- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਟੀ20 ਵਰਲਡ ਕੱਪ-2026 ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਤੇ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਸ਼੍ਰੇਅਸ ਅੱਯਰ ਦੀ ਕਪਤਾਨ ਵਜੋਂ ਵਾਪਸੀ ਕਰਵਾਈ। ਇਹ ਫੈਸਲਾ ਕਮੇਟੀ ਨੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਸੀ। ਸੂਰਿਆਕੁਮਾਰ ਦੀ ਉਮਰ ਵੀ ਵਧ ਰਹੀ ਸੀ, ਨਾਲ ਹੀ ਉਨ੍ਹਾਂ ਦਾ ਬੱਲਾ ਵੀ ਕਾਫ਼ੀ ਸਮੇਂ ਤੋਂ ਖਾਮੋਸ਼ ਸੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਟੀਮ ਨੇ ਟੀ20 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦੀ ਕਪਤਾਨੀ 'ਚ ਭਾਰਤ ਇਕ ਵੀ ਸੀਰੀਜ਼ ਨਹੀਂ ਹਾਰਿਆ ਸੀ। ਇਸ ਤੋਂ ਇਲਾਵਾ ਏਸ਼ੀਆ ਕੱਪ ਤੇ ਟੀ20 ਵਰਲਡ ਕੱਪ ਵੀ ਭਾਰਤ ਨੇ ਜਿੱਤਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਸੂਰਿਆਕੁਮਾਰ ਨੇ ਹੁਣ ਇਸ ਨੂੰ ਲੈ ਕੇ ਚੁੱਪੀ ਤੋੜੀ ਹੈ।
ਅਜੀਤ ਅਗਰਕਰ ਦੀ ਪ੍ਰਧਾਨਗੀ ਵਾਲੀ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਟੀ20 ਵਰਲਡ ਕੱਪ-2026 ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਤੇ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਸ਼੍ਰੇਅਸ ਅੱਯਰ ਦੀ ਕਪਤਾਨ ਵਜੋਂ ਵਾਪਸੀ ਕਰਵਾਈ। ਇਹ ਫੈਸਲਾ ਕਮੇਟੀ ਨੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਸੀ। ਸੂਰਿਆਕੁਮਾਰ ਦੀ ਉਮਰ ਵੀ ਵਧ ਰਹੀ ਸੀ, ਨਾਲ ਹੀ ਉਨ੍ਹਾਂ ਦਾ ਬੱਲਾ ਵੀ ਕਾਫ਼ੀ ਸਮੇਂ ਤੋਂ ਖਾਮੋਸ਼ ਸੀ।
ਸੂਰਿਆਕੁਮਾਰ ਨੇ ਮੰਨਿਆ ਕਿ ਜਦੋਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਤਾਂ ਉਹ ਪਰੇਸ਼ਾਨ ਨਹੀਂ ਹੋਏ ਸਨ, ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਸਿਲੈਕਟਰਾਂ ਦੀ ਥਾਂ ਰੱਖ ਕੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਤੋਂ ਅੱਗੇ ਕਿਉਂ ਵਧਣਾ ਚਾਹੁੰਦੇ ਹਨ। ਸੂਰਿਆਕੁਮਾਰ ਨੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨਾਲ ਗੱਲਬਾਤ ਕਰਦਿਆਂ ਕਿਹਾ, 'ਜਦੋਂ ਮੈਂ ਉੱਥੇ ਆਪਣਾ ਨਾਮ ਨਹੀਂ ਦੇਖਿਆ ਤਾਂ ਮੈਂ ਹੱਸਿਆ, ਕਿਉਂਕਿ ਜਦੋਂ ਵੀ ਮੈਂ ਦਬਾਅ ਵਾਲੀ ਸਥਿਤੀ 'ਚ ਹੁੰਦਾਂ, ਜਦੋਂ ਵੀ ਚੀਜ਼ਾਂ ਮੇਰੇ ਹੱਕ 'ਚ ਨਹੀਂ ਜਾਂਦੀਆਂ ਤਾਂ ਮੈਂ ਹਮੇਸ਼ਾ ਹੱਸਦਾਂ। ਰਿਲੈਕਸ ਰਹਿੰਦਾਂ। ਅਤੀਤ 'ਚ ਮਿਲੇ ਮੌਕਿਆਂ ਲਈ ਮੈਂ ਸ਼ੁਕਰਗੁਜ਼ਾਰ ਹਾਂ।'
ਸੂਰਿਆਕੁਮਾਰ ਨੇ ਮੰਨਿਆ ਕਿ ਟੀਮ 'ਚ ਨਾ ਚੁਣੇ ਜਾਣ ਕਾਰਨ ਉਹ ਨਿਰਾਸ਼ ਸਨ, ਕਿਉਂਕਿ ਉਨ੍ਹਾਂ ਨੇ ਆਪਣੀ ਕਪਤਾਨੀ 'ਚ ਚੰਗਾ ਕੰਮ ਕੀਤਾ ਸੀ। ਉਨ੍ਹਾਂ ਕਿਹਾ, 'ਮੈਂ ਦੇਖਿਆ ਸੀ ਕਿ ਉਨ੍ਹਾਂ ਨੇ ਕਿਹੜੀ ਟੀਮ ਚੁਣੀ ਹੈ। ਮੈਂ ਵੀ ਕਾਫ਼ੀ ਕ੍ਰਿਕਟ ਖੇਡੀ ਹੈ। ਮੈਂ ਸ਼੍ਰੇਅਸ ਨਾਲ ਖੇਡਿਆ ਹਾਂ ਤੇ ਇਸ ਲਈ ਜਾਣਦਾ ਹਾਂ ਕਿ ਉਹ ਚੰਗਾ ਖਿਡਾਰੀ, ਚੰਗਾ ਇਨਸਾਨ ਅਤੇ ਚੰਗਾ ਕਪਤਾਨ ਹੈ। ਮੈਂ ਇਹ ਨਹੀਂ ਸੋਚ ਰਿਹਾ ਸੀ ਕਿ ਉਨ੍ਹਾਂ ਨੇ ਉਸ ਨੂੰ ਕਪਤਾਨ ਕਿਉਂ ਬਣਾ ਦਿੱਤਾ, ਪਰ ਹਾਂ, ਮੈਂ ਨਿਰਾਸ਼ ਸੀ ਕਿਉਂਕਿ ਦੋ ਸਾਲਾਂ 'ਚ ਤੁਸੀਂ ਇਕ ਵੀ ਸੀਰੀਜ਼ ਨਹੀਂ ਹਾਰੇ। ਤੁਸੀਂ ਵਰਲਡ ਕੱਪ ਜਿੱਤਿਆ, ਏਸ਼ੀਆ ਕੱਪ ਜਿੱਤਿਆ। ਤੁਸੀਂ ਅੱਗੇ ਵੀ ਇਹੀ ਚਾਹੁੰਦੇ ਹੋ ਅਤੇ ਜਦੋਂ ਸਭ ਕੁਝ ਚੰਗਾ ਚੱਲ ਰਿਹਾ ਹੈ ਤਾਂ ਫਿਰ ਕਿਉਂ? ਬਦਲਾਅ ਦੇ ਪਿੱਛੇ ਕੀ ਕਾਰਨ ਸੀ? ਮੇਰੇ ਦਿਮਾਗ 'ਚ ਇਹੀ ਚੱਲ ਰਿਹਾ ਸੀ।'