- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਨੂੰ ਸ਼ੱਕ ਹੈ ਕਿ ਪੱਤਰ ਭੇਜਣ ਵਾਲੇ ਦਾ ਨਾਂ ਅਰੁਣ ਹੋ ਸਕਦਾ ਹੈ। ਪੱਤਰ ਵਿਚ ਫੋਨ ਨੰਬਰ ਦਿੱਤਾ ਗਿਆ ਸੀ, ਜਿਸਨੂੰ ਟ੍ਰੂ-ਕਾਲਰ ’ਤੇ ਲੱਭਣ ਤੋਂ ਬਾਅਦ ਇਹ ਕਿਸੇ ਅਰੁਣ ਦਾ ਨਾਂ ਸਾਹਮਣੇ ਆਇਆ। ਇਸ ਸਬੰਧੀ ਜਾਂਚ ਜਾਰੀ ਹੈ।

ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਮੁਖੀ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਨੂੰ ਧਮਕੀ ਪੱਤਰ ਮਿਲਣ ਤੋਂ ਬਾਅਦ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸੋਮਵਾਰ ਨੂੰ ਸੌਰਵ ਦੀ ਨਿੱਜੀ ਸਕੱਤਰ ਤਾਨੀਆ ਨੇ ਥਾਕੁਰਪੁਕੁਰ ਥਾਣੇ ਵਿਚ ਸ਼ਿਕਾਇਤ ਕਰਵਾਈ। ਪਰਿਵਾਰ ਮੁਤਾਬਕ ਪਿਛਲੇ ਕਰੀਬ 6 ਮਹੀਨਿਆਂ ਤੋਂ ਅਣਜਾਣ ਵਿਅਕਤੀ ਵੱਲੋਂ ਗੁਮਨਾਮ ਪੱਤਰ ਭੇਜੇ ਜਾ ਰਹੇ ਸਨ। ਸੋਮਵਾਰ ਨੂੰ ਘਰ ਦੇ ਪਤੇ ’ਤੇ ਮਿਲੇ ਪੱਤਰ ਵਿਚ ਸੌਰਵ ਅਤੇ ਡੋਨਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਪੱਤਰ ਭੇਜਣ ਵਾਲੇ ਦਾ ਨਾਂ ਅਰੁਣ ਹੋ ਸਕਦਾ ਹੈ। ਪੱਤਰ ਵਿਚ ਫੋਨ ਨੰਬਰ ਦਿੱਤਾ ਗਿਆ ਸੀ, ਜਿਸਨੂੰ ਟ੍ਰੂ-ਕਾਲਰ ’ਤੇ ਲੱਭਣ ਤੋਂ ਬਾਅਦ ਇਹ ਕਿਸੇ ਅਰੁਣ ਦਾ ਨਾਂ ਸਾਹਮਣੇ ਆਇਆ। ਇਸ ਸਬੰਧੀ ਜਾਂਚ ਜਾਰੀ ਹੈ।