6,6,6,6,6,6,6,6... ਵੀਰੇਂਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਨੇ ਬੱਲੇ ਨਾਲ ਮਚਾਈ ਤਬਾਹੀ, 143 ਗੇਂਦਾਂ 'ਚ ਬਣਾਈਆਂ 173 ਦੌੜਾਂ
18 ਸਾਲਾ ਆਰਿਆਵੀਰ ਨੂੰ ਹਾਲ ਹੀ 'ਚ ਦਿੱਲੀ ਅੰਡਰ-19 ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਆਰਿਆਵੀਰ ਨੇ ਪਹਿਲੇ ਮੈਚ 'ਚ ਕਰਨਾਟਕ ਵਿਰੁੱਧ 32 ਦੌੜਾਂ ਬਣਾਈਆਂ ਸਨ, ਪਰ ਉਹ ਇਸ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕੇ ਸਨ। ਹਾਲਾਂਕਿ, ਸ਼ੁੱਕਰਵਾਰ ਨੂੰ ਉਨ੍ਹਾਂ ਨੇ ਧਮਾਕੇਦਾਰ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
Publish Date: Fri, 16 Oct 2026 04:27 PM (IST)
Updated Date: Fri, 16 Oct 2026 04:32 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਾਬਕਾ ਦਿੱਗਜ ਬੱਲੇਬਾਜ਼ ਵੀਰੇਂਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਨੇ ਵਿਨੂ ਮਾਂਕੜ ਟਰਾਫੀ ਐਲੀਟ ਟੂਰਨਾਮੈਂਟ 'ਚ ਦਿੱਲੀ ਅੰਡਰ-19 ਟੀਮ ਲਈ ਕਪਤਾਨੀ ਪਾਰੀ ਖੇਡੀ। ਆਰਿਆਵੀਰ ਨੇ ਚੰਡੀਗੜ੍ਹ ਵਿਰੁੱਧ 143 ਗੇਂਦਾਂ 'ਚ 173 ਦੌੜਾਂ ਬਣਾ ਦਿੱਤੀਆਂ ਜਿਸ ਦੀ ਬਦੌਲਤ ਦਿੱਲੀ ਦਾ ਸਕੋਰ 300 ਦੌੜਾਂ ਦੇ ਕਰੀਬ ਪਹੁੰਚ ਗਿਆ।
18 ਸਾਲਾ ਆਰਿਆਵੀਰ ਨੂੰ ਹਾਲ ਹੀ 'ਚ ਦਿੱਲੀ ਅੰਡਰ-19 ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਆਰਿਆਵੀਰ ਨੇ ਪਹਿਲੇ ਮੈਚ 'ਚ ਕਰਨਾਟਕ ਵਿਰੁੱਧ 32 ਦੌੜਾਂ ਬਣਾਈਆਂ ਸਨ, ਪਰ ਉਹ ਇਸ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕੇ ਸਨ। ਹਾਲਾਂਕਿ, ਸ਼ੁੱਕਰਵਾਰ ਨੂੰ ਉਨ੍ਹਾਂ ਨੇ ਧਮਾਕੇਦਾਰ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਆਰਿਆਵੀਰ ਨੇ ਬੱਲੇ ਨਾਲ ਮਚਾਈ ਤਬਾਹੀ
ਆਰਿਆਵੀਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਅਰਨਵ ਬੱਗਾ ਨਾਲ ਮਿਲ ਕੇ ਪਹਿਲੀ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਬੱਗਾ 47 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਦੌਰਾਨ ਦਿੱਲੀ ਨੇ 81 ਦੌੜਾਂ ਦੇ ਅੰਦਰ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਟੀਮ ਦਾ ਸਕੋਰ ਅਚਾਨਕ 179/4 ਹੋ ਗਿਆ। ਇਸ ਤੋਂ ਬਾਅਦ ਪੰਜਵੀਂ ਵਿਕਟ ਲਈ ਆਰਿਆਵੀਰ ਨੇ ਸ਼ਾਂਤਨੂ ਯਾਦਵ ਨਾਲ ਮਿਲ ਕੇ 89 ਦੌੜਾਂ ਦੀ ਸਾਂਝੇਦਾਰੀ ਕੀਤੀ।
ਆਰਿਆਵੀਰ 46ਵੇਂ ਓਵਰ 'ਚ 173 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 19 ਚੌਕੇ ਅਤੇ ਅੱਠ ਗਗਨਚੁੰਬੀ ਛੱਕੇ ਲਗਾਏ। ਇਸ ਦੀ ਬਦੌਲਤ ਦਿੱਲੀ ਨੇ 50 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 289 ਦੌੜਾਂ ਬਣਾਈਆਂ। ਚੰਡੀਗੜ੍ਹ ਵੱਲੋਂ ਰੁਪੇਸ਼ ਯਾਦਵ ਨੇ ਦੋ ਵਿਕਟਾਂ ਲਈਆਂ।
ਰੁਪੇਸ਼ ਨੇ ਜਵਾਬੀ ਸੈਂਕੜਾ ਜੜਿਆ
ਦਿੱਲੀ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਚੰਡੀਗੜ੍ਹ ਦੀ ਟੀਮ ਵੱਲੋਂ ਰੁਪੇਸ਼ ਨੇ ਜਵਾਬੀ ਸੈਂਕੜਾ ਜੜਿਆ। ਰੁਪੇਸ਼ ਨੇ ਪਹਿਲੀ ਵਿਕਟ ਲਈ ਮੀਤ ਦਹੀਆ ਨਾਲ ਮਿਲ ਕੇ ਰਿਕਾਰਡ 175 ਦੌੜਾਂ ਦੀ ਸਾਂਝੇਦਾਰੀ ਕੀਤੀ। ਦਹੀਆ 69 ਗੇਂਦਾਂ 'ਚ 63 ਦੌੜਾਂ ਬਣਾ ਕੇ ਆਊਟ ਹੋ ਗਏ। ਖ਼ਬਰ ਲਿਖੇ ਜਾਣ ਤਕ ਰੁਪੇਸ਼ 98 ਗੇਂਦਾਂ 'ਚ 18 ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 136 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ। ਚੰਡੀਗੜ੍ਹ ਨੇ 33 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 231 ਦੌੜਾਂ ਬਣਾ ਲਈਆਂ ਸਨ। ਚੰਡੀਗੜ੍ਹ ਨੂੰ ਮੈਚ ਜਿੱਤਣ ਲਈ 17 ਓਵਰਾਂ 'ਚ ਸਿਰਫ਼ 59 ਦੌੜਾਂ ਦੀ ਲੋੜ ਸੀ।