- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਐੱਸਐੱਸਏਆਈ ਨੇ ਪੈਕਡ ਖੁਰਾਕੀ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਨੂੰ 100 ਫ਼ੀਸਦ ਸ਼ੁੱਧ ਤੇ 100 ਫ਼ੀਸਦ ਆਰਗੈਨਿਕ ਵਰਗੇ ਦਾਅਵੇ ਆਪਣੇ ਪੈਕਡ ਫੂਡ ’ਤੇ ਕਰਨ ਤੋਂ ਵਰਜ ਦਿੱਤਾ ਹੈ। ਸਵੇਰ ਦੇ ਨਾਸ਼ਤੇ ’ਚ ਬ੍ਰੈੱਡ ਤੇ ਬਿਸਕੁਟ ਲੋਕਾਂ ਦੀ ਮੁੱਢਲੀ ਲੋੜ ਹਨ ਪਰ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਜਿਸ ਬ੍ਰੈੱਡ ਨੂੰ ਬ੍ਰਿਟਾਨੀਆ ਨੇ 100 ਫ਼ੀਸਦ ਕਣਕ ਵਾਲੀ ਦੱਸ ਕੇ ਪਰਚਾਰਿਆ, ਉਸ ਦੇ ਦਾਅਵੇ ਵੀ ਫੇਲ੍ਹ ਹੋ ਗਏ।

‘ਉੱਚੀ ਦੁਕਾਨ ਤੇ ਫਿੱਕਾ ਪਕਵਾਨ’ ਵਾਲੀ ਕਹਾਵਤ ਇਸ ਵੇਲੇ ਨਾਮੀ ਪੈਕਡ ਫੂਡ ਕੰਪਨੀਆਂ ’ਤੇ ਪੂਰੀ ਤਰ੍ਹਾਂ ਢੁਕ ਰਹੀ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੀ ਇਸ਼ਤਿਹਾਰਬਾਜ਼ੀ ਦਾ ਦੌਰ ਵੀ ਆਪਣੇ ਸਿਖ਼ਰ ’ਤੇ ਹੈ। ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਸੋਸ਼ਲ ਮੀਡੀਆ, ਟੀਵੀ ਚੈਨਲਾਂ ਤੇ ਇੰਟਰਨੈੱਟ ਮੀਡੀਆ ਦੇ ਸਾਰੇ ਪਲੇਟਫਾਰਮਾਂ ’ਤੇ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ ਨਾਮੀ ਕੰਪਨੀਆਂ ਵੀ ਆਪਣੇ ਦਾਅਵਿਆਂ ਮੁਤਾਬਕ ਗਾਹਕਾਂ ਨੂੰ 100 ਫ਼ੀਸਦ ਗੁਣਵੱਤਾ ਭਰਪੂਰ ਪੈਕਡ ਫੂਡ ਮੁਹੱਈਆ ਕਰਵਾਉਣ ਤੋਂ ਖੁੰਝ ਰਹੀਆਂ ਹਨ।
ਇਸ ਦਾ ਖੁਲਾਸਾ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਖੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ ਯਾਨੀ ਕਿ ਐੱਫਐੱਸਐੱਸਏਆਈ ਵੱਲੋਂ ਵੱਡੀਆਂ ਪੈਕਡ ਫੂਡ ਆਈਟਮਾਂ ਨਾਲ ਸਬੰਧਤ ਕੰਪਨੀਆਂ ’ਤੇ ਕੀਤੀ ਗਈ ਕਾਰਵਾਈ ਤੋਂ ਹੋ ਰਿਹਾ ਹੈ। ਬਾਜ਼ਾਰ ’ਚ ਇਨ੍ਹਾਂ ਕੰਪਨੀਆਂ ਦੇ ਪੈਕਡ ਫੂਡ ਤੇ ਕੋਲਡ ਡ੍ਰਿੰਕਸ ਸ਼ੱਕ ਦੇ ਘੇਰੇ ’ਚ ਹਨ। ਦਾਅਵੇ ਜ਼ਰੂਰ ਇਹ ਕੰਪਨੀਆਂ 100 ਫ਼ੀਸਦ ਗੁਣਵੱਤਾ ਦੇ ਕਰਦੀਆਂ ਹਨ ਪਰ ਅਸਲ ਹਕੀਕਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ।
ਐੱਫਐੱਸਐੱਸਏਆਈ ਨੇ ਪੈਕਡ ਖੁਰਾਕੀ ਪਦਾਰਥ ਵੇਚਣ ਵਾਲੀਆਂ ਕੰਪਨੀਆਂ ਨੂੰ 100 ਫ਼ੀਸਦ ਸ਼ੁੱਧ ਤੇ 100 ਫ਼ੀਸਦ ਆਰਗੈਨਿਕ ਵਰਗੇ ਦਾਅਵੇ ਆਪਣੇ ਪੈਕਡ ਫੂਡ ’ਤੇ ਕਰਨ ਤੋਂ ਵਰਜ ਦਿੱਤਾ ਹੈ। ਸਵੇਰ ਦੇ ਨਾਸ਼ਤੇ ’ਚ ਬ੍ਰੈੱਡ ਤੇ ਬਿਸਕੁਟ ਲੋਕਾਂ ਦੀ ਮੁੱਢਲੀ ਲੋੜ ਹਨ ਪਰ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਜਿਸ ਬ੍ਰੈੱਡ ਨੂੰ ਬ੍ਰਿਟਾਨੀਆ ਨੇ 100 ਫ਼ੀਸਦ ਕਣਕ ਵਾਲੀ ਦੱਸ ਕੇ ਪਰਚਾਰਿਆ, ਉਸ ਦੇ ਦਾਅਵੇ ਵੀ ਫੇਲ੍ਹ ਹੋ ਗਏ। ਖ਼ਾਸਕਰ ਸ਼ਹਿਦ ਤੇ ਹੋਰ ਚੀਜ਼ਾਂ ਲਈ 100 ਫ਼ੀਸਦ ਸ਼ੁੱਧ ਹੋਣ ਦੇ ਦਾਅਵੇ ਕਰਨ ਵਾਲੀ ਡਾਬਰ ਕੰਪਨੀ ਨੂੰ ਵੀ ਆਪਣੇ ਉਤਪਾਦਾਂ ’ਤੇ 100 ਫ਼ੀਸਦ ਸ਼ੁੱਧ ਅਤੇ ਜੈਵਿਕ ਭਾਰਤ ਵਰਗੇ ਲੋਗੋ ਨਾ ਵਰਤਣ ਲਈ ਕਹਿ ਦਿੱਤਾ ਗਿਆ ਹੈ।
ਅਜਿਹੀਆਂ ਹਦਾਇਤਾਂ ਬੇਸ਼ੱਕ ਕੰਪਨੀਆਂ ਲਈ ਹਨ ਪਰ ਇਨ੍ਹਾਂ ਕੰਪਨੀਆਂ ’ਤੇ ਦਹਾਕਿਆਂ ਤੋਂ ਭਰੋਸਾ ਕਰ ਕੇ ਬੈਠੇ ਗਾਹਕਾਂ ਲਈ ਇਹ ਝਟਕੇ ਵਾਂਗ ਹੈ। ਸਵਾਲ ਉੱਠਦਾ ਹੈ ਕਿ ਕੀ ਉਤਪਾਦਾਂ ਤੋਂ ਸਿਰਫ਼ 100 ਫ਼ੀਸਦ ਸ਼ੁੱਧ ਦੇ ਦਾਅਵਿਆਂ ਵਾਲੇ ਲੋਗੋ ਹਟਾਉਣ ਨਾਲ ਉਤਪਾਦਾਂ ਦੀ ਗੁਣਵੱਤਾ ਦਾ ਮਿਆਰ ਦਰੁਸਤ ਹੋ ਜਾਵੇਗਾ? ਭਾਰਤੀ ਪੈਕਡ ਫੂਡ ’ਚੋਂ ਕੀੜੇ ਨਿਕਲਣ, ਸਜਾਵਟੀ ਡੱਬਿਆਂ ਅੰਦਰੋਂ ਉੱਲੀ ਲੱਗੀਆਂ ਚੀਜ਼ਾਂ ਮਿਲਣੀਆਂ ਤੇ ਮਿਆਦ ਪੂਰੀ ਕਰ ਚੁੱਕੀਆਂ ਖਾਣ-ਪੀਣ ਦੀਆਂ ਵਸਤਾਂ ਨੂੰ ਮਿਆਦ ਵਧਾ ਕੇ ਵੇਚਣ ਦੇ ਮਾਮਲੇ ਵੀ ਸਾਰਿਆਂ ਦੇ ਧਿਆਨ ’ਚ ਹਨ।
