਿ ਉਸ ਦੇ ਪਰਿਵਾਰ ਬਾਰੇ ਲੋਕਾਂ ਵਿਚ ਕਈ ਕਿਸਮ ਦੇ ਭਰਮ-ਭੁਲੇਖੇ ਸਨ, ਜਿਸ ਕਰਕੇ ਉਸ ਨੂੰ ਉਹ ਦੂਰ ਕਰਨ ਲਈ ਆਤਮ ਕਥਾ ਲਿਖਣੀ ਪਈ।
ਦਰਅਸਲ, ਇਸ ਆਤਮ ਕਥਾ ਦੀ ਮਹੱਤਤਾ ਇਸ ਕਰਕੇ ਹੈ ਕਿ ਫਰਵਰੀ 2027 ਵਿਚ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ। ਸਿਆਸੀ ਪਾਰਟੀਆਂ ਇਸ ਆਤਮ ਕਥਾ ਨੂੰ ਫੋਕਾ ਬੰਬ ਕਹਿ ਰਹੀਆਂ ਹਨ, ਜਦਕਿ ਕੁਝ ਲੋਕ ਮਹਿਸੂਸ ਕਰਦੇ ਹਨ ਕਿ ਇਸ ਸਿਆਸੀ ਬੰਬ ਨਾਲ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਹਿੱਲ ਗਈਆਂ ਹਨ। ਵਿਰੋਧੀ ਪਾਰਟੀਆਂ ਇਹ ਵੀ ਕਹਿ ਰਹੀਆਂ ਹਨ ਕਿ ਸੋਨੀਆ ਗਾਂਧੀ ਨੇ ਇੰਦਰਾ ਤੇ ਰਾਜੀਵ ਗਾਂਧੀ ਦੀਆਂ ਗ਼ਲਤੀਆਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਿਆਸੀ ਪੜਚੋਲਕਾਰ ਇਹ ਮਹਿਸੂਸ ਕਰ ਰਹੇ ਹਨ ਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਕਾਂਗਰਸ ਨੂੰ ਲਾਭ ਹੋਵੇਗਾ। ਕੁਝ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਵੱਲੋਂ ਪੁਸਤਕ ਦੀ ਛਪਾਈ ਤੋਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਸੋਨੀਆ ਗਾਂਧੀ ਤੇ ਕਾਂਗਰਸ ਦੀ ਨੀਵੇਂ ਪੱਧਰ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਅਜੇ ਤਾਂ ਇਸ ਆਤਮ ਕਥਾ ਵਿਚ ਬਹੁਤ ਸਾਰੀਆਂ ਮਹੱਤਵਪੂਰਨ ਸਿਆਸੀ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ, ਜੇਕਰ ਉਨ੍ਹਾਂ ਘਟਨਾਵਾਂ ਦਾ ਵੇਰਵਾ ਦਿੱਤਾ ਜਾਂਦਾ ਤਾਂ ਬੜੇ ਧਮਾਕੇ ਹੋ ਸਕਦੇ ਸਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਰਾਜੀਵ ਗਾਂਧੀ ਦੀ ਬੇੜੀ ਵਿਚ ਉਸ ਦੇ ਨਜ਼ਦੀਕੀਆਂ ਵੱਲੋਂ ਹੀ ਵੱਟੇ ਪਾਉਣ ਬਾਰੇ ਨਹੀਂ ਲਿਖਿਆ ਗਿਆ। ਉਨ੍ਹਾਂ ਵਿਚ ਗਾਂਧੀ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਸਨ।
