- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੇ ਮਾਮਲੇ ਵੱਲ ਧਿਆਨ ਖਿੱਚਣ ਲਈ ਪਿਛਲੇ ਦਿਨੀਂ ਸੰਸਦ ਕੰਪਲੈਕਸ ਵਿਚ ਜੋ ਕੁਝ ਕੀਤਾ ਗਿਆ, ਉਹ ਸਿਰਫ਼ ਵਿਰੋਧੀ ਪਾਰਟੀਆਂ ਦੀ ਬੁਨਿਆਦੀ ਅਤੇ ਸਸਤੀ ਸਿਆਸਤ ਦਾ ਪ੍ਰਤੀਕ ਹੀ ਨਹੀਂ, ਸਗੋਂ ਸੰਤ ਸਮਾਜ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੀ ਢਾਹ ਲਾਉਣ ਵਾਲਾ ਵਰਤਾਰਾ ਹੈ। ਜੋ ਹਿੰਦੂ ਸਮਾਜ ਚੜ੍ਹਾਵਾ ਚੋਰੀ ਦੇ ਮਾਮਲੇ ਕਾਰਨ ਪਹਿਲਾਂ ਹੀ ਦੁਖੀ ਹੈ, ਉਸ ਨੂੰ ਹੋਰ ਦੁਖੀ ਕਰਨ ਵਾਲੇ ਇਹੀ ਲੋਕ ਹਨ

ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੇ ਮਾਮਲੇ ਵੱਲ ਧਿਆਨ ਖਿੱਚਣ ਲਈ ਪਿਛਲੇ ਦਿਨੀਂ ਸੰਸਦ ਕੰਪਲੈਕਸ ਵਿਚ ਜੋ ਕੁਝ ਕੀਤਾ ਗਿਆ, ਉਹ ਸਿਰਫ਼ ਵਿਰੋਧੀ ਪਾਰਟੀਆਂ ਦੀ ਬੁਨਿਆਦੀ ਅਤੇ ਸਸਤੀ ਸਿਆਸਤ ਦਾ ਪ੍ਰਤੀਕ ਹੀ ਨਹੀਂ, ਸਗੋਂ ਸੰਤ ਸਮਾਜ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵੀ ਢਾਹ ਲਾਉਣ ਵਾਲਾ ਵਰਤਾਰਾ ਹੈ। ਜੋ ਹਿੰਦੂ ਸਮਾਜ ਚੜ੍ਹਾਵਾ ਚੋਰੀ ਦੇ ਮਾਮਲੇ ਕਾਰਨ ਪਹਿਲਾਂ ਹੀ ਦੁਖੀ ਹੈ, ਉਸ ਨੂੰ ਹੋਰ ਦੁਖੀ ਕਰਨ ਵਾਲੇ ਇਹੀ ਲੋਕ ਹਨ, ਜਿਨ੍ਹਾਂ ਨੇ ਰਾਮ ਮੰਦਰ ਦੇ ਬਣਨ ਦਾ ਕਦੇ ਸਵਾਗਤ ਨਹੀਂ ਕੀਤਾ। ਕੁਝ ਨੇ ਤਾਂ ਇਸ ਦੇ ਉਦਘਾਟਨ ਵਿਚ ਸੱਦਾ ਪੱਤਰ ਨੂੰ ਅਸਵੀਕਾਰ ਕਰਨ ਦਾ ਕੰਮ ਵੀ ਕੀਤਾ ਅਤੇ ਇਸ ਨੂੰ ਦਰੁਸਤ ਵੀ ਠਹਿਰਾਇਆ। ਹੁਣ ਉਹ ਇਸ ਤਰ੍ਹਾਂ ਦਿਖਾ ਰਹੇ ਹਨ ਕਿ ਚੜ੍ਹਾਵਾ ਚੋਰੀ ਦੀ ਘਟਨਾ ਕਾਰਨ ਸਭ ਤੋਂ ਵੱਧ ਦੁਖੀ ਉਹੀ ਹਨ। ਇਸ ਲਈ ਉਨ੍ਹਾਂ ਨੇ ਜੋ ਨਾਟਕ ਕੀਤਾ, ਉਹ ਇਕ ਤਰ੍ਹਾਂ ਨਾਲ ਭਗਵਾ ਭੇਸ ਧਾਰਨ ਕਰਨ ਵਾਲਿਆਂ ਨੂੰ ਅਪਮਾਨਤ ਕਰਨ ਵਾਲਾ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਚੜ੍ਹਾਵਾ ਚੋਰੀ ਵਿਚ ਕਿਸੇ ਸੰਤ ਦਾ ਨਾਂ ਨਹੀਂ ਆਇਆ ਹੈ। ਦਾਨ ਹੜੱਪਣ ਦੇ ਮਾਮਲੇ ਵਿਚ ਜੋ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਜਿਨ੍ਹਾਂ ’ਤੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਾ ਨਿਭਾਉਣ ਦੇ ਦੋਸ਼ ਲੱਗੇ ਹਨ, ਉਨ੍ਹਾਂ ਵਿੱਚੋਂ ਕੋਈ ਵੀ ਸਾਧੂ ਨਹੀਂ ਹੈ। ਇਸ ਦੇ ਬਾਵਜੂਦ, ਸੰਸਦ ਕੰਪਲੈਕਸ ਵਿਚ ਸੰਸਦ ਮੈਂਬਰ ਪੱਪੂ ਯਾਦਵ ਸਾਧੂ ਦੇ ਭੇਸ ਵਿਚ ਦਾਨ ਮੰਗਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਦਾਨ ਦੇਣ ਦਾ ਨਾਟਕ ਰਾਹੁਲ ਗਾਂਧੀ ਸਮੇਤ ਹੋਰ ਕਈ ਸੰਸਦ ਮੈਂਬਰਾਂ ਨੇ ਕੀਤਾ। ਇਸ ਵਿਚ ਮੁੱਖ ਤੌਰ ’ਤੇ ਸਪਾ ਦੇ ਸੰਸਦ ਮੈਂਬਰਾਂ ਦੀ ਭਾਗੀਦਾਰੀ ਰਹੀ। ਇਸ ਤੋਂ ਬਾਅਦ ਪੱਪੂ ਯਾਦਵ ਦਾਨ ਪਾਤਰ ਲੈ ਕੇ ਭੱਜਦੇ ਦਿਖਾਈ ਦਿੱਤੇ।
