
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਤੰਤਰਤਾ ਦਿਵਸ ਦਾ ਆਗਮਨ ਸਿਰਫ਼ ਉਤਸ਼ਾਹ ਅਤੇ ਉਮੰਗ ਦੇ ਪਲ ਹੀ ਨਹੀਂ ਲਿਆਉਂਦਾ, ਸਗੋਂ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੇ ਸੰਘਰਸ਼ ਅਤੇ ਬਲਿਦਾਨ ਦੀ ਵੀ ਯਾਦ ਦਿਵਾਉਂਦਾ ਹੈ। ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨਾ ਸਾਡੇ ਸਾਰਿਆਂ ਦਾ ਸਾਂਝਾ ਟੀਚਾ ਹੋਣਾ ਚਾਹੀਦਾ ਹੈ। ਇਸ ਟੀਚੇ ਦੀ ਪ੍ਰਾਪਤੀ ਆਸਾਨੀ ਨਾਲ ਉਦੋਂ ਹੀ ਸੰਭਵ ਹੋਵੇਗੀ ਜਦੋਂ ਅਨੁਸ਼ਾਸਨ, ਏਕਤਾ ਅਤੇ ਦੇਸ਼ ਪ੍ਰਤੀ ਫ਼ਰਜ਼ਾਂ ਦੀ ਭਾਵਨਾ ਨਾਲ ਲੈਸ ਰਿਹਾ ਜਾਵੇਗਾ। ਹੁਣ ਜਦੋਂ ਵਿਕਸਤ ਭਾਰਤ ਦੇ ਟੀਚੇ ਦੀ ਪੜਚੋਲ ਕੀਤੀ ਜਾ ਰਹੀ ਹੈ

ਸੁਤੰਤਰਤਾ ਦਿਵਸ ਦਾ ਆਗਮਨ ਸਿਰਫ਼ ਉਤਸ਼ਾਹ ਅਤੇ ਉਮੰਗ ਦੇ ਪਲ ਹੀ ਨਹੀਂ ਲਿਆਉਂਦਾ, ਸਗੋਂ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਦੇ ਸੰਘਰਸ਼ ਅਤੇ ਬਲਿਦਾਨ ਦੀ ਵੀ ਯਾਦ ਦਿਵਾਉਂਦਾ ਹੈ। ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨਾ ਸਾਡੇ ਸਾਰਿਆਂ ਦਾ ਸਾਂਝਾ ਟੀਚਾ ਹੋਣਾ ਚਾਹੀਦਾ ਹੈ। ਇਸ ਟੀਚੇ ਦੀ ਪ੍ਰਾਪਤੀ ਆਸਾਨੀ ਨਾਲ ਉਦੋਂ ਹੀ ਸੰਭਵ ਹੋਵੇਗੀ ਜਦੋਂ ਅਨੁਸ਼ਾਸਨ, ਏਕਤਾ ਅਤੇ ਦੇਸ਼ ਪ੍ਰਤੀ ਫ਼ਰਜ਼ਾਂ ਦੀ ਭਾਵਨਾ ਨਾਲ ਲੈਸ ਰਿਹਾ ਜਾਵੇਗਾ। ਹੁਣ ਜਦੋਂ ਵਿਕਸਤ ਭਾਰਤ ਦੇ ਟੀਚੇ ਦੀ ਪੜਚੋਲ ਕੀਤੀ ਜਾ ਰਹੀ ਹੈ ਅਤੇ ਪਿਛਲੇ ਕੁਝ ਦਹਾਕਿਆਂ ਵਿਚ ਹਾਸਲ ਕੀਤੀਆਂ ਉਪਲਬਧੀਆਂ ਇਹ ਦਰਸਾਉਂਦੀਆਂ ਹਨ ਕਿ ਇਸ ਟੀਚੇ ਦੀ ਪ੍ਰਾਪਤੀ ਸੰਭਵ ਹੈ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਨਾਗਰਿਕ ਆਪਣੇ ਹਿੱਸੇ ਦੇ ਫ਼ਰਜ਼ਾਂ ਨੂੰ ਸਮਝੇ। ਅਜਿਹਾ ਕਰਦੇ ਹੋਏ ਇਸ ’ਤੇ ਚਿੰਤਨ-ਮਨਨ ਕੀਤਾ ਹੀ ਜਾਣਾ ਚਾਹੀਦਾ ਹੈ ਕਿ ਦੇਸ਼ ਨੂੰ ਮਿਲ ਕੇ ਤੇਜ਼ੀ ਨਾਲ ਅੱਗੇ ਕਿਵੇਂ ਵਧਾਇਆ ਜਾ ਸਕਦਾ ਹੈ? ਇਸ ਦੇ ਲਈ ਹਰ ਪਹਿਲ, ਹਰ ਵਿਚਾਰ ਦਾ ਵਿਰੋਧ ਕਰਨ ਦੀ ਆਦਤ ਛੱਡਣੀ ਪਵੇਗੀ। ਸਾਨੂੰ ਅਸਹਿਮਤੀ ਦੌਰਾਨ ਸਹਿਮਤੀ ਦੇ ਰਸਤੇ ਤਲਾਸ਼ਣੇ ਹੋਣਗੇ। ਇਸ ਵਾਸਤੇ ਨਕਾਰਾਤਮਕਤਾ ਨੂੰ ਛੱਡਣਾ ਹੋਵੇਗਾ, ਕਿਉਂਕਿ ਇਹ ਸਪੱਸ਼ਟ ਦਿਸ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਿਰੋਧ ਲਈ ਵਿਰੋਧ ਦਾ ਭਾਵ ਵਧਿਆ ਹੈ। ਇਸ ਦੇ ਨਤੀਜੇ ’ਚ ਸਕਾਰਾਤਮਕਤਾ ਲਈ ਥਾਂ ਘਟ ਗਈ ਹੈ। ਇਸ ਦਾ ਸਬੂਤ ਅਸਹਿਮਤੀ ਪ੍ਰਗਟ ਕਰਨ ਦੇ ਉੱਗਰ ਤਰੀਕਿਆਂ ਅਤੇ ਭਾਸ਼ਾ ਦੀ ਮਰਿਆਦਾ ਵਿਚ ਗਿਰਾਵਟ ਦੇ ਰੂਪ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਸਕਾਰਾਤਮਕਤਾ ਦਾ ਪਤਨ ਉਸ ਰਾਜਨੀਤੀ ਵਿਚ ਵੱਧ ਹੋਇਆ ਹੈ, ਜਿਸ ’ਤੇ ਦੇਸ਼ ਦੀ ਅਗਵਾਈ ਕਰਨ ਅਤੇ ਉਸ ਨੂੰ ਦਿਸ਼ਾ ਦਿਖਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ। ਆਖ਼ਰ ਅਜਿਹਾ ਕਿਉਂ ਨਹੀਂ ਹੋ ਸਕਦਾ ਕਿ ਸਾਡੀ ਸਿਆਸੀ ਲੀਡਰਸ਼ਿਪ ਦੇਸ਼ ਨੂੰ ਵਿਕਸਤ ਬਣਾਉਣ ਦਾ ਖਾਕਾ ਮਿਲ ਕੇ ਤਿਆਰ ਕਰੇ ਅਤੇ ਇਸ ਲਈ ਕਿਸੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ’ਤੇ ਵੀ ਸਹਿਮਤ ਹੋਵੇ? ਇਹ ਸ਼ੁਭ ਨਹੀਂ ਕਿ ਵਰਤਮਾਨ ਵਿਚ ਹੁਕਮਰਾਨ-ਵਿਰੋਧੀ ਧਿਰ ਕਿਸੇ ਵੀ ਰਾਸ਼ਟਰੀ ਮਹੱਤਵ ਦੇ ਵਿਸ਼ੇ ’ਤੇ ਸਹਿਮਤ ਨਹੀਂ ਹੁੰਦੀਆਂ। ਹਾਲਤ ਇਹ ਹੈ ਕਿ ਉਹ ਅਜਿਹੇ ਵਿਸ਼ਿਆਂ ’ਤੇ ਪਾਰਟੀਬਾਜ਼ੀ ਵਾਲੀ ਸਿਆਸਤ ਤੋਂ ਪਰੇ ਹਟ ਕੇ ਸਾਫ਼-ਸੁਥਰੇ ਤਰੀਕੇ ਨਾਲ ਵਿਚਾਰ-ਵਟਾਂਦਰਾ ਕਰਨ ਲਈ ਵੀ ਅੱਗੇ ਨਹੀਂ ਆਉਂਦੀਆਂ। ਹੁਣ ਜੋ ਲੋਕ ਜਿੱਥੇ ਵੀ ਸ਼ਾਸਨ ਵਿਚ ਹਨ, ਉਨ੍ਹਾਂ ਦੀ ਚੋਣ ਅਸੀਂ ਖ਼ੁਦ ਕਰਦੇ ਹਾਂ। ਅਜਿਹੇ ਵਿਚ ਅਸੀਂ ਉਨ੍ਹਾਂ ਪ੍ਰਤੀ ਉਹ ਰਵੱਈਆ ਨਹੀਂ ਅਪਣਾ ਸਕਦੇ ਜੋ ਅੰਗਰੇਜ਼ਾਂ ਦੀ ਸੱਤਾ ਲਈ ਅਪਣਾਉਂਦੇ ਸਾਂ। ਸਾਨੂੰ ਸ਼ਾਸਨ-ਪ੍ਰਸ਼ਾਸਨ ਦਾ ਸਹਿਯੋਗ ਅਤੇ ਸਮਰਥਨ ਵੀ ਕਰਨਾ ਸਿੱਖਣਾ ਹੋਵੇਗਾ।
ਇਹ ਠੀਕ ਨਹੀਂ ਕਿ ਅਸੀਂ ਇਸ ਦੀ ਚਾਹਤ ਤਾਂ ਰੱਖੀਏ ਕਿ ਸ਼ਾਸਨ ਅਤੇ ਪ੍ਰਸ਼ਾਸਨ ਆਪਣੇ ਕਾਰਜ-ਵਿਹਾਰ ਵਿਚ ਬਦਲਾਅ ਲਿਆਉਣ, ਪਰ ਆਪਣੇ ਵਿਚ ਕੋਈ ਬਦਲਾਅ ਲਿਆਉਣ ਲਈ ਅੱਗੇ ਨਾ ਆਈਏ। ਇਸ ਦੀ ਅਣਦੇਖੀ ਨਾ ਕੀਤੀ ਜਾਵੇ ਕਿ ਦੇਸ਼ ਵਿਚ ਅਨੇਕ ਕੰਮ ਇਸ ਲਈ ਸਹੀ ਤਰੀਕੇ ਨਾਲ ਅੱਗੇ ਨਹੀਂ ਵਧ ਰਹੇ ਹਨ, ਕਿਉਂਕਿ ਇਸ ’ਤੇ ਮਤਭੇਦ ਹਨ ਕਿ ਉਨ੍ਹਾਂ ਨੂੰ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਇਹ ਸਥਿਤੀ ਅਸਪੱਸ਼ਟਤਾ ਦੇ ਨਾਲ-ਨਾਲ ਭਰਮ ਨੂੰ ਵੀ ਜਨਮ ਦੇ ਰਹੀ ਹੈ। ਸਮਾਜ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣਾ ਹੋਵੇਗਾ ਅਤੇ ਇਸ ਮੂਲ ਮੰਤਰ ਨੂੰ ਸਾਰਿਆਂ ਨੂੰ ਆਤਮਸਾਤ ਕਰਨਾ ਹੋਵੇਗਾ ਕਿ ਸਮਾਜਿਕ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਭਾਰਤ ਦਾ ਸੁਪਨਾ ਸਭਨਾਂ ਦੇ ਸਹਿਯੋਗ ਦੀ ਮੰਗ ਕਰਦਾ ਹੈ। ਇਹ ਸਹਿਯੋਗ ਭਾਵ ਹੀ ਇਕਸੁਰਤਾ ਵਾਲੇ ਅਤੇ ਸਮਰੱਥ ਭਾਰਤ ਦੇ ਨਿਰਮਾਣ ਦੀ ਕੁੰਜੀ ਹੈ।