ਉਦਾਹਰਨ ਲਈ ਐੱਫਐੱਸਐੱਸਏਆਈ ਨੇ ਉੱਤਰ ਪ੍ਰਦੇਸ਼ ਦੇ ਵੀਕੇਸੀ ਨਟਸ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਤੱਕ ਰੱਦ ਕੀਤਾ ਸੀ, ਕਿਉਂਕਿ ਉਨ੍ਹਾਂ ਦੇ ਇੱਥੇ ਡ੍ਰਾਈ ਫਰੂਟ ਪੈਕ ’ਚੋਂ ਕੀੜੇ ਨਿਕਲੇ ਸਨ। ਲੋਕਾਂ ਦਾ ਭਰੋਸਾ ਜਿੱਤ ਕੇ ਇਹ ਕੰਪਨੀਆਂ ਕੀ ਖੇਡਾਂ ਖੇਡ ਰਹੀਆਂ ਹਨ, ਇਹ ਹੌਲੀ-ਹੌਲੀ ਬਾਹਰ ਆ ਰਿਹਾ ਹੈ ਪਰ ਸਵਾਲ ਲੋਕਾਂ ਲਈ ਵੀ ਹੈ ਕਿ ਅਸੀਂ ਅੱਖਾਂ ਬੰਦ ਕਰ ਕੇ ਸਿਰਫ਼ ਇਸ਼ਤਿਹਾਰ ਦੇਖ ਕੇ ਹੀ ਚੀਜ਼ਾਂ ਕਿਵੇਂ ਖ਼ਰੀਦ ਰਹੇ ਹਾਂ।
ਇਸ ਵੇਲੇ ਭਾਰਤ ਦਾ ਖਾਣ-ਪੀਣ ਦਾ ਬਾਜ਼ਾਰ ਵੱਡ ਅਕਾਰੀ ਹੋ ਚੁੱਕਾ ਹੈ। ਪੈਕਡ ਫੂਡ ਤੋਂ ਇਲਾਵਾ ਰੇਹੜੀਆਂ ’ਤੇ ਵਿਕਣ ਵਾਲਾ ਜੰਕ ਫੂਡ ਗੁਣਵੱਤਾ ਦੇ ਆਧਾਰ ’ਤੇ ਸਵਾਲਾਂ ’ਚ ਘਿਰਿਆ ਹੋਇਆ ਹੈ। ਬਹੁਤੇ ਮੁਲਕ ਖਾਣ-ਪੀਣ ਦੀਆਂ ਉਹੀ ਚੀਜ਼ਾਂ ਰੋਜ਼ਾਨਾ ਵਰਤਦੇ ਹਨ, ਜਿਹੜੀਆਂ ਚੀਜ਼ਾਂ ਭਾਰਤ ’ਚ ਸਿਹਤ ਨਾਲ ਖਿਲਵਾੜ ਬਣ ਰਹੀਆਂ ਹਨ। ਇੱਥੇ ਮਸਲਾ ਇਹ ਨਹੀਂ ਕਿ ਰੋਜ਼ਾਨਾ ਬ੍ਰੈੱਡ ਖਾਣਾ, ਪੀਜ਼ੇ ਜਾਂ ਬਰਗਰ ਖਾਣਾ ਤੇ ਰੇਹੜੀਆਂ ਤੋਂ ਚਾਓ-ਮੀਨ, ਮੋਮੋਜ਼ ਜਾਂ ਨਿਊਡਲ ਖਾਣਾ ਸਹੀ ਨਹੀਂ ਹੈ, ਮਸਲਾ ਇਨ੍ਹਾਂ ਦੀ ਗੁਣਵੱਤਾ ਜਾਂ ਸ਼ੁੱਧਤਾ ਦਾ ਵੀ ਹੈ। ਸਿਰਫ਼ ਬਾਜ਼ਾਰਵਾਦ ਨੂੰ ਪਹਿਲ ਦੇ ਰਹੇ ਹਾਂ। ਖਾਣ-ਪੀਣ ਦੇ ਸਮਾਨ ਨਾਲ ਗੁਣਵੱਤਾ ਦੇ ਆਧਾਰ ’ਤੇ ਕੀਤੀ ਗਈ ਢਿੱਲ੍ਹਮੱਠ ਕਿਸੇ ਵੀ ਰੂਪ ’ਚ ਬਖ਼ਸ਼ਣਯੋਗ ਨਹੀਂ ਹੈ।