- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਧਾਨਾ ਨੇ 64 ਗੇਂਦਾਂ 'ਤੇ 124 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੌਰਾਨ ਉਸਨੇ 7 ਛੱਕੇ ਤੇ 14 ਚੌਕੇ ਲਗਾਏ। ਇਸ ਨਾਲ, ਮੰਧਾਨਾ ਔਰਤ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਉਸਨੇ ਪਾਰੀ ਦੇ 17ਵੇਂ ਓਵਰ ਵਿਚ ਆਪਣਾ ਸੈਂਕੜਾ ਪੂਰਾ ਕਰ ਕੇ ਆਸਟ੍ਰੇਲੀਆ ਦੀ ਮਸ਼ਹੂਰ ਮੈਗ ਲੈਨਿੰਗ ਨੂੰ ਪਿੱਛੇ ਛੱਡ ਦਿੱਤਾ।

ਦੁਬਈ (ਪੀਟੀਆਈ) : ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਹੰਗਕਾਂਗ ਦੀ ਕਮਜ਼ੋਰ ਗੇਂਦਬਾਜ਼ੀ ਦਾ ਪੂਰਾ ਫਾਇਦਾ ਚੁੱਕਦਿਆਂ ਸ਼ਾਨਦਾਰ ਸੈਂਕੜਾ ਬਣਾਇਆ, ਜਿਸ ਨਾਲ ਭਾਰਤ ਨੇ ਵੀਰਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ ਮੁਕਾਬਲੇ ’ਚ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 193 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਹਾਂਗਕਾਂਗ ਦੀ ਟੀਮ 16.2 ਓਵਰਾਂ ਵਿਚ ਸਿਰਫ 56 ਦੌੜਾਂ ’ਤੇ ਢੇਰੀ ਹੋ ਗਈ ਤੇ ਭਾਰਤ ਨੇ 137 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲੈਂਦੀਆਂ।
ਮੰਧਾਨਾ ਨੇ 64 ਗੇਂਦਾਂ 'ਤੇ 124 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੌਰਾਨ ਉਸਨੇ 7 ਛੱਕੇ ਤੇ 14 ਚੌਕੇ ਲਗਾਏ। ਇਸ ਨਾਲ, ਮੰਧਾਨਾ ਔਰਤ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਉਸਨੇ ਪਾਰੀ ਦੇ 17ਵੇਂ ਓਵਰ ਵਿਚ ਆਪਣਾ ਸੈਂਕੜਾ ਪੂਰਾ ਕਰ ਕੇ ਆਸਟ੍ਰੇਲੀਆ ਦੀ ਮਸ਼ਹੂਰ ਮੈਗ ਲੈਨਿੰਗ ਨੂੰ ਪਿੱਛੇ ਛੱਡ ਦਿੱਤਾ। ਇਹ ਮੰਧਾਨਾ ਦਾ ਔਰਤ ਅੰਤਰਰਾਸ਼ਟਰੀ ਕ੍ਰਿਕਟ ਵਿਚ 18ਵਾਂ ਸੈਂਕੜਾ ਸੀ, ਜਦਕਿ ਲੈਨਿੰਗ ਦੇ ਨਾਂ 'ਤੇ 17 ਸੈਂਕੜੇ ਹਨ। ਇਹ ਮੰਧਾਨਾ ਦਾ ਟੀ20 ਅੰਤਰਰਾਸ਼ਟਰੀ ਕ੍ਰਿਕਟ ਵਿਚ ਦੂਜਾ ਸੈਂਕੜਾ ਵੀ ਸੀ।
ਮੰਧਾਨਾ ਨੇ ਸ਼ੁਰੂਆਤ ਵਿਚ ਕੁਝ ਸੰਭਲ ਕੇ ਬੱਲੇਬਾਜ਼ੀ ਕੀਤੀ, ਪਰ ਜਲਦੀ ਹੀ ਉਸਨੇ ਆਪਣਾ ਅੰਦਾਜ਼ ਬਦਲ ਦਿੱਤਾ। ਉਸਨੇ ਸ਼ੁਰੂਆਤੀ ਜੋੜੀਦਾਰ ਸ਼ੈਫਾਲੀ ਵਰਮਾ ਨਾਲ 74 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਮਜ਼ਬੂਤ ਬੁਨਿਆਦ ਦਿੱਤੀ। ਸ਼ੈਫਾਲੀ ਨੇ 17 ਗੇਂਦਾਂ 'ਤੇ 28 ਦੌੜਾਂ ਬਣਾਈਆਂ। ਹਾਂਗਕਾਂਗ ਦੇ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਮੌਕੇ ਦਿੱਤੇ ਅਤੇ ਕਈ ਢਿੱਲੀਆਂ ਗੇਂਦਾਂ ਸੁੱਟੀਆਂ। ਮੰਧਾਨਾ ਨੇ ਇਸ ਦਾ ਪੂਰਾ ਫਾਇਦਾ ਚੁੱਕਿਆ ਤੇ ਹਾਂਗਕਾਂਗ ਦੇ ਗੇਂਦਬਾਜ਼ਾਂ ਦੀ ਉਸ ਰਣਨੀਤੀ ਨੂੰ ਵੀ ਨਾਕਾਮ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਫ ਸਟੰਪ ਤੋਂ ਬਾਹਰ ਗੇਂਦਬਾਜ਼ੀ ਕਰਕੇ ਮੰਧਾਨਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ।