- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਮਾਰ ਕੁਸ਼ਾਗਰ ਝਾਰਖੰਡ ਦੇ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਹਨ। ਉਹ ਆਈਪੀਐੱਲ ਵਿਚ ਦੋ ਟੀਮਾਂ (ਦਿੱਲੀ ਕੈਪੀਟਲਜ਼ ਤੇ ਗੁਜਰਾਤ ਟਾਈਟਨਜ਼) ਦੀ ਨੁਮਾਇੰਦਗੀ ਕਰ ਚੁੱਕੇ ਹਨ। 2025 ਤੋਂ ਉਹ ਗੁਜਰਾਤ ਦੇ ਨਾਲ ਹਨ। ਕੁਸ਼ਾਗਰ ਦਾ ਜਨਮ 23 ਅਕਤੂਬਰ 2004 ਨੂੰ ਝਾਰਖੰਡ ਦੇ ਬੋਕਾਰੋ 'ਚ ਹੋਇਆ ਸੀ। ਉਨ੍ਹਾਂ ਨੇ 2022 ਵਿਚ ਮਹਿਜ਼ 17 ਸਾਲ ਦੀ ਉਮਰ 'ਚ ਨਾਗਾਲੈਂਡ ਖ਼ਿਲਾਫ਼ ਖੇਡਦਿਆਂ ਰਣਜੀ ਟਰਾਫੀ 'ਚ 266 ਦੌੜਾਂ ਦੀ ਪਾਰੀ ਖੇਡੀ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਕੁਮਾਰ ਕੁਸ਼ਾਗਰ ਨੇ ਦਲੀਪ ਟਰਾਫੀ ਫਾਈਨਲ 2026 'ਚ ਸੈਂਕੜਾ ਜੜਿਆ। ਕੁਸ਼ਾਗਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 76.52 ਰਿਹਾ। ਕੁਸ਼ਾਗਰ ਨੇ ਸੈਂਕੜਾ ਜੜ ਕੇ ਭਾਰਤੀ ਟੀਮ ਲਈ ਖੇਡਣ ਵਾਲੇ ਵਿਕਟਕੀਪਰ ਬੱਲੇਬਾਜ਼ਾਂ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਕੁਮਾਰ ਨੇ ਫਾਈਨਲ 'ਚ ਜਿਸ ਅੰਦਾਜ਼ ਨਾਲ ਸੈਂਕੜਾ ਲਗਾਇਆ, ਉਸ ਨਾਲ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਲਈ ਖਤਰਾ ਪੈਦਾ ਹੋ ਗਿਆ ਹੈ।
ਦਰਅਸਲ, ਦਲੀਪ ਟਰਾਫੀ 2026 ਦਾ ਫਾਈਨਲ ਮੁਕਾਬਲਾ ਈਸਟ ਜ਼ੋਨ ਤੇ ਸਾਊਥ ਜ਼ੋਨ ਵਿਚਕਾਰ ਖੇਡਿਆ ਜਾ ਰਿਹਾ ਹੈ। ਈਸਟ ਜ਼ੋਨ ਦੀ ਕਪਤਾਨੀ ਈਸ਼ਾਨ ਕਿਸ਼ਨ ਕਰ ਰਹੇ ਹਨ, ਜਿਨ੍ਹਾਂ ਨੇ ਦੋਹਰਾ ਸੈਂਕੜਾ ਜੜਿਆ। ਦੂਜੇ ਪਾਸੇ ਸਾਊਥ ਜ਼ੋਨ ਦੀ ਕਪਤਾਨੀ ਤਿਲਕ ਵਰਮਾ ਦੇ ਹੱਥਾਂ 'ਚ ਹੈ, ਜਿਨ੍ਹਾਂ ਤੋਂ ਹੁਣ ਵੱਡੇ ਸਕੋਰ ਦੀਆਂ ਉਮੀਦਾਂ ਹੋਣਗੀਆਂ। ਫਾਈਨਲ ਵਰਗੇ ਵੱਡੇ ਮੰਚ ’ਤੇ ਕੁਸ਼ਾਗਰ ਨੇ ਸੈਂਕੜਾ ਜੜ ਕੇ ਪੰਤ-ਜੁਰੇਲ ਨੂੰ ਵੱਡਾ ਸੰਦੇਸ਼ ਦਿੱਤਾ ਹੈ।
21 ਸਾਲਾ ਬੱਲੇਬਾਜ਼ ਨੇ ਫਾਈਨਲ ਮੁਕਾਬਲੇ 'ਚ 132 ਗੇਂਦਾਂ ’ਤੇ 101 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 8 ਚੌਕੇ ਅਤੇ 5 ਛੱਕੇ ਸ਼ਾਮਲ ਰਹੇ। ਆਪਣੇ ਇਸ ਸੈਂਕੜੇ ਨਾਲ ਉਨ੍ਹਾਂ ਸਿਲੈਕਟਰਾਂ ਦੇ ਨਾਲ-ਨਾਲ ਪੰਤ-ਜੁਰੇਲ ਨੂੰ ਵੀ ਵੱਡਾ ਸੰਦੇਸ਼ ਦਿੱਤਾ ਹੈ। ਦਰਅਸਲ, ਪੰਤ ਤੇ ਜੁਰੇਲ ਅਜਿਹੇ ਵਿਕਟਕੀਪਰ ਹਨ, ਜੋ ਟੀਮ ਇੰਡੀਆ ਲਈ ਖੇਡਦੇ ਹਨ। ਹੁਣ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਕੁਸ਼ਾਗ੍ਰ ਆ ਗਏ ਹਨ। ਜੇਕਰ ਕੁਮਾਰ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਬਰਕਰਾਰ ਰੱਖਦੇ ਹਨ ਤਾਂ ਉਨ੍ਹਾਂ ਨੂੰ ਜਲਦ ਹੀ ਟੀਮ ਇੰਡੀਆ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜੁਰੇਲ ਜਾਂ ਪੰਤ ਵਿਚੋਂ ਕਿਸੇ ਇੱਕ ਦੀ ਜਗ੍ਹਾ ਨੂੰ ਵੱਡਾ ਖਤਰਾ ਹੋਵੇਗਾ।
ਕੁਮਾਰ ਕੁਸ਼ਾਗਰ ਝਾਰਖੰਡ ਦੇ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਹਨ। ਉਹ ਆਈਪੀਐੱਲ ਵਿਚ ਦੋ ਟੀਮਾਂ (ਦਿੱਲੀ ਕੈਪੀਟਲਜ਼ ਤੇ ਗੁਜਰਾਤ ਟਾਈਟਨਜ਼) ਦੀ ਨੁਮਾਇੰਦਗੀ ਕਰ ਚੁੱਕੇ ਹਨ। 2025 ਤੋਂ ਉਹ ਗੁਜਰਾਤ ਦੇ ਨਾਲ ਹਨ। ਕੁਸ਼ਾਗਰ ਦਾ ਜਨਮ 23 ਅਕਤੂਬਰ 2004 ਨੂੰ ਝਾਰਖੰਡ ਦੇ ਬੋਕਾਰੋ 'ਚ ਹੋਇਆ ਸੀ। ਉਨ੍ਹਾਂ ਨੇ 2022 ਵਿਚ ਮਹਿਜ਼ 17 ਸਾਲ ਦੀ ਉਮਰ 'ਚ ਨਾਗਾਲੈਂਡ ਖ਼ਿਲਾਫ਼ ਖੇਡਦਿਆਂ ਰਣਜੀ ਟਰਾਫੀ 'ਚ 266 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਵੇਦ ਮੀਆਂਦਾਦ ਦੇ ਫਰਸਟ ਕਲਾਸ ਕ੍ਰਿਕਟ 'ਚ ਸਭ ਤੋਂ ਘੱਟ ਉਮਰ ਵਿਚ ਸਭ ਤੋਂ ਵੱਡਾ ਨਿੱਜੀ ਸਕੋਰ ਬਣਾਉਣ ਦੇ 46 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਸੀ।
ਸੱਜੇ ਹੱਥ ਦੇ ਇਸ ਨੌਜਵਾਨ ਬੱਲੇਬਾਜ਼ ਨੇ ਘਰੇਲੂ ਕ੍ਰਿਕਟ 'ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਇਸੇ ਕਾਰਨ ਆਈਪੀਐੱਲ 2024 ਦੀ ਨਿਲਾਮੀ 'ਚ ਦਿੱਲੀ ਨੇ ਉਨ੍ਹਾਂ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਸੀ। ਡੀਸੀ ਨੇ ਨੌਜਵਾਨ ਵਿਕਟਕੀਪਰ ਨੂੰ 7.20 ਕਰੋੜ ਰੁਪਏ ਵਿਚ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ। ਹਾਲਾਂਕਿ, ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
ਕੁਸ਼ਾਗਰ ਨੂੰ ਉਸ ਸੀਜ਼ਨ ਵਿਚ 4 ਮੈਚਾਂ 'ਚ ਮੌਕਾ ਮਿਲਿਆ, ਜਿਸ ਵਿਚ ਉਹ ਇੱਕ ਵਾਰ ਵੀ ਦਹਾਈ ਦਾ ਅੰਕੜਾ ਨਹੀਂ ਛੂਹ ਸਕੇ। ਪਹਿਲੇ ਮੈਚ ਵਿਚ ਤਾਂ ਉਹ ਗੋਲਡਨ ਡਕ ’ਤੇ ਆਊਟ ਹੋ ਗਏ ਸਨ। ਇਸ ਤੋਂ ਬਾਅਦ ਦਿੱਲੀ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਤੇ ਗੁਜਰਾਤ ਨੇ 2025 ਵਿਚ ਕੁਸ਼ਾਗਰ ਨੂੰ 65 ਲੱਖ ਰੁਪਏ ਵਿਚ ਖਰੀਦ ਲਿਆ। ਉਨ੍ਹਾਂ ਨੂੰ 2025 ਵਿਚ ਇਕ ਵੀ ਮੈਚ ਵਿਚ ਮੌਕਾ ਨਹੀਂ ਮਿਲਿਆ, ਜਦਕਿ 2026 ਵਿਚ ਇਕ ਮੈਚ ਖੇਡਿਆ ਤੇ 18 ਦੌੜਾਂ ਬਣਾ ਸਕੇ।