- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੀ ਟੀਮ ਵੱਲੋਂ ਨਿਰਧਾਰਿਤ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਦੇ ਜਵਾਬ ਵਿਚ ਵੈਸਟ ਇੰਡੀਜ਼ ਦੀ ਟੀਮ ਨੇ 48.2 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾ ਕੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਦੇ ਅਮੀਰ ਜੰਗੋ ਨੇ 67, ਕੀਮੋ ਪੌਲ ਨੇ 44, ਸ਼ੇਰਫ਼ੇਨ ਰੁਦਰਫੋਰਡ ਨੇ 24, ਜੌਨ ਕੈਂਪਬੈੱਲ ਨੇ 10, ਮੈਥਿਓ ਫੋਰਡੇ ਨੇ 7 ਦੌੜਾਂ ਬਣਾਈਆਂ। ਗੁਦਾਕੇਸ਼ ਮੋਤੀ 19 ਦੌੜਾਂ ਬਣਾ ਕੇ ਨਾਬਾਦ ਰਹੇ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ :ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਦੇ ਅੰਤਿਮ ਮੈਚ ਵਿਚ ਵੈਸਟ ਇੰਡੀਜ਼ ਦੇ ਕਪਤਾਨ ਸ਼ਾਈ ਹੋਪ ਦੀ 143 ਗੇਂਦਾਂ ਵਿਚ ਤਿੰਨ ਛੱਕਿਆਂ ਅਤੇ 17 ਚੌਕਿਆਂ ਦੀ ਮਦਦ ਨਾਲ ਖੇਡੀ ਗਈ 162 ਦੌੜਾਂ ਦੀ ਸ਼ਾਨਦਾਰ ਨਾਬਾਦ ਕਪਤਾਨੀ ਪਾਰੀ ਸਦਕਾ ਵੈਸਟ ਇੰਡੀਜ਼ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕਿਸੇ ਵੀ ਵਿਦੇਸ਼ੀ ਟੀਮ ਦੇ ਕਪਤਾਨ ਵੱਲੋਂ ਮੁਹਾਲੀ ਸਟੇਡੀਅਮ ਵਿਚ ਬਣਾਈਆਂ ਗਈਆਂ ਇਹ ਸਭ ਤੋਂ ਵੱਧ ਦੌੜਾਂ ਹਨ। ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਦਰਜ ਕੀਤੀਆਂ ਜਿੱਤਾਂ ਦੇ ਆਧਾਰ ਤੇ ਇਹ ਲੜੀ 2-1 ਨਾਲ ਜਿੱਤ ਲਈ।
ਭਾਰਤ ਦੀ ਟੀਮ ਵੱਲੋਂ ਨਿਰਧਾਰਿਤ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਤੇ 351 ਦੌੜਾਂ ਦੇ ਜਵਾਬ ਵਿਚ ਵੈਸਟ ਇੰਡੀਜ਼ ਦੀ ਟੀਮ ਨੇ 48.2 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾ ਕੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਵੈਸਟ ਇੰਡੀਜ਼ ਦੇ ਅਮੀਰ ਜੰਗੋ ਨੇ 67, ਕੀਮੋ ਪੌਲ ਨੇ 44, ਸ਼ੇਰਫ਼ੇਨ ਰੁਦਰਫੋਰਡ ਨੇ 24, ਜੌਨ ਕੈਂਪਬੈੱਲ ਨੇ 10, ਮੈਥਿਓ ਫੋਰਡੇ ਨੇ 7 ਦੌੜਾਂ ਬਣਾਈਆਂ। ਗੁਦਾਕੇਸ਼ ਮੋਤੀ 19 ਦੌੜਾਂ ਬਣਾ ਕੇ ਨਾਬਾਦ ਰਹੇ।
ਭਾਰਤ ਦੇ ਗੇਂਦਬਾਜ਼ਾਂ ਵਿਚੋਂ ਮੁਹੰਮਦ ਸਿਰਾਜ਼, ਗੁਰਨੂਰ ਬਰਾੜ, ਕੁਲਦੀਪ ਯਾਦਵ ਅਤੇ ਨਮਨ ਧੀਰ ਨੇ ਇੱਕ-ਇੱਕ ਵਿਕਟ ਲਈ।ਇਸ ਤੋਂ ਪਹਿਲਾਂ ਟਾਸ ਜਿੱਤ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਚੁਣੀ। ਭਾਰਤੀ ਟੀਮ ਦੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ ਅਤੇ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਛੇ ਗੇਂਦਾ ਵਿਚ ਮਹਿਜ਼ ਇੱਕ ਦੌੜ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਪਹਿਲੀ ਹੀ ਗੇਂਦ ਵਿਚ ਬਿਨ੍ਹਾਂ ਕੋਈ ਦੌੜ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਅਤੇ ਰੁਤੁਰਾਜ ਗਾਇਕਵਾੜ ਨੇ ਪਾਰੀ ਨੂੰ ਸੰਭਾਲਿਆ। ਰੋਹਿਤ ਨੇ 85 ਗੇਂਦਾਂ ਵਿਚ 10 ਚੌਕਿਆਂ ਤੇ ਤਿੰਨ ਛੱਕਿਆਂ ਨਾਲ 92 ਦੌੜਾਂ ਬਣਾਈਆਂ। ਗਾਇਕਵਾੜ ਨੇ 69 ਗੇਂਦਾਂ ਵਿਚ 57 ਦੌੜਾਂ ਬਣਾਈਆਂ। ਕੇ ਐੱਲ ਰਾਹੁਲ ਨੇ ਭਾਰਤੀ ਟੀਮ ਲਈ ਸਭ ਤੋਂ ਵੱਧ ਤੇਜ਼ ਤਰਾਰ ਪਾਰੀ ਖੇਡੀ। ਉਹ ਆਖੀਰ ਤੱਕ ਡਟੇ ਰਹੇ ਅਤੇ 87 ਗੇਂਦਾ ਵਿਚ 6 ਛੱਕਿਆਂ ਤੇ 10 ਚੌਕਿਆਂ ਦੀ ਮੱਦਦ ਨਾਲ 129 ਨਾਬਾਦ ਦੌੜਾਂ ਬਣਾਈਆਂ। ਨਮਨ ਧੀਰ ਨੇ 21 ਗੇਂਦਾਂ ਵਿਚ 30, ਨਤੀਸ਼ ਕੁਮਾਰ ਰੈਡੀ ਨੇ 16 ਗੇਂਦਾਂ ਵਿਚ 9, ਅੰਸ਼ੁਲ ਕੰਬੋਜ ਨੇ 9 ਗੇਂਦਾਂ ਵਿਚ 17 ਦੌੜਾਂ ਬਣਾਈਆਂ। ਗੁਰਨੂਰ ਬਰਾੜ ਛੇ ਗੇਂਦਾਂ ਵਿਚ 8 ਦੌੜਾਂ ਬਣਾ ਕੇ ਨਾਟ ਆਊਟ ਰਹੇ।ਵੈਸਟ ਇੰਡੀਜ਼ ਦੇ ਜੇਡਨ ਸੀਲਸ ਨੇ ਤਿੰਨ ਵਿਕਟਾਂ, ਕੀਮੋ ਪਾਲ ਨੇ 2 ਵਿਕਟਾਂ ਅਤੇ ਗੁਦਾਕੇਸ਼ ਮੋਤੀ ਨੇ ਇੱਕ ਵਿਕਟ ਲਈ।
.jpg)