ਵੈਭਵ ਸੂਰਿਆਵੰਸ਼ੀ ਨੂੰ ਪਹਿਲੇ ਹੀ ਮੈਚ ’ਚ ਪੈ ਗਈ ਝਾੜ! ਸੁਨੀਲ ਗਾਵਸਕਰ ਨੇ ਦੱਸੀ ਕਮੀ, ਜਾਣੋ ਕੀ ਕਿਹਾ ਵੈਭਵ ਸੂਰਿਆਵੰਸ਼ੀ ਦੇ ਇੰਟਰਨੈਸ਼ਨਲ ਡੈਬਿਊ (ਪਹਿਲੇ ਮੈਚ) ਦਾ ਕਈ ਲੋਕਾਂ ਨੂੰ ਇੰਤਜ਼ਾਰ ਸੀ। ਸ਼ਨੀਵਾਰ ਨੂੰ ਇਹ ਇੰਤਜ਼ਾਰ ਖ਼ਤਮ ਹੋ ਗਿਆ। 15 ਸਾਲ ਦੇ ਵੈਭਵ ਨੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਇੰਗਲੈਂਡ ਖ਼ਿਲਾਫ਼ ਆਪਣਾ ਟੀ-20 (T20) ਡੈਬਿਊ ਕੀਤਾ। ਹਾਲਾਂਕਿ, ਉਹ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ। ਉਹ ਜਿਸ ਤਰੀਕੇ ਨਾਲ ਆਊਟ ਹੋਏ, ਉਸ ਨੂੰ ਲੈ ਕੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ।
Publish Date: Sun, 05 Jul 2026 03:45 PM (IST)
Updated Date: Sun, 05 Jul 2026 03:48 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਵੈਭਵ ਸੂਰਿਆਵੰਸ਼ੀ ਦੇ ਇੰਟਰਨੈਸ਼ਨਲ ਡੈਬਿਊ (ਪਹਿਲੇ ਮੈਚ) ਦਾ ਕਈ ਲੋਕਾਂ ਨੂੰ ਇੰਤਜ਼ਾਰ ਸੀ। ਸ਼ਨੀਵਾਰ ਨੂੰ ਇਹ ਇੰਤਜ਼ਾਰ ਖ਼ਤਮ ਹੋ ਗਿਆ। 15 ਸਾਲ ਦੇ ਵੈਭਵ ਨੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਇੰਗਲੈਂਡ ਖ਼ਿਲਾਫ਼ ਆਪਣਾ ਟੀ-20 (T20) ਡੈਬਿਊ ਕੀਤਾ। ਹਾਲਾਂਕਿ, ਉਹ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ। ਉਹ ਜਿਸ ਤਰੀਕੇ ਨਾਲ ਆਊਟ ਹੋਏ, ਉਸ ਨੂੰ ਲੈ ਕੇ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਵੈਭਵ ਨੇ ਆਪਣੇ ਪਹਿਲੇ ਮੈਚ ਵਿੱਚ 14 ਦੌੜਾਂ ਬਣਾਈਆਂ। 10 ਗੇਂਦਾਂ ਦੀ ਆਪਣੀ ਪਾਰੀ ਵਿੱਚ ਉਨ੍ਹਾਂ ਨੇ ਦੋ ਛੱਕੇ ਮਾਰੇ, ਜਿਨ੍ਹਾਂ ਵਿੱਚੋਂ ਇੱਕ ਛੱਕਾ ਜੋਫਰਾ ਆਰਚਰ ਵਰਗੇ ਤੇਜ਼ ਗੇਂਦਬਾਜ਼ ਸਿਰ ਮਾਰਿਆ। ਵੈਭਵ ਨੇ ਬਹੁਤ ਛੋਟੀ ਪਾਰੀ ਖੇਡੀ ਪਰ ਇਹ ਇੰਨਾ ਦੱਸਣ ਲਈ ਕਾਫ਼ੀ ਸੀ ਕਿ 15 ਸਾਲ ਦਾ ਇਹ ਮੁੰਡਾ ਇੰਟਰਨੈਸ਼ਨਲ ਮੰਚ 'ਤੇ ਵੀ ਬਿਨਾਂ ਕਿਸੇ ਡਰ ਦੇ ਖੇਡਣ ਲਈ ਤਿਆਰ ਹੈ।
