
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੱਸ, ਬੰਦ ਹਾਰ, ਹਮੇਲ, ਸੱਗੀ, ਫੁੱਲੀਆਂ, ਕੰਢੀਆਂ, ਬਾਜੂਬੰਦ, ਚੂੜਾ, ਪਿੱਪਲ ਪੱਤੀਆਂ, ਰੇਲਾਂ, ਮਾਮੇ ਮੁਰਕੀਆਂ, ਟੋਕਾਂ, ਝੂੰਮਰ, ਸੂਈ, ਟਿੱਕਾ, ਨੱਥ, ਮਛਲੀ , ਡੰਡੀਆਂ, ਕੋਕਾ, ਰਾਣੀ ਹਾਰ , ਕਲਿੱਪ ਆਦਿ ਪੁਰਾਣੇ ਵਕਤ ’ਚ ਪੰਜਾਬੀ ਔਰਤ ਦੇ ਰੋਜ਼ ਮੱਰਾ ਦੇ ਗਹਿਣੇ ਹੁੰਦੇ ਸਨ । ਕੋਈ ਔਰਤ ਵੱਧ ਗਹਿਣੇ ਪਹਿਨਣਾ ਪਸੰਦ ਕਰਦੀ ਸੀ ਤੇ ਕੋਈ ਬਹੁਤ ਘੱਟ। ਮਰਦਾਂ ਦੇ ਮੁਕਾਬਲੇ ਔਰਤਾਂ ਦੇ ਗਹਿਣੇ ਬਹੁਤ ਜ਼ਿਆਦਾ ਹੁੰਦੇ ਸਨ ਤੇ ਇਹ ਪਹਿਨਦੀਆਂ ਵੀ ਜ਼ਿਆਦਾ ਸਨ।

ਹੱਸ, ਬੰਦ ਹਾਰ, ਹਮੇਲ, ਸੱਗੀ, ਫੁੱਲੀਆਂ, ਕੰਢੀਆਂ, ਬਾਜੂਬੰਦ, ਚੂੜਾ, ਪਿੱਪਲ ਪੱਤੀਆਂ, ਰੇਲਾਂ, ਮਾਮੇ ਮੁਰਕੀਆਂ, ਟੋਕਾਂ, ਝੂੰਮਰ, ਸੂਈ, ਟਿੱਕਾ, ਨੱਥ, ਮਛਲੀ , ਡੰਡੀਆਂ, ਕੋਕਾ, ਰਾਣੀ ਹਾਰ , ਕਲਿੱਪ ਆਦਿ ਪੁਰਾਣੇ ਵਕਤ ’ਚ ਪੰਜਾਬੀ ਔਰਤ ਦੇ ਰੋਜ਼ ਮੱਰਾ ਦੇ ਗਹਿਣੇ ਹੁੰਦੇ ਸਨ । ਕੋਈ ਔਰਤ ਵੱਧ ਗਹਿਣੇ ਪਹਿਨਣਾ ਪਸੰਦ ਕਰਦੀ ਸੀ ਤੇ ਕੋਈ ਬਹੁਤ ਘੱਟ। ਮਰਦਾਂ ਦੇ ਮੁਕਾਬਲੇ ਔਰਤਾਂ ਦੇ ਗਹਿਣੇ ਬਹੁਤ ਜ਼ਿਆਦਾ ਹੁੰਦੇ ਸਨ ਤੇ ਇਹ ਪਹਿਨਦੀਆਂ ਵੀ ਜ਼ਿਆਦਾ ਸਨ। ਬੀਤ ਚੁੱਕੇ ਵਕਤ ’ਚ ਜਾਂ ਫੇਰ ਕਹਿ ਲਓ ਕਿ ਸੰਨ 