
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਕੱਪ ਵਿੱਚ ਪੰਜਾਬ ਦੇ ਕਈ ਅੰਤਰਰਾਸ਼ਟਰੀ ਅਤੇ ਆਈਪੀਐੱਲ ਖੇਡ ਚੁੱਕੇ ਖਿਡਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਗੁਰਨੂਰ ਬਰਾੜ ਵਰਗੇ ਖਿਡਾਰੀਆਂ ਦੀ ਮੌਜੂਦਗੀ ਟੂਰਨਾਮੈਂਟ ਦਾ ਰੋਮਾਂਚ ਹੋਰ ਵਧਾਏਗੀ।

ਨਰੇਸ਼ ਕਾਲੀਆ, ਪੰਜਾਬੀ ਜਾਗਰਣ, ਚੰਡੀਗੜ੍ਹ : ਜਲੰਧਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਈਪੀਐੱਲ ਦੀ ਤਰਜ਼ ’ਤੇ ਕਰਵਾਇਆ ਜਾ ਰਿਹਾ ਸ਼ੇਰ-ਏ-ਪੰਜਾਬ ਟੀ-20 ਕੱਪ 30 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨ ਅਤੇ ਉੱਭਰਦੇ ਕ੍ਰਿਕਟਰਾਂ ਲਈ ਇਹ ਟੂਰਨਾਮੈਂਟ ਆਪਣਾ ਹੁਨਰ ਦਿਖਾਉਣ ਦਾ ਵੱਡਾ ਮੰਚ ਸਾਬਤ ਹੋਵੇਗਾ। ਟੂਰਨਾਮੈਂਟ ’ਚ ਕੁੱਲ 6 ਟੀਮਾਂ ਫ਼ਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੂਰਮਾਂ, ਮੋਹਾਲੀ ਕਿੰਗਜ਼, ਜਲੰਧਰ ਵਾਰੀਅਰਜ਼, ਬਠਿੰਡਾ ਰਾਇਲਜ਼ ਤੇ ਲੁਧਿਆਣਾ ਲਾਇਨਜ਼ ਹਿੱਸਾ ਲੈ ਰਹੀਆਂ ਹਨ।
ਇਸ ਕੱਪ ਵਿੱਚ ਪੰਜਾਬ ਦੇ ਕਈ ਅੰਤਰਰਾਸ਼ਟਰੀ ਅਤੇ ਆਈਪੀਐੱਲ ਖੇਡ ਚੁੱਕੇ ਖਿਡਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਰਮਨਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਗੁਰਨੂਰ ਬਰਾੜ ਵਰਗੇ ਖਿਡਾਰੀਆਂ ਦੀ ਮੌਜੂਦਗੀ ਟੂਰਨਾਮੈਂਟ ਦਾ ਰੋਮਾਂਚ ਹੋਰ ਵਧਾਏਗੀ। ਖ਼ਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ ’ਤੇ ਆਈਪੀਐੱਲ ਦੀਆਂ ਟੀਮਾਂ ਦੇ ਸਕਾਊਟਸ ਦੀ ਵੀ ਨਜ਼ਰ ਰਹੇਗੀ। ਇਸ ਲਈ ਨਵੇਂ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਲਈ ਸ਼ੇਰ-ਏ-ਪੰਜਾਬ ਟੀ-20 ਕੱਪ ਆਈਪੀਐੱਲ ਤੱਕ ਪਹੁੰਚਣ ਦਾ ਸੁਨਹਿਰੀ ਮੌਕਾ ਬਣ ਸਕਦਾ ਹੈ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਆਪਣੀ ਕਾਬਲੀਅਤ ਦੇ ਦਮ ’ਤੇ ਵੱਡੇ ਮੰਚ ਵੱਲ ਕਦਮ ਵਧਾ ਸਕਦੇ ਹਨ। ਟੂਰਨਾਮੈਂਟ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਅਤੇ 30 ਅਗਸਤ ਐਤਵਾਰ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਮੋਹਾਲੀ ਵਿਖੇ ਉਦਘਾਟਨੀ ਮੈਚ ਨਾਲ ਕ੍ਰਿਕਟ ਪ੍ਰੇਮੀਆਂ ਨੂੰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ। ਟੂਰਨਾਮੈਂਟ ਦਾ ਫਾਈਨਲ 13 ਸਤੰਬਰ ਨੂੰ ਖੇਡਿਆ ਜਾਵੇਗਾ। ਮੁਕਾਬਲਿਆਂ ਦਾ ਲਾਈਵ ਪ੍ਰਸਾਰਣ ਵੱਡੇ ