- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਡੇਟ ਕੀਤੀ ਰੈਂਕਿੰਗ 'ਚ ਅਭਿਸ਼ੇਕ ਤੋਂ ਅੱਗੇ ਈਸ਼ਾਨ ਕਿਸ਼ਨ ਹਨ। ਇਨ੍ਹਾਂ ਦੋਵੇਂ ਭਾਰਤੀ ਖਿਡਾਰੀਆਂ ਵਿਚਾਲੇ 51 ਰੇਟਿੰਗ ਪੁਆਇੰਟਸ ਦਾ ਫ਼ਰਕ ਹੈ। ਦੂਜੇ ਟੀ20 ਮੁਕਾਬਲੇ 'ਚ ਮੰਗਲਵਾਰ ਨੂੰ ਅਰਧ ਸੈਂਕੜਾ ਜੜਨ ਵਾਲੇ ਸੰਜੂ ਸੈਮਸਨ ਨੇ ਵੀ ਵੱਡੀ ਛਾਲ ਮਾਰੀ ਹੈ। ਉਹ ਚਾਰ ਸਥਾਨ ਉੱਪਰ ਚੜ੍ਹ ਕੇ 30ਵੇਂ ਸਥਾਨ 'ਤੇ ਪਹੁੰਚ ਗਏ ਹਨ।

ਸਪੋਰਟਸ ਡੈਸਕ, ਨਵੀਂ ਦਿੱਲੀ : ਅਫਗਾਨਿਸਤਾਨ ਖ਼ਿਲਾਫ਼ T20I ਸੀਰੀਜ਼ 'ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਦਾ ਅਸਰ ਤਾਜ਼ਾ ICC ਮੈਂਸ T20I ਪਲੇਅਰ ਰੈਂਕਿੰਗ 'ਚ ਵੀ ਦੇਖਣ ਨੂੰ ਮਿਲਿਆ ਹੈ। ਭਾਰਤ ਨੇ ਅਫਗਾਨਿਸਤਾਨ ਖ਼ਿਲਾਫ਼ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਦੋਵੇਂ ਮੁਕਾਬਲਿਆਂ 'ਚ ਕਈ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਉਹ T20I ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ 'ਚ ਇਕ ਸਥਾਨ ਉੱਪਰ ਚੜ੍ਹ ਕੇ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਨੂੰ ਪਿੱਛੇ ਛੱਡ ਦਿੱਤਾ ਹੈ।
ਅਪਡੇਟ ਕੀਤੀ ਰੈਂਕਿੰਗ 'ਚ ਅਭਿਸ਼ੇਕ ਤੋਂ ਅੱਗੇ ਈਸ਼ਾਨ ਕਿਸ਼ਨ ਹਨ। ਇਨ੍ਹਾਂ ਦੋਵੇਂ ਭਾਰਤੀ ਖਿਡਾਰੀਆਂ ਵਿਚਾਲੇ 51 ਰੇਟਿੰਗ ਪੁਆਇੰਟਸ ਦਾ ਫ਼ਰਕ ਹੈ। ਦੂਜੇ ਟੀ20 ਮੁਕਾਬਲੇ 'ਚ ਮੰਗਲਵਾਰ ਨੂੰ ਅਰਧ ਸੈਂਕੜਾ ਜੜਨ ਵਾਲੇ ਸੰਜੂ ਸੈਮਸਨ ਨੇ ਵੀ ਵੱਡੀ ਛਾਲ ਮਾਰੀ ਹੈ। ਉਹ ਚਾਰ ਸਥਾਨ ਉੱਪਰ ਚੜ੍ਹ ਕੇ 30ਵੇਂ ਸਥਾਨ 'ਤੇ ਪਹੁੰਚ ਗਏ ਹਨ।
ਈਸ਼ਾਨ ਕਿਸ਼ਨ: 913 ਰੇਟਿੰਗ
ਅਭਿਸ਼ੇਕ ਸ਼ਰਮਾ: 862 ਰੇਟਿੰਗ
ਸਾਹਿਬਜ਼ਾਦਾ ਫਰਹਾਨ: 848 ਰੇਟਿੰਗ
ਫਿਲ ਸਾਲਟ: 799 ਰੇਟਿੰਗ
ਡੇਵਾਲਡ ਬ੍ਰੇਵਿਸ: 789 ਰੇਟਿੰਗ
ਪਥੁਮ ਨਿਸਾਂਕਾ: 751 ਰੇਟਿੰਗ
ਜੋਸ ਬਟਲਰ: 748 ਰੇਟਿੰਗ
ਤਿਲਕ ਵਰਮਾ: 740 ਰੇਟਿੰਗ
ਹੈਰੀ ਬਰੂਕ: 734 ਰੇਟਿੰਗ
ਮਿਚੇਲ ਮਾਰਸ਼: 706 ਰੇਟਿੰਗ