1950-70 ਦੇ ਵਕਤ ’ਚ ਔਰਤਾਂ ਕੋਲ ਜ਼ਿਆਦਾ ਅਸਲ ਸੋਨੇ-ਚਾਂਦੀ ਦੇ ਗਹਿਣੇ ਹੁੰਦੇ ਸਨ ਪਰ ਅੱਜ ਦੇ ਦਿਖਾਵੇ ਤੇ ਮਹਿੰਗਾਈ ਦੇ ਜ਼ਮਾਨੇ ’ਚ ਹਰ ਔਰਤ ਸੋਨਾ- ਚਾਂਦੀ ਨਹੀਂ ਖ਼ਰੀਦ ਸਕਦੀ। ਜੋ ਔਰਤਾਂ ਸੋਨਾ- ਚਾਂਦੀ ਨਹੀਂ ਖ਼ਰੀਦ ਸਕਦੀਆਂ, ਉਹ ਚੱਲ ਰਹੇ ਨਕਲੀ ਗਹਿਣੇ ਪਾ ਕੇ ਆਪਣਾ ਮਨ ਪਰਚਾ ਸਕਦੀਆਂ ਹਨ। ਉਹ ਨਕਲੀ ਗਹਿਣੇ ਪਾ ਕੇ ਵੀ ਸ਼ਿੰਗਾਰ ਕਰ ਸਕਦੀਆਂ ਹਨ। ਅੱਜ ਭਾਵੇਂ ਹਾਰ-ਸ਼ਿੰਗਾਰ ਦੇ ਸਾਧਨ ਬਹੁਤ ਜ਼ਿਆਦਾ ਹਨ ਤੇ ਮਹਿੰਗੇ ਵੀ ਬਹੁਤ ਹੀ ਜ਼ਿਆਦਾ ਹਨ। ਜੋ ਸਾਦਾ ਜਿਹਾ ਸ਼ਿੰਗਾਰ ਕਰ ਕੇ ਪੁਰਾਣੇ ਜ਼ਮਾਨੇ ’ਚ ਸੁਆਣੀਆਂ ਸਜਦੀਆਂ ਸਨ, ਉਹ ਅੱਜ ਦੀਆਂ ਸੁਆਣੀਆਂ ਲੱਖਾਂ ਦਾ ਸ਼ਿੰਗਾਰ ਕਰ ਕੇ ਵੀ ਨਹੀਂ ਸਜਦੀਆਂ । ਕਈ ਵਾਰ ਤਾਂ ਵਿਆਹਾਂ ’ਚ ਵੇਖਿਆ ਗਿਆ ਕਿ ਹਾਰ-ਸ਼ਿੰਗਾਰ ਕਰਨ ਤੋਂ ਬਾਅਦ ਕੁੜੀ ਨੂੰ ਉਸ ਦੇ ਆਪਣੇ ਪਰਿਵਾਰ ਵਾਲੇ ਵੀ ਨਹੀਂ ਪਛਾਣਦੇ। ਅੱਜ ਦੇ ਮੁਕਾਬਲੇ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਘੱਟ ਸ਼ਿੰਗਾਰ ਕਰ ਕੇ ਵੀ ਕਿਉਂ ਜ਼ਿਆਦਾ ਸਜਦੀਆਂ ਸਨ ? ਉਸ ਦਾ ਵੱਡਾ ਕਾਰਨ ਸੀ ਔਰਤ ਦਾ ਦੂਜੇ ਗਹਿਣਿਆਂ ਦੇ ਨਾਲ- ਨਾਲ ਸਿਰ ਢੱਕਣਾਂ ਜਾ ਪੱਲਾ ਕਰ ਕੇ ਰੱਖਣਾ ਜਿਸ ਨੂੰ ਅਸੀਂ ਔਰਤ ਦਾ ਅਸਲ ਗਹਿਣਾ ਸੰਗ (ਸ਼ਰਮ) ਵੀ ਆਖ ਸਕਦੇ ਹਾਂ। ਹਰ ਧੀ ਨੂੰ ਬੇਬੇ- ਬਾਪੂ ਤੇ ਵੱਡੇ ਵੀਰਾਂ ਦਾ ਡਰ ਹੁੰਦਾ ਸੀ। ਹਰ ਨੂੰਹ ਨੂੰ ਪੇਕੇ-ਸਹੁਰੇ ਦੋਵਾਂ ਪਰਿਵਾਰਾਂ ਦਾ ਡਰ ਹੁੰਦਾ ਸੀ। ਇੱਥੇ ਡਰ ਦਾ ਭਾਵ ਸਤਿਕਾਰ ਹੈ ਨਾ ਕਿ ਕੁੱਟਮਾਰ ਦਾ ਡਰ। ਜਿਸ ਦਾ ਔਰਤ ਜਿੰਨਾ ਜ਼ਿਆਦਾ ਸਤਿਕਾਰ ਕਰਦੀ ਸੀ, ਉਸ ਦਾ ਓਨਾ ਜ਼ਿਆਦਾ ਡਰ ਵੀ ਰੱਖਦੀ ਸੀ। ਪਿੰਡ ਦੀਆਂ ਬਜ਼ੁਰਗ ਔਰਤਾਂ ਪਿੰਡ ਦੇ ਹਰ ਸਹੁਰੇ- ਦਦਿਅਹੁਰੇ ਦੀ ਇੱਜ਼ਤ ਕਰਦੀਆਂ ਸਨ ਤੇ ਸਭ ਤੋਂ ਪੱਲਾ ਕਰਦੀਆਂ ਸਨ । ਔਰਤ ਜਿੰਨੀ ਲੁਕੀ ਹੁੰਦੀ ਸੀ, ਓਨੀ ਇੱਜ਼ਤ ਵਾਲੀ ਸੀ। ਅੱਜ ਜ਼ਮਾਨਾ ਬਦਲ ਗਿਆ ਹੈ। ਨਾ ਸਿਰ ਤੇ ਚੁੰਨੀ ਰਹੀ , ਨਾ ਵਾਲ ਰਹੇ, ਨਾ ਰਿਹਾ ਔਰਤ ਦਾ ਆਪਣਾ ਸਤਿਕਾਰ , ਨਾ ਰਿਹਾ ਔਰਤ ਨੂੰ ਕਿਸੇ ਦਾ ਸਤਿਕਾਰ ਤੇ ਨਾ ਰਿਹਾ ਡਰ। ਹਾਂ, ਇਹ ਸਾਰੀਆਂ ਔਰਤਾਂ ’ਤੇ ਲਾਗੂ ਨਹੀਂ ਹੁੰਦਾ । ਅੱਜ ਵੀ ਕੁਝ ਅਜਿਹੀਆਂ ਸੁਲਝੀਆਂ ਹੋਈਆ ਔਰਤਾਂ ਹਨ, ਜੋ ਸਿਰ ਢੱਕ ਕੇ ਰੱਖਦੀਆਂ ਹਨ ਤੇ ਲੋੜ ਪੈਣ ’ਤੇ ਪੱਲਾ ਵੀ ਕਰਦੀਆਂ ਹਨ। ਸਿਜਦਾ ਹੈ ਉਨ੍ਹਾਂ ਔਰਤਾਂ ਨੂੰ ਜੋ ਪੰਜਾਬੀ ਵਿਰਸੇ ਨੂੰ ਅੱਜ ਵੀ ਸਮੋਈ ਬੈਠੀਆਂ ਹਨ। ਉਹ ਔਰਤਾਂ ਹੀ ਪੰਜਾਬੀ ਵਿਰਸੇ ਦੀਆਂ ਅਸਲ ਵਾਰਸ ਕਹਾਉਣ ਦੀਆਂ ਹੱਕਦਾਰ ਹਨ।
-ਸਰਬਜੀਤ ਲੌਂਗੀਆਂ ਜਰਮਨੀ