- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਉਲਟ, ਜਦੋਂ ਕੋਈ ਗੁਆਂਢੀ ਈਰਖਾ, ਲੜਾਈ-ਝਗੜੇ, ਬਦਨਾਮੀ ਅਤੇ ਬੇਲੋੜੀ ਦਖ਼ਲਅੰਦਾਜ਼ੀ ਨੂੰ ਆਪਣਾ ਸੁਭਾਅ ਬਣਾ ਲੈਂਦਾ ਹੈ ਤਾਂ ਘਰ ਦਾ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਛੋਟੀਆਂ-ਮੋਟੀਆਂ ਗੱਲਾਂ ਵੱਡੇ ਵਿਵਾਦਾਂ ਦਾ ਰੂਪ ਧਾਰ ਲੈਂਦੀਆਂ ਹਨ। ਅੱਜ-ਕੱਲ੍ਹ ਅਕਸਰ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਕਿਵੇਂ ਆਂਢ-ਗੁਆਂਢ ਦੇ ਮਾਮੂਲੀ ਵਿਵਾਦ ਖ਼ੂਨੀ ਰੂਪ ਧਾਰ ਲੈਂਦੇ ਹਨ।

ਸਿਆਣਿਆਂ ਦੀਆਂ ਕਹੀਆਂ ਗੱਲਾਂ ਕਦੇ ਵੀ ਗ਼ਲਤ ਨਹੀਂ ਹੁੰਦੀਆਂ। ਪਹਿਲਾਂ ਘਰਾਂ ਵਿਚ ਬਜ਼ੁਰਗਾਂ ਦਾ ਸਾਰੇ ਜੀਅ ਸਤਿਕਾਰ ਕਰਦੇ ਹੀ ਸਨ, ਤੇ ਆਂਢ-ਗੁਆਂਢ ਦੇ ਲੋਕ ਵੀ ਉਨ੍ਹਾਂ ਦੀ ਸਲਾਹ ਲਿਆ ਕਰਦੇ ਸਨ ਕਿਉਂਕਿ ਬਜ਼ੁਰਗ ਸੁਲਝੀ ਹੋਈ ਗੱਲ ਕਰਦੇ ਸਨ। ਪਰ ਅਜੋਕੇ ਦੌਰ ਵਿਚ ਨਵੀਂ ਪੀੜ੍ਹੀ ਵੱਲੋਂ ਬਜ਼ੁਰਗਾਂ ਦੇ ਤਜਰਬਿਆਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਜਿਸ ਕਾਰਨ ਘਰਾਂ ਅਤੇ ਆਂਢ-ਗੁਆਂਢ ਦਾ ਮਾਹੌਲ ਪਹਿਲਾਂ ਵਰਗਾ ਸੁਖਾਵਾਂ ਨਹੀਂ ਰਿਹਾ।
ਇਹੀ ਕਾਰਨ ਹੈ ਕਿ ਜਦੋਂ ਵੀ ਕਿਤੇ ਨਵਾਂ ਘਰ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਆਲੇ-ਦੁਆਲੇ ਦੇ ਗੁਆਂਢੀਆਂ ਦੀ ਸੁਭਾਅ-ਪਿਛੋਕੜ ਨੂੰ ਜਾਣਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਗੁਆਂਢੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਮੁਸੀਬਤ ਵੇਲੇ ਸਭ ਤੋਂ ਪਹਿਲਾਂ ਮਦਦ ਲਈ ਗੁਆਂਢੀ ਹੀ ਅੱਗੇ ਆਉਂਦਾ ਹੈ। ਚੰਗੇ ਗੁਆਂਢੀ ਆਪਸੀ ਸਾਂਝ ਵਧਾਉਂਦੇ ਹਨ ਅਤੇ ਸਮਾਜ ਵਿਚ ਭਾਈਚਾਰੇ ਦੀ ਮਜ਼ਬੂਤ ਭਾਵਨਾ ਪੈਦਾ ਕਰਦੇ ਹਨ।
ਇਸ ਦੇ ਉਲਟ, ਜਦੋਂ ਕੋਈ ਗੁਆਂਢੀ ਈਰਖਾ, ਲੜਾਈ-ਝਗੜੇ, ਬਦਨਾਮੀ ਅਤੇ ਬੇਲੋੜੀ ਦਖ਼ਲਅੰਦਾਜ਼ੀ ਨੂੰ ਆਪਣਾ ਸੁਭਾਅ ਬਣਾ ਲੈਂਦਾ ਹੈ ਤਾਂ ਘਰ ਦਾ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਛੋਟੀਆਂ-ਮੋਟੀਆਂ ਗੱਲਾਂ ਵੱਡੇ ਵਿਵਾਦਾਂ ਦਾ ਰੂਪ ਧਾਰ ਲੈਂਦੀਆਂ ਹਨ। ਅੱਜ-ਕੱਲ੍ਹ ਅਕਸਰ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦਾ ਹੈ ਕਿ ਕਿਵੇਂ ਆਂਢ-ਗੁਆਂਢ ਦੇ ਮਾਮੂਲੀ ਵਿਵਾਦ ਖ਼ੂਨੀ ਰੂਪ ਧਾਰ ਲੈਂਦੇ ਹਨ।
ਅਸਲ ਵਿਚ, ਮਾੜਾ ਗੁਆਂਢੀ ਉਹ ਨਹੀਂ ਜੋ ਹਰ ਗੱਲ ਵਿਚ ਸਾਡੇ ਨਾਲ ਅਸਹਿਮਤ ਹੋਵੇ, ਸਗੋਂ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਜਾਣਬੁੱਝ ਕੇ ਦੂਜਿਆਂ ਨੂੰ ਪਰੇਸ਼ਾਨ ਕਰੇ, ਅਫ਼ਵਾਹਾਂ ਫੈਲਾਏ, ਨਿੱਜਤਾ ਵਿਚ ਦਖ਼ਲ ਦੇਵੇ ਜਾਂ ਛੋਟੇ ਵਿਵਾਦਾਂ ਨੂੰ ਹਵਾ ਦੇਵੇ। ਅਜਿਹੇ ਵਤੀਰੇ ਨਾਲ ਸਿਰਫ਼ ਦੋ ਪਰਿਵਾਰ ਹੀ ਨਹੀਂ, ਸਗੋਂ ਪੂਰੇ ਮੁਹੱਲੇ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੇ ਘਰ ਦੇ ਬੱਚੇ ਤੇ ਬਜ਼ੁਰਗ ਵੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ।
ਜੇਕਰ ਕਦੇ ਮਾੜਾ ਗੁਆਂਢੀ ਟੱਕਰ ਜਾਵੇ ਅਤੇ ਵਿਵਾਦ ਪੈਦਾ ਕਰੇ, ਤਾਂ ਗੁੱਸੇ ਵਿਚ ਆ ਕੇ ਜਵਾਬ ਦੇਣਾ ਕਦੇ ਵੀ ਸਮਝਦਾਰੀ ਨਹੀਂ ਹੁੰਦੀ। ਅਜਿਹੇ ਮੌਕਿਆਂ ’ਤੇ ਪਹਿਲਾਂ ਸ਼ਾਂਤੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਹੱਥੋਪਾਈ, ਧਮਕੀਆਂ ਜਾਂ ਬਦਲੇ ਦੀ ਭਾਵਨਾ ਮਸਲੇ ਨੂੰ ਹੋਰ ਵਧਾਉਂਦੀ ਹੈ। ਗੰਭੀਰ ਮਾਮਲਿਆਂ ’ਚ ਹਮੇਸ਼ਾ ਕਾਨੂੰਨੀ ਤੇ ਪ੍ਰਸ਼ਾਸਕੀ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਇਕੱਲੇ ਵਿਅਕਤੀ ਦੇ ਬਦਲਣ ਨਾਲ ਹਰ ਵਾਰ ਮਸਲਾ ਹੱਲ ਨਹੀਂ ਹੁੰਦਾ, ਸਗੋਂ ਦੋਵਾਂ ਧਿਰਾਂ ਨੂੰ ਸੂਝ-ਬੂਝ ਤੋਂ ਕੰਮ ਲੈਣਾ ਪੈਂਦਾ ਹੈ।
ਪੁਰਾਣੇ ਸਮਿਆਂ ਵਿਚ ਜਦੋਂ ਕਿਸੇ ਦੇ ਘਰ ਮਹਿਮਾਨ ਆਉਂਦੇ ਸਨ, ਤਾਂ ਸਾਰੇ ਆਂਢੀ-ਗੁਆਂਢੀ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਪੂਰਾ ਮੁਹੱਲਾ ਇਕ ਪਰਿਵਾਰ ਵਾਂਗ ਵਸਦਾ ਸੀ ਅਤੇ ਘਰਾਂ ਵਿਚ ਬਣੇ ਪਕਵਾਨ ਆਪਸ ਵਿਚ ਸਾਂਝੇ ਕੀਤੇ ਜਾਂਦੇ ਸਨ ਪਰ ਸਮੇਂ ਦੇ ਬੀਤਣ ਨਾਲ ਆਪਸੀ ਪਿਆਰ ਘਟਦਾ ਗਿਆ। ਕੁਝ ਚੁਗਲਖ਼ੋਰ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਮਾਹੌਲ ਖ਼ਰਾਬ ਕਰ ਦਿੰਦੇ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੰਗਾ ਗੁਆਂਢ ਕੇਵਲ ਦੂਜਿਆਂ ਤੋਂ ਉਮੀਦ ਰੱਖਣ ਨਾਲ ਨਹੀਂ ਬਣਦਾ, ਸਗੋਂ ਸਾਨੂੰ ਖ਼ੁਦ ਵੀ ਜ਼ਿੰਮੇਵਾਰ ਬਣਨਾ ਪੈਂਦਾ ਹੈ। ਦੂਜਿਆਂ ਦੀ ਨਿੱਜਤਾ ਦਾ ਸਨਮਾਨ ਕਰਨਾ, ਬੇਲੋੜੇ ਝਗੜਿਆਂ ਤੋਂ ਬਚਣਾ ਅਤੇ ਲੋੜ ਵੇਲੇ ਮਦਦ ਲਈ ਤਿਆਰ ਰਹਿਣਾ ਇਕ ਪੜ੍ਹੇ-ਲਿਖੇ ਅਤੇ ਸੂਝਵਾਨ ਨਾਗਰਿਕ ਦੀ ਪਛਾਣ ਹੈ। ਸਾਨੂੰ ਆਪਣਾ ਘੁਮੰਡ ਛੱਡ ਕੇ ਆਪਸ ’ਚ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।
-ਕ੍ਰਿਸ਼ਨ ਗੋਪਾਲ ‘ਕਰਵਲ’,
ਸੰਗਰੂਰ।-ਮੋਬਾਈਲ : 99156-43321