ਰਾਜੀਵ ਗਾਂਧੀ ਨੂੰ ਹਟਾ ਕੇ ਕਿਹੜੇ ਵਿਅਕਤੀ ਕਿਹੜੇ ਸਿਆਸਤਦਾਨਾਂ ਨਾਲ ਮਿਲ ਕੇ ਸਾਜ਼ਿਸ਼ ਰਚ ਕੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ। ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਬਿਨਾਂ ਕਾਂਗਰਸ ਸੰਸਦੀ ਦਲ ਵੱਲੋਂ ਚੁਣੇ ਜਾਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਵਜੋਂ ਸਹੁੰ ਕਿਉਂ ਚੁਕਾਈ ਅਤੇ ਫਿਰ ਕਿਉਂ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀਆਂ ਚਾਲਾਂ ਚੱਲਦੀਆਂ ਰਹੀਆਂ। ਕਈ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਪਰਦੇਫ਼ਾਸ਼ ਹੋਣੋਂ ਬਚ ਗਏ। ਵੈਸੇ ਤਾਂ ਇਹ ਸੋਨੀਆ ਤੇ ਰਾਜੀਵ ਗਾਂਧੀ ਦੇ ‘ਆਪਣਾਪਣ ਅਤੇ ਪਿਆਰ’ਦੀ ਕਹਾਣੀ ਹੈ, ਪ੍ਰੰਤੂ ਇਸ ਵਿਚ ਸੋਨੀਆ ਗਾਂਧੀ ਨੇ ਰਾਜੀਵ ਨੂੰ ਮਿਲਣ ਤੋਂ ਲੈ ਕੇ ਅਖ਼ੀਰ ਤੱਕ ਗਾਂਧੀ ਪਰਿਵਾਰ ਵਿਚ ਰਹਿੰਦਿਆਂ ਜੋ ਘਟਨਾਵਾਂ ਹੋਈਆਂ ਹਨ, ਉਨ੍ਹਾਂ ਦਾ ਵਿਸਥਾਰਤ ਖ਼ੁਲਾਸਾ ਕੀਤਾ ਹੈ।
ਖ਼ਾਸ ਤੌਰ ’ਤੇ ਸੱਤ ਮਹੱਤਵਪੂਰਨ ਗੱਲਾਂ ਇਸ ਆਤਮ ਕਥਾ ਵਿਚ ਲਿਖੀਆਂ ਗਈਆਂ ਹਨ, ਜਿਨ੍ਹਾਂ ਦਾ ਦੇਸ਼ ਦੇ ਵੋਟਰਾਂ ’ਤੇ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਵਿਚ ਪਹਿਲੀ ਗੱਲ ਸੋਨੀਆ ਗਾਂਧੀ ਦਾ ਇਹ ਲਿਖਣਾ ਕਿ ਇੰਦਰਾ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਲਿਊ ਸਟਾਰ ਆਪ੍ਰੇਸ਼ਨ ਕਰਨ ਤੋਂ ਬਾਅਦ ਅਸਹਿਜ ਮਹਿਸੂਸ ਕਰ ਰਹੀ ਸੀ। ਉਹ ਇਸ ਨੂੰ ਆਪਣੀ ਵੱਡੀ ਗ਼ਲਤੀ ਮੰਨ ਰਹੀ ਸੀ। ਦੂਜੀ ਗੱਲ ਇਹ ਕਿ ਰਾਜੀਵ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਕਤਲੇਆਮ ਨੂੰ ਮੰਦਭਾਗਾ ਕਿਹਾ। ਤੀਜੀ ਗੱਲ ਸੋਨੀਆ ਇਹ ਵੀ ਲਿਖਦੀ ਹੈ ਕਿ ਉਹ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਰੋਕਦੀ ਸੀ, ਕਿਉਂਕਿ ਉਹ ਡਰ ਰਹੀ ਸੀ ਕਿ ਇਹ ਅਹੁਦਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ।