ਭਾਰਤ ਲਈ T20I ਗੇਂਦਬਾਜ਼ਾਂ ਦੀ ਰੈਂਕਿੰਗ 'ਚ ਵੀ ਚੰਗੀ ਖ਼ਬਰ ਹੈ। ਅਫਗਾਨਿਸਤਾਨ ਸੀਰੀਜ਼ ਦੇ ਸ਼ੁਰੂਆਤੀ ਦੋ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਰੁਣ ਚੱਕਰਵਰਤੀ ਦੋ ਸਥਾਨ ਉੱਪਰ ਚੜ੍ਹ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਜਸਪ੍ਰੀਤ ਬੁਮਰਾਹ ਸੱਤ ਸਥਾਨ ਉੱਪਰ ਚੜ੍ਹ ਕੇ 10ਵੇਂ ਸਥਾਨ 'ਤੇ, ਅਰਸ਼ਦੀਪ ਸਿੰਘ 11 ਸਥਾਨ ਉੱਪਰ ਚੜ੍ਹ ਕੇ 14ਵੇਂ ਸਥਾਨ 'ਤੇ ਅਤੇ ਅਕਸ਼ਰ ਪਟੇਲ ਛੇ ਸਥਾਨ ਉੱਪਰ ਚੜ੍ਹ ਕੇ 27ਵੇਂ ਸਥਾਨ 'ਤੇ ਪਹੁੰਚ ਗਏ ਹਨ।
T20I ਆਲਰਾਊਂਡਰਾਂ ਦੀ ਅਪਡੇਟ ਕੀਤੀ ਸੂਚੀ 'ਚ ਅਫਗਾਨਿਸਤਾਨ ਦੇ ਅਜ਼ਮਤੁੱਲਾਹ ਓਮਰਜ਼ਈ ਨੇ ਵੀ ਵੱਡੀ ਛਾਲ ਮਾਰੀ ਹੈ। 26 ਸਾਲ ਦੇ ਇਸ ਖਿਡਾਰੀ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਨਾਬਾਦ ਅਰਧ ਸੈਂਕੜਾ ਲਗਾਇਆ ਸੀ।
ਹਰਾਰੇ 'ਚ ਜ਼ਿੰਬਾਬਵੇ ਖ਼ਿਲਾਫ਼ ਸੀਰੀਜ਼ ਦੇ ਪਹਿਲੇ ਮੈਚ 'ਚ 59 ਦੌੜਾਂ ਨਾਲ ਮਿਲੀ ਜਿੱਤ ਤੋਂ ਬਾਅਦ ਆਸਟ੍ਰੇਲੀਆ ਦੇ ਤਿੰਨ ਖਿਡਾਰੀਆਂ ਨੂੰ ਵੀ ਫਾਇਦਾ ਹੋਇਆ ਹੈ। ਇਨ੍ਹਾਂ 'ਚ ਤੇਜ਼ ਗੇਂਦਬਾਜ਼ ਨਾਥਨ ਐਲਿਸ ਵੀ ਸ਼ਾਮਲ ਹਨ। ਐਲਿਸ ਨੇ ਪੰਜ ਵਿਕਟਾਂ ਲੈਣ ਤੋਂ ਬਾਅਦ ਵਨਡੇ ਗੇਂਦਬਾਜ਼ਾਂ ਦੀ ਸੂਚੀ 'ਚ 20 ਸਥਾਨਾਂ ਦੀ ਛਾਲ ਮਾਰੀ ਹੈ ਅਤੇ ਹੁਣ ਉਹ 20ਵੇਂ ਨੰਬਰ 'ਤੇ ਆ ਗਏ ਹਨ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਦੀ ਟੈਸਟ ਰੈਂਕਿੰਗ 'ਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਰੇਟਿੰਗ ਹਾਸਲ ਕੀਤੀ ਹੈ। ਪਾਕਿਸਤਾਨ ਖ਼ਿਲਾਫ਼ ਘਰੇਲੂ ਮੈਦਾਨ 'ਤੇ ਹਾਲ ਹੀ 'ਚ ਹੋਈ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 'ਚ 21 ਵਿਕਟਾਂ ਲੈਣ ਤੋਂ ਬਾਅਦ ਉਹ ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ ਦੋ ਸਥਾਨ ਉੱਪਰ ਚੜ੍ਹ ਕੇ ਤੀਜੇ ਸਥਾਨ 'ਤੇ ਪਹੁੰਚ ਗਏ ਹਨ।
ਟੈਸਟ ਬੱਲੇਬਾਜ਼ਾਂ ਦੀ ਅਪਡੇਟ ਕੀਤੀ ਸੂਚੀ 'ਚ ਪਾਕਿਸਤਾਨ ਲਈ ਵੀ ਕੁਝ ਚੰਗੀ ਖ਼ਬਰ ਰਹੀ। ਕਪਤਾਨ ਬਾਬਰ ਆਜ਼ਮ ਦੋ ਸਥਾਨ ਉੱਪਰ ਚੜ੍ਹ ਕੇ 13ਵੇਂ ਸਥਾਨ 'ਤੇ ਅਤੇ ਖੱਬੇ ਹੱਥ ਦੇ ਬੱਲੇਬਾਜ਼ ਸ਼ਾਨ ਮਸੂਦ ਚਾਰ ਸਥਾਨ ਉੱਪਰ ਚੜ੍ਹ ਕੇ 37ਵੇਂ ਸਥਾਨ 'ਤੇ ਪਹੁੰਚ ਗਏ ਹਨ।