ਇਕ ਸੰਜੀਦਾ ਮਾਮਲੇ ਨੂੰ ਮਜ਼ਾਹੀਆ ਤਰੀਕੇ ਨਾਲ ਚੁੱਕਣਾ ਇਹ ਦਰਸਾਉਂਦਾ ਹੈ ਕਿ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ’ਤੇ ਵਿਰੋਧੀ ਧਿਰ ਦਾ ਇੱਕੋ-ਇੱਕ ਟੀਚਾ ਤਨਜ਼ ਕੱਸਣਾ ਅਤੇ ਤਮਾਸ਼ਾ ਦਿਖਾਉਣਾ ਹੈ। ਇਸ ਕੋਸ਼ਿਸ਼ ਵਿਚ ਉਹ ਇਹ ਵੀ ਦੇਖਣ ਨੂੰ ਤਿਆਰ ਨਹੀਂ ਕਿ ਆਖ਼ਰ ਸੰਤ ਸਮਾਜ ਅਤੇ ਭਗਵਾ ਨੂੰ ਅਪਮਾਨਤ ਕਰ ਕੇ ਉਸ ਨੂੰ ਕੀ ਹਾਸਲ ਹੋਣ ਵਾਲਾ ਹੈ? ਅਜਿਹਾ ਕੰਮ ਉਹੀ ਕਰ ਸਕਦਾ ਹੈ, ਜੋ ਚੜ੍ਹਾਵਾ ਚੋਰੀ ਦੇ ਮਾਮਲੇ ਤੋਂ ਸਹੀ ਤਰੀਕੇ ਨਾਲ ਜਾਣੂ ਨਾ ਹੋਵੇ ਜਾਂ ਫਿਰ ਜਿਸ ਦਾ ਮਕਸਦ ਨਾਅਰੇਬਾਜ਼ੀ ਵਾਲੀ ਸਿਆਸਤ ਕਰਨਾ ਜਾਂ ਸੰਤ ਸਮਾਜ ਨੂੰ ਅਪਮਾਨਤ ਕਰਨਾ ਹੋਵੇ। ਇਸ ਤੋਂ ਵੱਡੀ ਵਿਡੰਬਣਾ ਹੋਰ ਕੋਈ ਨਹੀਂ ਕਿ ਸਾਧੂ ਬਣਨ ਦਾ ਨਾਟਕ ਉਸ ਪੱਪੂ ਯਾਦਵ ਨੇ ਕੀਤਾ, ਜੋ ਸਿਰਫ਼ ਦਾਗ਼ੀ ਅਕਸ ਵਾਲੇ ਸੰਸਦ ਮੈਂਬਰ ਹੀ ਨਹੀਂ, ਸਗੋਂ ਉਨ੍ਹਾਂ ’ਤੇ ਹੱਤਿਆ ਦੇ ਯਤਨ, ਗ਼ੈਰ-ਕਾਨੂੰਨੀ ਕਬਜ਼ਾ ਕਰਨ, ਰੰਗਦਾਰੀ ਮੰਗਣ ਸਮੇਤ ਲਗਪਗ 40 ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਦਾ ਜ਼ਿਕਰ ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਸਹੁੰ ਪੱਤਰ ਵਿਚ ਕੀਤਾ ਸੀ। ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੇ ਮਾਮਲੇ ਵਿਚ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਅਤੇ ਖ਼ਾਸ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ। ਆਖ਼ਰ ਉਨ੍ਹਾਂ ਦਾ ਇਸ ਮਾਮਲੇ ਨਾਲ ਕੀ ਲੈਣਾ-ਦੇਣਾ? ਕੀ ਉਹ ਦੇਸ਼ ਵਿਚ ਹਰ ਜਗ੍ਹਾ ਚੋਰੀ-ਗਬਨ ਲਈ ਜ਼ਿੰਮੇਵਾਰ ਹੋਣਗੇ? ਸਪੱਸ਼ਟ ਹੈ ਕਿ ਵਿਰੋਧੀ ਧਿਰ ਚੜ੍ਹਾਵਾ ਚੋਰੀ ਦੇ ਮਾਮਲੇ ਦਾ ਇਸਤੇਮਾਲ ਸਿਰਫ਼ ਸਿਆਸੀ ਰੋਟੀਆਂ ਸੇਕਣ ਲਈ ਕਰ ਰਹੀ ਹੈ। ਇਸ ’ਤੇ ਕੋਈ ਰੋਕ-ਟੋਕ ਨਹੀਂ ਹੈ ਪਰ ਕਿਸੇ ਮੁੱਦੇ ਨੂੰ ਹੋਸ਼ੇ ਤਰੀਕੇ ਨਾਲ ਚੁੱਕਣਾ ਅਜਿਹਾ ਕਰਨ ਵਾਲਿਆਂ ਦੀ ਨੀਅਤ ’ਤੇ ਸਵਾਲ ਉਠਾਉਂਦਾ ਹੈ।