- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਆਦਾਤਰ ਥਾਣਿਆਂ ਵਿੱਚ ਪਿੰਡਾਂ ਦੇ ਲੜਾਈ ਝਗੜਿਆਂ ਦੇ ਕੇਸ ਆਉਂਦੇ ਹਨ ਪਹਿਲਾਂ ਲੋਕੀ ਅਜਿਹੇ ਮਸਲੇ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਹੀ ਸੁਲਝਾਅ ਲੈਂਦੇ ਸਨ ਪਰ ਅੱਜ ਕੱਲ੍ਹ ਜ਼ਿਆਦਾਤਰ ਲੋਕ ਥਾਣਿਆਂ ਵੱਲ ਨੂੰ ਹੋ ਤੁਰਦੇ ਹਨ ਅਤੇ ਆਪਣੀ ਜੇਬ ਢਿੱਲੀ ਕਰਵਾ ਕੇ ਸਮਝੌਤੇ ਕਰ ਲੈਂਦੇ ਹਨ।

ਜੇਕਰ ਅਸੀਂ ਡੈਨਮਾਰਕ ,ਸਵੀਡਨ ਨੀਦਰਲੈਂਡ ਤੇ ਕਨੇਡਾ ਵਰਗੇ ਦੇਸ਼ਾਂ ਦੀ ਪੁਲਿਸ ਦੀ ਆਮ ਲੋਕਾਂ ’ਚ ਬਣੇ ਵਿਸ਼ਵਾਸ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੀ ਪੁਲਿਸ ਨਾਲੋ ਵੱਡਾ ਫ਼ਰਕ ਨਜ਼ਰ ਆਉਂਦਾ ਹੈ। ਇਨ੍ਹਾਂ ਦੇਸ਼ਾਂ ਦੀ ਪੁਲਿਸ ਆਮ ਲੋਕਾਂ ਦੀ ਹਿਫ਼ਾਜਤਦੇ ਨਾਲ-ਨਾਲ ਮੁਸ਼ਕਲ ਵਕਤ ’ਚ ਸਹਾਇਤਾ ਕਰਨ ਕਰਕੇ ਵੀ ਜਾਣੀ ਜਾਂਦੀ ਦੂਜੇ ਪਾਸੇ ਅਗਰ ਅਸੀਂ ਆਪਣੇ ਮੁਲਕ ਦੇ ਪੁਲਿਸ ਸਿਸਟਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੇਸ਼ਾਂ ਦੇ ਪੁਲਿਸ ਸਿਸਟਮ ਨਾਲੋਂ ਬਿਲਕੁੱਲ ਵੱਖਰਾ ਨਜ਼ਰ ਆਉਂਦਾ ਹੈ। ਪੁਲਿਸ, ਰਾਜਨੀਤੀਕ ਨੇਤਾਵਾਂ ਅਤੇ ਭ੍ਰਿਸ਼ਟਾਚਾਰ ਦੀ ਸਾਂਝ ਦਾ ਸੱਚ ਕਿਸੇ ਤੋਂ ਛੁਪਿਆ ਨਹੀਂ ਹੋਇਆ।
ਦੇਸ਼ ਹੋਵੇ ਚਾਹੇ ਪੰਜਾਬ, ਉਥੋਂ ਦਾ ਹਰ ਪੁਲਿਸ ਠਾਣਾ ਉਥੋਂ ਦੇ ਰਾਜਨੀਤਕ ਆਕਾ ਦੀ ਦੇਖਰੇਖ ਹੇਠ ਹੀ ਕੰਮ ਕਰਦਾ ਹੈ। ਪੁਲਿਸ ਵੱਲੋਂ ਝੂਠੇ ਕੇਸ ਬਣਾਉਣ, ਵੱਢੀ ਲੈਣ ਦੀਆਂ ਘਟਨਾਵਾਂ ਆਮ ਹੀ ਦੇਖਣ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਸਟੇਟਸ ਆਫ਼ ਪੁਲਿਸਿੰਗ ਇਨ ਇੰਡੀਆ ਰਿਪੋਰਟ 2018 ਜਨਤਾ ਦੇ ਸਾਹਮਣੇ ਆਈ ਸੀ, ਜਿਸ ਅਨੁਸਾਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕਾਫੀ ਚਿੰਤਾਜਨਕ ਦਿਖਾਈ ਗਈ ਹੈ ਤੇ ਕਾਰਗੁਜ਼ਾਰੀ ਦੇ ਮਾਮਲੇ ਵਿਚ ਦੇਸ਼ ਵਿੱਚ ਪੰਜਾਬ ਪੁਲਿਸ ਦਾ 22ਵਾਂ ਸਥਾਨ ਹੈ। ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੀ 2024 ਦੀ ਰਿਪੋਰਟ ਮੁਤਾਬਕ ਦੇਸ਼ ’ਚ ਪੁਲਿਸ ਕਸਟੱਡੀ ਵਿੱਚ ਹੋਈਆਂ ਮੌਤਾਂ ਵਿੱਚ ਸਿਰਫ 11 ਹੀ ਰਜਿਸਟਰ ਹੋਈਆਂ ਹਨ 265 ਅਜੇ ਵੀ ਪੈਡਿਗ ਹਨ ਅਤੇ ਪੁਲਿਸ ਇਨਕਾਉਂਟਰ ਦੇ 233 ਕੇਸ ਪੈਡਿੰਗ ਹਨ ਅਤੇ ਅਤੇ ਸਿਰਫ 8 ਕੇਸ ਰਜਿਸਟਰ ਹੋਏ ਹਨ।