ਆਖ਼ਰ ਹੋਇਆ ਉਹੀ ਜਿਸ ਦਾ ਡਰ ਸੀ। ਚੌਥੀ ਗੱਲ ਯੂਪੀਏ ਦੀ ਸਰਕਾਰ ਬਣਨ ਸਮੇਂ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਉਸ ਦੇ ਦੋਵੇਂ ਬੱਚਿਆਂ ਪ੍ਰਿਅੰਕਾ ਅਤੇ ਰਾਹੁਲ ਗਾਂਧੀ ਨੇ ਵੀ ਰੋਕਿਆ ਸੀ ਅਤੇ ਉਹ ਵੀ ਖ਼ੁਦ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੀ ਸੀ। ਇਸ ਕਰਕੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਇਸ ਘਟਨਾ ਨੇ ਸੋਨੀਆ ਗਾਂਧੀ ਨੂੰ ਤਿਆਗ ਦੀ ਮੂਰਤੀ ਦੇ ਤੌਰ ’ਤੇ ਪੇਸ਼ ਕੀਤਾ।
ਪੰਜਵੀ ਗੱਲ ਇਹ ਕਿ ਜਦੋਂ ਸੋਨੀਆ ਗਾਂਧੀ ਅਟਲ ਬਿਹਾਰੀ ਵਾਜਪਾਈ ਦੀ ਤਾਮੀਰਦਾਰੀ ਲਈ ਉਨ੍ਹਾਂ ਨੂੰ ਮਿਲਣ ਗਈ ਸੀ ਤਾਂ ਵਾਜਪਾਈ ਨੇ ਉਸ ਨੂੰ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਭਾਵੇਂ ਇਕ-ਦੂਜੀ ਦੀਆਂ ਵਿਰੋਧੀ ਪਾਰਟੀਆਂ ਹਨ, ਪ੍ਰੰਤੂ ਦੋਹਾਂ ਨੂੰ ਤਾਲਮੇਲ ਨਾਲ ਚੱਲਣਾ ਚਾਹੀਦਾ ਹੈ। ਛੇਵੀਂ ਗੱਲ ਇਹ ਕਿ ਇੰਦਰਾ ਗਾਂਧੀ ਦੀ ਚੋਣ ਹਾਈ ਕੋਰਟ ਵੱਲੋਂ ਰੱਦ ਕਰਨ ਤੋਂ ਬਾਅਦ ਐਮਰਜੈਂਸੀ ਲਾਉਣਾ ਵੀ ਜਾਇਜ਼ ਨਹੀਂ ਸਮਝਦੀ ਸੀ। ਸੱਤਵੀਂ ਗੱਲ, ਰਾਜੀਵ ਗਾਂਧੀ ਨੇ ਕਿਹਾ ਸੀ ਕਿ ਉਹ ਸਿਆਸਤਦਾਨ ਨਹੀਂ ਹਨ। ਉਨ੍ਹਾਂ ਦੇ ਇਹ ਕਹਿਣ ਨਾਲ ਜਿਹੜੇ ਮੁੱਦਿਆਂ ’ਤੇ ਰਾਜੀਵ ਗਾਂਧੀ ਅਸਫਲ ਰਹੇ, ਉਨ੍ਹਾਂ ਤੋਂ ਬਰੀ ਹੋ ਗਏ, ਕਿਉਂਕਿ ਉਹ ਸਿਆਸਤਦਾਨਾਂ ਦੀ ਤਰ੍ਹਾਂ ਸਾਜ਼ਿਸ਼ ਨਹੀਂ ਘੜ ਸਕਦੇ ਸਨ।
ਪੰਜਾਬ ਦੇ ਸਿੱਖ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਸਰਬੋਤਮ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ’ਤੇ ਬਲਿਊ ਸਟਾਰ ਆਪ੍ਰੇਸ਼ਨ ਅਤੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿਚ ਹੋਏ ਸਿੱਖਾਂ ਦੇ ਕਤਲੇਆਮ ਕਾਰਨ ਕਾਂਗਰਸ ਦੇ ਕੱਟੜ ਵਿਰੋਧੀ ਬਣ ਗਏ ਹਨ, ਪ੍ਰੰਤੂ ਇੰਦਰਾ ਅਤੇ ਰਾਜੀਵ ਗਾਂਧੀ ਦਾ ਦੋਹਾਂ ਘਟਨਾਵਾਂ ਨੂੰ ਮੰਦਭਾਗਾ ਕਹਿਣ ਨਾਲ ਸਿੱਖ ਵੋਟਰਾਂ ’ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਇਨ੍ਹਾਂ ਦੋਹਾਂ ਗੱਲਾਂ ’ਤੇ ਸਿੱਖ ਸਮੁਦਾਇ ਅਤੇ ਵਿਰੋਧੀ ਪਾਰਟੀਆਂ ਯਕੀਨ ਨਹੀਂ ਕਰਦੀਆਂ।
ਇਨ੍ਹਾਂ ਦੋਹਾਂ ਗੱਲਾਂ ਦਾ ਪ੍ਰਭਾਵ ਇਹ ਜਾਂਦਾ ਹੈ ਕਿ ਦੋਵੇਂ ਨੇਤਾ ਪਛਤਾਵਾ ਕਰ ਰਹੇ ਸਨ, ਜਿਸ ਦਾ ਪੰਜਾਬ ਦੇ ਵੋਟਰਾਂ ’ਤੇ ਪ੍ਰਭਾਵ ਪੈ ਸਕਦਾ ਹੈ। ਪੰਜਾਬ ਦੇਸ਼ ਦਾ ਮਹੱਤਵਪੂਰਨ ਸੂਬਾ ਹੈ, ਇਸ ਲਈ ਗਾਂਧੀ ਪਰਿਵਾਰ ਉਨ੍ਹਾਂ ਦੋਵੇਂ ਗ਼ਲਤੀਆਂ ਨੂੰ ਹਟਾ ਕੇ ਪੰਜਾਬ ਵਿਚ ਸਰਕਾਰ ਬਣਾਉਣੀ ਚਾਹੁੰਦਾ ਰਿਹਾ ਹੈ। ਇੰਦਰਾ ਗਾਂਧੀ ਸਾਕਾ ਨੀਲਾ ਤਾਰਾ ਤੋਂ ਬਾਅਦ 23 ਜੂਨ 1984 ਨੂੰ ਹਰਿੰਮਦਰ ਸਾਹਿਬ ਵਿਚ ਦਰਸ਼ਨਾਂ ਲਈ ਗਈ ਸੀ। ਇਸੇ ਤਰ੍ਹਾਂ ਰਾਹੁਲ ਗਾਂਧੀ ਪੰਜ ਵਾਰ 22 ਸਤੰਬਰ 2008, ਦਸ ਜੂਨ 2017, ਦਸ ਜਨਵਰੀ 2023, ਤਿੰਨ ਅਕਤੂਬਰ 2023 ਅਤੇ 19 ਨਵੰਬਰ 2024 ਨੂੰ ਸ੍ਰੀ ਹਰਿਮੰਦਰ ਸਾਹਿਬ ਗਏ ਅਤੇ ਇਕ ਵਾਰ ਜੂਠੇ ਭਾਂਡਿਆਂ ਦੀ ਸੇਵਾ ਤੇ ਇਕ ਵਾਰ ਛਬੀਲ ’ਤੇ ਸੇਵਾ ਕੀਤੀ।
ਇਨ੍ਹਾਂ ਦੋਹਾਂ ਨੇਤਾਵਾਂ ਦਾ ਹਰਿਮੰਦਰ ਸਾਹਿਬ ਜਾਣ ਦਾ ਅਰਥ ਸੀ ਕਿ ਸਿੱਖ ਭਾਈਚਾਰਾ ਗਾਂਧੀ ਪਰਿਵਾਰ ਨੂੰ ਮਾਫ਼ ਕਰ ਦੇਵੇ। ਪੰਜਾਬ ਵਿਚ ਬਲਿਊ ਸਟਾਰ ਤੋਂ ਬਾਅਦ ਤਿੰਨ ਵਾਰ 1992 ਵਿਚ ਬੇਅੰਤ ਸਿੰਘ ਅਤੇ ਦੋ ਵਾਰ 2002 ਅਤੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਬਣੇ। ਹੁਣ ਫਰਵਰੀ 2027 ਵਿਚ ਫਿਰ ਚੋਣਾਂ ਹੋਣੀਆਂ ਹਨ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਆਤਮ ਕਥਾ ਦਾ ਪੰਜਾਬ ਵਿਚ ਕਾਂਗਰਸ ਨੂੰ ਲਾਭ ਹੋਵੇਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਦਾ ਨਫ਼ਾ ਹੋਵੇਗਾ ਜਾਂ ਨੁਕਸਾਨ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072