ਗਾਵਸਕਰ ਦਿਖੇ ਨਾਖ਼ੁਸ਼
ਵੈਭਵ ਆਪਣੀ ਤੂਫ਼ਾਨੀ ਬੈਟਿੰਗ ਲਈ ਮਸ਼ਹੂਰ ਹਨ ਅਤੇ ਇਸੇ ਹਮਲਾਵਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਨ ਕਰਕੇ ਉਨ੍ਹਾਂ ਨੂੰ ਆਪਣੀ ਵਿਕਟ ਵੀ ਗਵਾਉਣੀ ਪਈ। ਵੈਭਵ ਨੇ ਪੰਜਵਾਂ ਓਵਰ ਸੁੱਟਣ ਆਏ ਵਿਲ ਜੈਕਸ ਦੀ ਪੰਜਵੀਂ ਗੇਂਦ 'ਤੇ ਅੱਗੇ ਨਿਕਲ ਕੇ ਸ਼ਾਟ ਮਾਰਨ ਦੀ ਕੋਸ਼ਿਸ਼ ਕੀਤੀ। ਵੈਭਵ ਸਾਹਮਣੇ ਵੱਲ ਮਾਰਨਾ ਚਾਹੁੰਦੇ ਸਨ, ਪਰ ਖੁੰਝ ਗਏ ਅਤੇ ਜੋਸ ਬਟਲਰ ਨੇ ਉਨ੍ਹਾਂ ਨੂੰ ਸਟੰਪ ਆਊਟ ਕਰ ਦਿੱਤਾ। ਗਾਵਸਕਰ ਦਾ ਮੰਨਣਾ ਹੈ ਕਿ ਵੈਭਵ ਨੇ ਗ਼ਲਤ ਸ਼ਾਟ ਖੇਡਿਆ ਕਿਉਂਕਿ ਜਿਸ ਤਰ੍ਹਾਂ ਦੀ ਗੇਂਦ 'ਤੇ ਉਹ ਆਊਟ ਹੋਏ, ਉਸ 'ਤੇ ਵੈਭਵ ਆਮ ਤੌਰ 'ਤੇ ਕਵਰ ਡਰਾਈਵ ਮਾਰਦੇ ਹਨ।
ਗਾਵਸਕਰ ਨੇ ਸੋਨੀ ਸਪੋਰਟਸ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਉਨ੍ਹਾਂ ਦਾ ਸ਼ਾਟ ਨਹੀਂ ਸੀ। ਉਨ੍ਹਾਂ ਦਾ ਸ਼ਾਟ ਕਵਰ ਡਰਾਈਵ ਹੈ।"
ਗਾਵਸਕਰ ਨੂੰ ਸੀ ਪੂਰਾ ਯਕੀਨ
ਵੈਭਵ ਨੇ ਸ਼ੁਰੂਆਤ ਤੋਂ ਹੀ ਤੇਜ਼ ਖੇਡਣ ਦੀ ਰਣਨੀਤੀ ਅਪਣਾਈ। ਗਾਵਸਕਰ ਨੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਵੈਭਵ ਸ਼ੁਰੂ ਤੋਂ ਹੀ ਹਮਲਾਵਰ ਬੱਲੇਬਾਜ਼ੀ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ, "ਜੇਕਰ ਉਹ ਪਹਿਲੀ ਗੇਂਦ ਤੋਂ ਹੀ ਤੇਜ਼ ਖੇਡਣਾ ਸ਼ੁਰੂ ਕਰ ਦੇਣ ਤਾਂ ਮੈਂ ਹੈਰਾਨ ਨਹੀਂ ਹੋਵਾਂਗਾ। ਭਾਰਤ ਵਿੱਚ (ਮੈਚ) ਦੇਖ ਰਿਹਾ ਹਰ ਸ਼ਖਸ ਖ਼ੁਸ਼ ਹੋ ਰਿਹਾ ਹੋਵੇਗਾ। ਉਹ ਸਾਰੇ ਖ਼ੁਸ਼ ਹੋਣਗੇ ਕਿਉਂਕਿ ਹੁਣ ਵੈਭਵ ਭਾਰਤ ਦੇ ਬੱਚੇ ਹਨ ਅਤੇ ਹਰ ਕੋਈ ਆਪਣੇ ਬੱਚੇ ਨੂੰ ਵਧੀਆ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਚਾਹੁੰਦਾ ਹੈ।"