- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਲੈਕਸ਼ਨ ਟੀਮ ਅਨੁਸਾਰ, ਆਕਿਬ ਨੂੰ ਰਣਜੀ ਟ੍ਰਾਫ਼ੀ ਅਤੇ 'ਇੰਡੀਆ ਏ' ਟੀਮ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਹਾਲ ਹੀ 'ਚ ਸ੍ਰੀਲੰਕਾ ਏ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਆਕਿਬ ਨੇ 6 ਵਿਕਟਾਂ ਚਟਕਾਈਆਂ ਸਨ, ਜਿਸ ਵਿਚ ਇੱਕੋ ਪਾਰੀ 'ਚ 4 ਵਿਕਟਾਂ ਲੈਣਾ ਵੀ ਸ਼ਾਮਲ ਸੀ।

ਜਾਗਰਣ ਸੰਵਾਦਦਾਤਾ, ਜੰਮੂ : ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਸ਼੍ਰੀਲੰਕਾ ਵਿੱਚ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਸੱਟਗ੍ਰਸਤ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਲਈ ਹੈ। ਭਾਰਤੀ ਟੈਸਟ ਟੀਮ ਵਿੱਚ ਜਗ੍ਹਾ ਬਣਾਉਣ ਵਾਲੇ ਆਕਿਬ ਨਬੀ ਹੁਣ ਜੰਮੂ-ਕਸ਼ਮੀਰ ਦੇ ਪਹਿਲੇ ਖਿਡਾਰੀ ਬਣ ਗਏ ਹਨ।
ਆਕਿਬ ਨੇ ਆਪਣੀ ਚੋਣ 'ਤੇ ਇਸਨੂੰ ਸੁਪਨਾ ਸੱਚ ਹੋਣ ਵਰਗਾ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ, 'ਮੇਰੇ 'ਤੇ ਦਿਖਾਏ ਗਏ ਭਰੋਸੇ ਨੂੰ ਸਹੀ ਸਾਬਤ ਕਰਨ ਅਤੇ ਭਾਰਤ ਦਾ ਝੰਡਾ ਬੁਲੰਦ ਰੱਖਣ ਲਈ ਮੈਂ ਕੋਈ ਕਸਰ ਨਹੀਂ ਛੱਡਾਂਗਾ। ਮੇਰੀ ਇਸ ਸਫ਼ਲਤਾ ਦਾ ਸਿਹਰਾ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (JKCA) ਨੂੰ ਜਾਂਦਾ ਹੈ।' ਆਕਿਬ ਦੇ ਪਿਤਾ ਗੁਲਾਮ ਨਬੀ ਡਾਰ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਮੇਰਾ ਬੇਟਾ ਆਕਿਬ ਨਬੀ ਟੀਮ ਇੰਡੀਆ ਦੀ ਨੀਲੀ ਜਰਸੀ ਪਹਿਨਣ 'ਚ ਕਾਮਯਾਬ ਹੋ ਜਾਵੇਗਾ।