ਜ਼ਿਆਦਾਤਰ ਥਾਣਿਆਂ ਵਿੱਚ ਪਿੰਡਾਂ ਦੇ ਲੜਾਈ ਝਗੜਿਆਂ ਦੇ ਕੇਸ ਆਉਂਦੇ ਹਨ ਪਹਿਲਾਂ ਲੋਕੀ ਅਜਿਹੇ ਮਸਲੇ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਹੀ ਸੁਲਝਾਅ ਲੈਂਦੇ ਸਨ ਪਰ ਅੱਜ ਕੱਲ੍ਹ ਜ਼ਿਆਦਾਤਰ ਲੋਕ ਥਾਣਿਆਂ ਵੱਲ ਨੂੰ ਹੋ ਤੁਰਦੇ ਹਨ ਅਤੇ ਆਪਣੀ ਜੇਬ ਢਿੱਲੀ ਕਰਵਾ ਕੇ ਸਮਝੌਤੇ ਕਰ ਲੈਂਦੇ ਹਨ। ਅੱਜ ਪੁਲਿਸ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਸਰਕਾਰ, ਮੌਜੂਦਾ ਅਤੇ ਸਾਬਕਾ ਪੁਲਿਸ ਅਫਸਰ ਨੂੰ ਮਿਲ ਕੇ ਵਿਚਾਰ ਕਰਨ ਦੀ ਲੋੜ ਹੈ।
ਚੰਗੇ ਦੇਸ਼ਾਂ ਦੀ ਪੁਲਿਸ ਦੀ ਰੀਸ ਕਰਨ ਦੀ ਲੋੜ ਹੈ। ਪੁਲਿਸ ਸਿਸਟਮ ਨੂੰ ਪੂਰੀ ਤਰ੍ਹਾਂ ਡਿਜ਼ੀਟਲ ਬਣਾਉਣਾ ਵੀ ਸਮੇਂ ਦੀ ਲੋੜ ਹੈ। ਪੁਲਿਸ ਨੇ ਕੰਮਕਾਜ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਵੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਪੰਜਾਬ ਨੂੰ ਤਾਂ 22ਵਾਂ ਸਥਾਨ ਮਿਲਿਆ ਹੈ ਪਰ ਜਿਹੜੇ ਬਾਕੀ ਸੂਬੇ ਹਨ ਉੱਥੇ ਵੀ ਸਭ ਕੁਝ ਚੰਗਾ ਨਹੀਂ ਹੈ। ਸਿਰਫ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਕੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਦੇਸ਼ ਦੀ ਰਾਜਨੀਤੀ ਸਾਫ ਸੁਥਰੀ ਨਹੀਂ ਹੋ ਜਾਂਦੀ ਅਤੇ ਦੇਸ਼ ਅਤੇ ਸੂਬਿਆਂ ਦੀ ਵਾਗਡੋਰ ਇਮਾਨਦਾਰ ਨੇਤਾਵਾਂ ਦੇ ਹੱਥ ਨਹੀਂ ਆ ਜਾਂਦੀ ਅਤੇ ਪੁਲਿਸ ਪ੍ਰਣਾਲੀ ਨੂੰ ਪਾਰਦਰਸ਼ੀ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਪੁਲਿਸ ਦੀ ਮਨਮਰਜ਼ੀ ਸਮੇਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਨਾਮੁਮਕਿਨ ਹੋਵੇਗਾ।
-ਕੁਲਦੀਪ ਸਿੰਘ ਸਾਹਿਲ,
ਸੰਪਰਕ : 9417990040