- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਪਸ ਮੁੜਦਿਆਂ ਅਸੀਂ ਰਾਹ ਵਿਚ ਇਕ ਕਾਲਜ ਵਿਚ ਰੁਕੇ, ਜਿੱਥੇ ਉਸੇ ਕਿਤਾਬ ਦੇ ਸੰਪਾਦਕ ਸ. ਸ. ਰਮਲਾ ਨੌਕਰੀ ਕਰਦੇ ਹਨ। ਮੋਹਨ ਸ਼ਰਮਾ ਨੇ ਰਮਲਾ ਨੂੰ ਬੜੀ ਹੀ ਖ਼ੁਸ਼ੀ ਨਾਲ ਕਿਤਾਬ ਭੇਟ ਕੀਤੀ। ਅਗਲੇ ਦਿਨ ਸ਼ੁੱਕਰਵਾਰ ਨੂੰ ਮੈਂ ਫਿਰ ਉਨ੍ਹਾਂ ਕੋਲ ਘਰੇ ਗਿਆ।

‘ਕਿੰਨੀ ਦੇਰ ਤੱਕ ਆ ਰਹੇ ਹੋ ਹਰਜੀਤ’ ਇਹ ਉਨ੍ਹਾਂ ਦੀ ਆਖ਼ਰੀ ਕਾਲ ਸੀ। ਉਸ ਦਿਨ ਸ਼ੁੱਕਰਵਾਰ ਸੀ। ਅਸੀਂ ਪਟਿਆਲੇ ਜਾਣਾ ਸੀ। ਜਾਣ ਦਾ ਮਕਸਦ ਸੀ ਉਨ੍ਹਾਂ ਦੀ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਹੋਈ ਕਿਤਾਬ ਪ੍ਰੈੱਸ ਤੋਂ ਲੈ ਕੇ ਆਉਣਾ। ਸੰਗਰੂਰ ਤੋਂ ਤਕਰੀਬਨ ਸਵੇਰੇ ਸਾਢੇ ਅੱਠ ਵਜੇ ਅਸੀਂ ਪਟਿਆਲੇ ਲਈ ਨਿਕਲੇ। ਆਰਾਮ ਨਾਲ ਗੱਲਾਂ ਕਰਦੇ ਤਕਰੀਬਨ ਘੰਟੇ ਵਿਚ ਕਾਰ ਰਾਹੀਂ ਪਟਿਆਲੇ ਪਹੁੰਚ ਗਏ।
ਗੱਲਾਂ ਪਰਿਵਾਰਕ, ਸਾਹਿਤਕ, ਆਉਣ ਵਾਲੇ ਪ੍ਰੋਗਰਾਮਾਂ, ਕਿਤਾਬ ਨੂੰ ਲੋਕ ਅਰਪਣ ਕਰਨ ਦੀ ਵਿਉਂਤਬੰਦੀ ਬਾਰੇ ਸਨ। ਇਸ ਸਫ਼ਰ ਦੀ ਖ਼ਾਸੀਅਤ ਉਨ੍ਹਾਂ ਵੱਲੋਂ ਮੈਨੂੰ ਦਿੱਤੀ ਗਈ ਨਸੀਹਤ ਸੀ ‘ਤੇਰੇ ਅੰਦਰ ਊਰਜਾ ਬਹੁਤ ਹੈ, ਤੂੰ ਕੁਝ ਨਾ ਕੁਝ ਕਰ ਸਕਦੈਂ। ਤੇਰਾ ਜੀਵਨ ਵੀ ਸਾਫ਼-ਸੁਥਰਾ ਅਤੇ ਪ੍ਰਭਾਵਸ਼ਾਲੀ ਹੈ। ਪਰ ਤੇਰੇ ਵਿਚ ਇਕ ਕਮੀ ਹੈ। ਤੂੰ ਪੜਾਅ-ਦਰ-ਪੜਾਅ ਕੰਮ ਨਹੀਂ ਕਰਦਾ। ਤੇਰੀ ਉਮਰ ਹਾਲੇ ਛੋਟੀ ਹੈ, ਤੂੰ ਬਹੁਤ ਕੁਝ ਕਰ ਸਕਦੈਂ।
ਮੇਰੀ ਇੱਛਾ ਵੀ ਇਹੀ ਹੈ ਤੂੰ ਬਹੁਤ ਕੁਝ ਕਰੇਂ।’ ਪ੍ਰੈੱਸ ਤੋਂ ਕਿਤਾਬਾਂ ਲੈਂਦਿਆਂ ਅਸੀਂ ਬਹੁਤ ਖ਼ੁਸ਼ ਸਾਂ। ਮੈਂ ਕਿਤਾਬ ਮੱਥੇ ਨਾਲ ਲਾਉਂਦਿਆਂ ਦੋਵੇਂ ਹੱਥਾਂ ਨਾਲ ਬੜੇ ਹੀ ਸਤਿਕਾਰ ਸਹਿਤ ਕਿਤਾਬ ਉਨ੍ਹਾਂ ਵੱਲ ਵਧਾਈ ਅਤੇ ਕਿਹਾ ‘ਸ਼ਰਮਾ ਜੀ, ਵਧਾਈ ਹੋਵੇ! ਕਿਤਾਬ ਬਹੁਤ ਸੋਹਣੀ ਬਣੀ ਹੈ। ਉਨ੍ਹਾਂ ਨੂੰ ਨਵੀਂ ਕਿਤਾਬ ਦਾ ਚਾਅ ਚੜ੍ਹਿਆ ਵੇਖ ਕੇ ਮੈਨੂੰ ਵੀ ਬਹੁਤ ਖ਼ੁਸ਼ੀ ਹੋਈ। ਕਿਤਾਬ ਦੇ ਵਰਕੇ ਫਰੋਲਦਿਆਂ ਉਨ੍ਹਾਂ ਕਿਹਾ ‘ਬਿਲਕੁਲ ਹਰਜੀਤ, ਕਿਤਾਬ ਸੱਚੀਂ ਬਹੁਤ ਸੋਹਣੀ ਬਣੀ ਹੈ, ਸ਼ਾਬਾਸ਼!’ ਉਨ੍ਹਾਂ ਨੇ ਇਨ੍ਹਾਂ ਲਫ਼ਜ਼ਾਂ ਨਾਲ ਮੇਰਾ ਮਾਣ ਵਧਾਇਆ।
ਵਾਪਸ ਮੁੜਦਿਆਂ ਅਸੀਂ ਰਾਹ ਵਿਚ ਇਕ ਕਾਲਜ ਵਿਚ ਰੁਕੇ, ਜਿੱਥੇ ਉਸੇ ਕਿਤਾਬ ਦੇ ਸੰਪਾਦਕ ਸ. ਸ. ਰਮਲਾ ਨੌਕਰੀ ਕਰਦੇ ਹਨ। ਮੋਹਨ ਸ਼ਰਮਾ ਨੇ ਰਮਲਾ ਨੂੰ ਬੜੀ ਹੀ ਖ਼ੁਸ਼ੀ ਨਾਲ ਕਿਤਾਬ ਭੇਟ ਕੀਤੀ। ਅਗਲੇ ਦਿਨ ਸ਼ੁੱਕਰਵਾਰ ਨੂੰ ਮੈਂ ਫਿਰ ਉਨ੍ਹਾਂ ਕੋਲ ਘਰੇ ਗਿਆ। ਅਸੀਂ ਕਿਤਾਬ ਦੀ ਜਾਣਕਾਰੀ ਦੇਣ ਲਈ ਇਕ ਵੀਡੀਓ ਬਣਾਈ। ਇਸ ਵੀਡੀਓ ਵਿਚ ਉਨ੍ਹਾਂ ਨੇ ਕਿਤਾਬ ਨੂੰ ਅੰਗਰੇਜ਼ੀ ਅਨੁਵਾਦ ਕਰਵਾਉਣ ਦਾ ਅਸਲ ਕਾਰਨ ਦੱਸਿਆ।
ਐਤਵਾਰ ਸ਼ਾਮ ਨੂੰ ਉਨ੍ਹਾਂ ਦਾ ਇਕ ਮੋਟਰਸਾਈਕਲ ਨਾਲ ਪੈਦਲ ਰੋਡ ਲੰਘਦਿਆਂ ਹਾਦਸਾ ਹੋ ਗਿਆ। ਸੱਟ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲੇ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਤਿੰਨ ਦਿਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੰਤ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਅਣਹੋਣੀ ਕਾਰਨ ਦੋ ਦਰਜਨਾਂ ਤੋਂ ਵਧੇਰੇ ਕਿਤਾਬਾਂ ਦਾ ਰਚੇਤਾ, ਨਸ਼ੇ ਦੀ ਦਲਦਲ ਵਿੱਚੋਂ ਕੱਢ ਕੇ ਜੀਵਨ ਦੀ ਮੁੱਖਧਾਰਾ ਨਾਲ ਜੋੜਨ ਵਾਲਾ ਮਸੀਹਾ, ਬਿਰਧ ਆਸ਼ਰਮ ਵਿਚਲੀ ਨਿਸ਼ਕਾਮ ਸੇਵਾ ਰਾਹੀਂ ਬਜ਼ੁਰਗਾਂ ਨੂੰ ਗਲ ਲਾਉਣ ਵਾਲਾ ਸੇਵਕ ਮੋਹਨ ਸ਼ਰਮਾ ਲਗਪਗ 79 ਵਰ੍ਹਿਆਂ ਦੀ ਉਮਰ ਹੰਢਾ ਕੇ ਜਹਾਨੋਂ ਕੂਚ ਕਰ ਗਿਆ।
-ਜੀਤ ਹਰਜੀਤ, ਸੰਗਰੂਰ
-ਸੰਪਰਕ : 98146-34446