IPL 'ਚ ਬਿਲਕੁਲ ਨਵੇਂ ਅਵਤਾਰ 'ਚ ਨਜ਼ਰ ਆਉਣਗੇ ਯੁਵਰਾਜ ਸਿੰਘ, ਦਿੱਲੀ ਕੈਪੀਟਲਸ ਨੂੰ ਚੈਂਪੀਅਨ ਬਣਾਉਣ ਲਈ ਸੰਭਾਲਣਗੇ ਨਵੀਂ ਜ਼ਿੰਮੇਵਾਰੀ
ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ 2027 ਤੋਂ ਦਿੱਲੀ ਕੈਪੀਟਲਸ ਦੇ ਸਪੋਰਟ ਸਟਾਫ਼ 'ਚ ਸ਼ਾਮਲ ਹੋ ਸਕਦੇ ਹਨ। 'TOI' ਦੀ ਰਿਪੋਰਟ ਮੁਤਾਬਕ, ਅਗਲੇ ਦੋ ਸਾਲਾਂ ਲਈ JSW ਗਰੁੱਪ ਵੱਲੋਂ ਕੰਟਰੋਲ ਸੰਭਾਲਣ 'ਤੇ ਫਰੈਂਚਾਈਜ਼ੀ ਦੇ ਸਪੋਰਟ ਸੈੱਟਅੱਪ ਦੀ ਕਮਾਨ ਸੌਰਵ ਗਾਂਗੁਲੀ ਸੰਭਾਲ ਸਕਦੇ ਹਨ। ਉਨ੍ਹਾਂ ਦੇ ਨਾਲ ਡਗਆਊਟ 'ਚ ਉਨ੍ਹਾਂ ਦੇ ਸਾਬਕਾ ਸਾਥੀ ਖਿਡਾਰੀ ਵੀ ਹੋਣਗੇ। DC ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
Publish Date: Fri, 19 Jun 2026 04:34 PM (IST)
Updated Date: Fri, 19 Jun 2026 04:35 PM (IST)

ਸਪੋਰਟਸ ਡੈਸਕ, ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ 2027 ਤੋਂ ਦਿੱਲੀ ਕੈਪੀਟਲਸ ਦੇ ਸਪੋਰਟ ਸਟਾਫ਼ 'ਚ ਸ਼ਾਮਲ ਹੋ ਸਕਦੇ ਹਨ। 'TOI' ਦੀ ਰਿਪੋਰਟ ਮੁਤਾਬਕ, ਅਗਲੇ ਦੋ ਸਾਲਾਂ ਲਈ JSW ਗਰੁੱਪ ਵੱਲੋਂ ਕੰਟਰੋਲ ਸੰਭਾਲਣ 'ਤੇ ਫਰੈਂਚਾਈਜ਼ੀ ਦੇ ਸਪੋਰਟ ਸੈੱਟਅੱਪ ਦੀ ਕਮਾਨ ਸੌਰਵ ਗਾਂਗੁਲੀ ਸੰਭਾਲ ਸਕਦੇ ਹਨ। ਉਨ੍ਹਾਂ ਦੇ ਨਾਲ ਡਗਆਊਟ 'ਚ ਉਨ੍ਹਾਂ ਦੇ ਸਾਬਕਾ ਸਾਥੀ ਖਿਡਾਰੀ ਵੀ ਹੋਣਗੇ। DC ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
IPL 2027 ਤੋਂ ਯੁਵਰਾਜ ਦੇ ਕੋਚਿੰਗ ਕਰੀਅਰ ਦੀ ਸ਼ੁਰੂਆਤ ਹੋਵੇਗੀ। 44 ਸਾਲਾ ਯੁਵਰਾਜ ਨੇ ਹਾਲ ਹੀ ਦੇ ਸਾਲਾਂ 'ਚ ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ ਅਤੇ ਅਬਦੁਲ ਸਮਦ ਵਰਗੇ ਖਿਡਾਰੀਆਂ ਨੂੰ ਮੈਂਟਰ ਕੀਤਾ ਹੈ। ਇਸ ਦੇ ਨਾਲ ਹੀ ਸੰਜੂ ਸੈਮਸਨ, ਰਿਸ਼ਭ ਪੰਤ ਅਤੇ ਪ੍ਰਿਆਂਸ਼ ਆਰਿਆ ਨਾਲ ਵੀ ਕੰਮ ਕੀਤਾ ਹੈ। ਹਾਲਾਂਕਿ, ਉਹ ਅਜੇ ਤੱਕ ਕਿਸੇ ਰਸਮੀ ਕੋਚਿੰਗ ਸੈੱਟਅੱਪ ਦਾ ਹਿੱਸਾ ਨਹੀਂ ਰਹੇ ਹਨ।
ਦਿੱਲੀ ਕੈਪੀਟਲਸ ਨਾਲ ਜੁੜ ਸਕਦੇ ਨੇ ਯੁਵਰਾਜ
ਕਈ ਫਰੈਂਚਾਈਜ਼ੀਆਂ ਨੇ ਨੌਜਵਾਨ ਕ੍ਰਿਕਟਰਾਂ ਨਾਲ ਯੁਵਰਾਜ ਦੇ ਕੰਮ ਅਤੇ ਉਨ੍ਹਾਂ ਦੇ ਕਰੀਅਰ 'ਤੇ, ਖ਼ਾਸ ਕਰਕੇ ਅਭਿਸ਼ੇਕ ਸ਼ਰਮਾ ਦੇ ਕਰੀਅਰ 'ਤੇ ਉਨ੍ਹਾਂ ਦੇ ਪ੍ਰਭਾਵ ਨੂੰ ਬਹੁਤ ਨੇੜਿਓਂ ਦੇਖਿਆ ਹੈ। ਦਿੱਲੀ ਕੈਪੀਟਲਸ ਸ਼ਾਇਦ ਉਨ੍ਹਾਂ ਨੂੰ ਅਧਿਕਾਰਤ ਭੂਮਿਕਾ 'ਚ ਲਿਆਉਣ ਵਾਲੀ ਪਹਿਲੀ ਫਰੈਂਚਾਈਜ਼ੀ ਬਣ ਸਕਦੀ ਹੈ। ਰਿਪੋਰਟ ਦੇ ਅਨੁਸਾਰ, "ਡਗਆਊਟ 'ਚ ਯੁਵਰਾਜ ਸਿੰਘ ਨੂੰ ਕੌਣ ਨਹੀਂ ਚਾਹੇਗਾ? ਉਨ੍ਹਾਂ ਦੇ ਕਈ ਸਾਬਕਾ ਸਾਥੀਆਂ ਨੇ IPL 'ਚ ਕੋਚਿੰਗ ਕੀਤੀ ਹੈ। ਇਨ੍ਹਾਂ 'ਚ ਆਸ਼ੀਸ਼ ਨਹਿਰਾ, ਜ਼ਹੀਰ ਖ਼ਾਨ ਅਤੇ ਵੀਰੇਂਦਰ ਸਹਿਵਾਗ ਸ਼ਾਮਲ ਹਨ।"
ਨੌਜਵਾਨਾਂ ਨਾਲ ਕਰਦੇ ਨੇ ਕੰਮ
ਇੱਕ ਸੂਤਰ ਨੇ ਕਿਹਾ, "ਭਾਵੇਂ ਯੁਵਰਾਜ ਇਸ ਕੰਮ 'ਚ ਥੋੜ੍ਹਾ ਦੇਰ ਨਾਲ ਆਏ ਹੋਣ, ਪਰ ਉਨ੍ਹਾਂ ਨੇ ਨੌਜਵਾਨਾਂ ਨਾਲ ਕੰਮ ਕਰਨ ਅਤੇ ਇਸ ਭੂਮਿਕਾ ਦੀਆਂ ਲੋੜਾਂ ਨੂੰ ਸਮਝਣ 'ਚ ਕਾਫ਼ੀ ਸਮਾਂ ਬਿਤਾਇਆ ਹੈ। ਉਹ ਸਿਰਫ਼ ਖਿਡਾਰੀਆਂ ਨੂੰ ਟ੍ਰੇਨਿੰਗ ਹੀ ਨਹੀਂ ਦਿੰਦੇ, ਬਲਕਿ ਉਨ੍ਹਾਂ ਨੂੰ ਗਾਈਡ ਵੀ ਕਰਦੇ ਹਨ। ਇਹ ਸਿਰਫ਼ ਫ਼ੋਨ ਕਾਲਾਂ ਜਾਂ ਵਰਚੁਅਲ ਸੈਸ਼ਨਾਂ ਤੱਕ ਹੀ ਸੀਮਤ ਨਹੀਂ ਹੈ। ਉਹ ਘੰਟਿਆਂਬੱਧੀ ਮੈਦਾਨ 'ਤੇ ਬਿਤਾਉਂਦੇ ਹਨ, ਅਕਸਰ ਨੈੱਟ ਦੇ ਪਿੱਛੇ ਖੜ੍ਹੇ ਹੋ ਕੇ ਅਤੇ ਤੇਜ਼ ਧੁੱਪ 'ਚ ਆਪਣੇ ਖਿਡਾਰੀਆਂ ਨਾਲ ਕੰਮ ਕਰਦੇ ਹਨ। ਇਹ ਸੱਚਮੁੱਚ ਜ਼ਮੀਨੀ ਪੱਧਰ 'ਤੇ ਕੰਮ ਕਰਨ ਦਾ ਤਰੀਕਾ ਹੈ, ਜਿਸ ਨਾਲ ਕਈ ਕ੍ਰਿਕਟਰਾਂ ਨੂੰ ਫ਼ਾਇਦਾ ਹੋਇਆ ਹੈ।"