
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਕਸ਼ਮਣ ਇਸ ਸਮੇਂ COE 'ਚ ਤਾਇਨਾਤ ਹਨ ਤੇ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਭਾਰਤੀ ਟੀਮ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰ ਰਹੇ ਹਨ। ਜ਼ਰੂਰਤ ਪੈਣ 'ਤੇ ਉਹ ਟੀਮ ਇੰਡੀਆ ਦੇ ਕੋਚ ਵਜੋਂ ਵੀ ਜਾਂਦੇ ਹਨ, ਜਿਵੇਂ ਕਿ ਜ਼ਿੰਬਾਬਵੇ ਦੌਰੇ 'ਤੇ ਦੇਖਿਆ ਗਿਆ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਅਤੇ ਇਸ ਸਮੇਂ ਬੈਂਗਲੁਰੂ ਸਥਿਤ ਬੀਸੀਸੀਆਈ (BCCI) ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਵੀਵੀਐੱਸ ਲਕਸ਼ਮਣ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਖ਼ਬਰਾਂ ਸਨ ਕਿ ਉਹ ਚੀਫ਼ ਸਿਲੈਕਟਰ ਬਣ ਸਕਦੇ ਹਨ। ਉਨ੍ਹਾਂ ਦੇ ਟੈਸਟ ਕੋਚ ਬਣਨ ਦੀਆਂ ਵੀ ਅਟਕਲਾਂ ਲਗਾਈਆਂ ਗਈਆਂ ਸਨ, ਪਰ ਇਹ ਸਾਬਕਾ ਬੱਲੇਬਾਜ਼ ਇਨ੍ਹਾਂ ਦੋਵਾਂ ਅਹੁਦਿਆਂ ਨੂੰ ਛੱਡ ਕੇ ਇੱਕ ਨਵੇਂ ਅਹੁਦੇ 'ਤੇ ਤਾਇਨਾਤ ਹੋ ਸਕਦਾ ਹੈ।
ਲਕਸ਼ਮਣ ਨੂੰ ਬੀਸੀਸੀਆਈ ਵੱਡਾ ਅਹੁਦਾ ਦੇਣ ਬਾਰੇ ਵਿਚਾਰ ਕਰ ਰਹੀ ਹੈ। 'ਇੰਡੀਆ ਟੁਡੇ' ਦੀ ਰਿਪੋਰਟ ਮੁਤਾਬਕ, ਬੀਸੀਸੀਆਈ ਲਕਸ਼ਮਣ ਨੂੰ 'ਡਾਇਰੈਕਟਰ ਆਫ਼ ਕ੍ਰਿਕਟ' ਦਾ ਅਹੁਦਾ ਦੇ ਸਕਦੀ ਹੈ। ਇਹ ਅਹੁਦਾ ਇਕ ਸਮੇਂ ਰਵੀ ਸ਼ਾਸਤਰੀ ਕੋਲ ਵੀ ਸੀ। ਬਾਅਦ 'ਚ ਉਹ ਟੀਮ ਦੇ ਕੋਚ ਬਣੇ ਸਨ।
ਸਤੰਬਰ 'ਚ ਬੀਸੀਸੀਆਈ ਇਹ ਵੱਡਾ ਫ਼ੈਸਲਾ ਲੈ ਸਕਦੀ ਹੈ। ਸਤੰਬਰ ਵਿੱਚ ਚੀਫ਼ ਸਿਲੈਕਟਰ ਅਜੀਤ ਅਗਰਕਰ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਉੱਥੇ ਹੀ ਟੈਸਟ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਬੀਸੀਸੀਆਈ ਖ਼ੁਸ਼ ਨਹੀਂ ਹੈ ਅਤੇ ਇਸੇ ਕਾਰਨ ਟੀਮ ਦਾ ਕੋਚਿੰਗ ਸਟਾਫ਼ ਵੀ ਨਜ਼ਰਾਂ 'ਚ ਹੈ। ਅਜਿਹੇ ਵਿਚ ਬੀਸੀਸੀਆਈ ਸਥਿਤੀ ਨੂੰ ਸੁਧਾਰਨ ਲਈ ਕਾਫ਼ੀ ਵਿਚਾਰ ਕਰ ਰਹੀ ਹੈ ਤੇ ਇਸ ਵਿਚ ਲਕਸ਼ਮਣ ਕੇਂਦਰ 'ਚ ਹਨ। 'ਇੰਡੀਆ ਟੁਡੇ' ਨੇ ਆਪਣੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਲਕਸ਼ਮਣ ਨੂੰ ਡਾਇਰੈਕਟਰ ਆਫ਼ ਕ੍ਰਿਕਟ ਦਾ ਰੋਲ ਦਿੱਤਾ ਜਾ ਸਕਦਾ ਹੈ।
ਲਕਸ਼ਮਣ ਇਸ ਸਮੇਂ ਸੀਓਈ (COE) 'ਚ ਤਾਇਨਾਤ ਹਨ ਤੇ ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਭਾਰਤੀ ਟੀਮ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰ ਰਹੇ ਹਨ। ਜ਼ਰੂਰਤ ਪੈਣ 'ਤੇ ਉਹ ਟੀਮ ਇੰਡੀਆ ਦੇ ਕੋਚ ਵਜੋਂ ਵੀ ਜਾਂਦੇ ਹਨ, ਜਿਵੇਂ ਕਿ ਜ਼ਿੰਬਾਬਵੇ ਦੌਰੇ 'ਤੇ ਦੇਖਿਆ ਗਿਆ ਸੀ। ਬੀਸੀਸੀਆਈ ਜੇਕਰ ਲਕਸ਼ਮਣ ਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ ਤਾਂ ਫਿਰ ਉਨ੍ਹਾਂ ਦੇ ਕੰਮ ਦੇ ਬੋਝ 'ਚ ਵਾਧਾ ਹੋਣਾ ਤੈਅ ਹੈ।
ਕੁਝ ਦਿਨ ਪਹਿਲਾਂ ਇਹ ਖ਼ਬਰਾਂ ਸਨ ਕਿ ਅਗਰਕਰ ਦਾ ਕਾਰਜਕਾਲ ਹੋ ਸਕਦਾ ਹੈ ਬੀਸੀਸੀਆਈ ਨਾ ਵਧਾਏ ਅਤੇ ਨਵੇਂ ਚੀਫ਼ ਸਿਲੈਕਟਰ ਦੀ ਚੋਣ ਕਰੇ। ਹਾਲਾਂਕਿ, ਰਿਪੋਰਟ ਮੁਤਾਬਕ ਅਗਰਕਰ ਦੇ ਕਾਰਜਕਾਲ ਨੂੰ ਵਿਸਥਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਾ ਕਾਰਜਕਾਲ ਜੂਨ 2027 ਤਕ ਵਧਾਇਆ ਜਾ ਸਕਦਾ ਹੈ।