ਜਸਪ੍ਰੀਤ ਬੁਮਰਾਹ ਨੂੰ ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਦੌਰਾਨ ਸੱਟ ਲੱਗੀ ਸੀ। ਬੈਂਗਲੁਰੂ ਸਥਿਤ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ 'ਚ ਇਲਾਜ ਤੋਂ ਬਾਅਦ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੋ ਹਨ। ਉੱਥੇ ਹੀ ਦੂਜੇ ਪਾਸੇ, ਆਕਿਬ ਨਬੀ ਨੂੰ ਘਰੇਲੂ ਕ੍ਰਿਕਟ ਅਤੇ ਹਾਲ ਹੀ 'ਚ ਇੰਡੀਆ ਏ ਲਈ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਇਨਾਮ ਮਿਲਿਆ ਹੈ। ਇਹ ਜੰਮੂ-ਕਸ਼ਮੀਰ ਦੇ ਕ੍ਰਿਕਟ ਲਈ ਬਹੁਤ ਮਾਣ ਵਾਲੀ ਗੱਲ ਹੈ। ਆਕਿਬ ਨੇ ਪਿਛਲੇ ਦੋ ਸੀਜ਼ਨਾਂ ਵਿੱਚ ਲਗਾਤਾਰ ਵਿਕਟਾਂ ਝਟਕਾ ਕੇ ਅਤੇ ਆਪਣੀ ਟੀਮ ਨੂੰ ਮੈਚ ਜਿਤਾ ਕੇ ਭਾਰਤੀ ਟੀਮ 'ਚ ਇਹ ਜਗ੍ਹਾ ਬਣਾਈ ਹੈ।
29 ਸਾਲਾ ਆਕਿਬ ਨੇ 2025-26 ਰਣਜੀ ਟ੍ਰਾਫ਼ੀ 'ਚ ਸਿਰਫ਼ 10 ਮੈਚਾਂ 'ਚ 60 ਵਿਕਟਾਂ ਲਈਆਂ, ਜਿਨ੍ਹਾਂ ਵਿਚ ਸੱਤ ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਸ਼ਾਮਲ ਹੈ। ਪਿਛਲੇ ਦੋ ਰਣਜੀ ਸੀਜ਼ਨਾਂ ਵਿੱਚ ਆਕਿਬ ਨਬੀ ਨੇ ਕੁੱਲ 104 ਵਿਕਟਾਂ ਲਈਆਂ ਹਨ। ਇਨ੍ਹਾਂ ਵਿਚ 2025-26 'ਚ 60 ਅਤੇ ਪਿਛਲੇ ਸੀਜ਼ਨ ਵਿਚ 44 ਵਿਕਟਾਂ ਸ਼ਾਮਲ ਹਨ। ਇਨ੍ਹਾਂ ਅੰਕੜਿਆਂ ਨੇ ਆਕਿਬ ਨਬੀ ਨੂੰ ਲਾਲ ਗੇਂਦ ਕ੍ਰਿਕਟ 'ਚ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ਾਂ 'ਚ ਸ਼ੁਮਾਰ ਕਰ ਦਿੱਤਾ ਹੈ।
ਆਕਿਬ ਦਾ ਨਾਕਆਊਟ ਮੁਕਾਬਲਿਆਂ 'ਚ ਪ੍ਰਦਰਸ਼ਨ ਵਿਸ਼ੇਸ਼ ਤੌਰ 'ਤੇ ਸ਼ਾਨਦਾਰ ਰਿਹਾ। ਆਕਿਬ ਨੇ ਕੁਆਰਟਰ ਫਾਈਨਲ 'ਚ ਮੱਧ ਪ੍ਰਦੇਸ਼, ਸੈਮੀਫਾਈਨਲ 'ਚ ਬੰਗਾਲ ਅਤੇ ਫਾਈਨਲ 'ਚ ਕਰਨਾਟਕ ਦੇ ਵਿਰੁੱਧ ਨਿਰਣਾਇਕ ਗੇਂਦਬਾਜ਼ੀ ਕੀਤੀ। ਇਨ੍ਹਾਂ ਪ੍ਰਦਰਸ਼ਨਾਂ ਨੇ ਨਾ ਸਿਰਫ਼ ਜੰਮੂ-ਕਸ਼ਮੀਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਦਾ ਖ਼ਿਤਾਬ ਦਿਵਾਇਆ ਸਗੋਂ ਦਬਾਅ 'ਚ ਉਨ੍ਹਾਂ ਦੇ ਧੀਰਜ ਨੂੰ ਵੀ ਦਰਸਾਇਆ।
ਸਿਲੈਕਸ਼ਨ ਟੀਮ ਅਨੁਸਾਰ, ਆਕਿਬ ਨੂੰ ਰਣਜੀ ਟ੍ਰਾਫ਼ੀ ਅਤੇ 'ਇੰਡੀਆ ਏ' ਟੀਮ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਹਾਲ ਹੀ 'ਚ ਸ੍ਰੀਲੰਕਾ ਏ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਆਕਿਬ ਨੇ 6 ਵਿਕਟਾਂ ਚਟਕਾਈਆਂ ਸਨ, ਜਿਸ ਵਿਚ ਇੱਕੋ ਪਾਰੀ 'ਚ 4 ਵਿਕਟਾਂ ਲੈਣਾ ਵੀ ਸ਼ਾਮਲ ਸੀ। ਵਿਦੇਸ਼ੀ ਟੀਮ ਖ਼ਿਲਾਫ਼ ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਚੋਣਕਾਰਾਂ ਨੂੰ ਭਰੋਸਾ ਦਿਵਾ ਦਿੱਤਾ ਕਿ ਉਹ ਏਸ਼ੀਆ ਦੀਆਂ ਪਿੱਚਾਂ 'ਤੇ ਤੁਰੰਤ ਢਲ ਸਕਦੇ ਹਨ ਅਤੇ ਲੰਬੇ ਫਾਰਮੈਟ ਯਾਨੀ ਟੈਸਟ ਕ੍ਰਿਕਟ ਦਾ ਦਬਾਅ ਵੀ ਝੱਲ ਸਕਦੇ ਹਨ।
ਜਸਪ੍ਰੀਤ ਬੁਮਰਾਹ ਦੇ ਸ਼੍ਰੀਲੰਕਾ ਦੌਰੇ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਇਕ ਅਜਿਹੇ ਤੇਜ਼ ਗੇਂਦਬਾਜ਼ ਦੀ ਲੋੜ ਸੀ ਜੋ ਹੌਲੀ, ਟ੍ਰਨਿੰਗ ਪਿੱਚਾਂ 'ਤੇ ਲੰਬੇ ਸਪੈੱਲ ਸੁੱਟ ਸਕੇ। ਆਕਿਬ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੀ ਸਟੀਕ ਲਾਈਨ-ਲੈਂਥ, ਗੇਂਦ ਨੂੰ ਸਵਿੰਗ ਕਰਵਾਉਣਾ ਤੇ ਲੰਬੇ ਸਮੇਂ ਤਕ ਗੇਂਦਬਾਜ਼ੀ ਕਰਨਾ ਹੈ। ਸ੍ਰੀਲੰਕਾ ਦੀਆਂ ਵਿਕਟਾਂ ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਹਿਸਾਬ ਨਾਲ ਉਹ ਬਿਲਕੁਲ ਫਿੱਟ ਬੈਠਦੇ ਹਨ।
ਆਕਿਬ ਲਗਾਤਾਰ ਇੱਕੋ ਜਗ੍ਹਾ ਗੇਂਦ ਟੱਪਾ ਖੁਆ ਸਕਦੇ ਹਨ, ਨਵੀਂ-ਪੁਰਾਣੀ ਦੋਵਾਂ ਗੇਂਦਾਂ ਨੂੰ ਸਵਿੰਗ ਕਰਵਾ ਲੈਂਦੇ ਹਨ ਤੇ ਸਹੀ ਵਕਤ 'ਤੇ ਵਿਕਟਾਂ ਚਟਕਾਉਣਾ ਜਾਣਦੇ ਹਨ। ਨਾਲ ਹੀ, ਉਨ੍ਹਾਂ ਵਿਚ ਜੀ-ਤੋੜ ਮਿਹਨਤ ਕਰਨ ਦਾ ਜਜ਼ਬਾ ਹੈ, ਉਹ ਲੰਬੇ ਸਪੈੱਲ ਸੁੱਟ ਸਕਦੇ ਹਨ ਅਤੇ ਆਪਣੀ ਗੇਂਦਬਾਜ਼ੀ 'ਚ ਨਵੇਂ-ਨਵੇਂ ਪ੍ਰਯੋਗ ਕਰਨ 'ਚ ਮਾਹਰ ਹਨ।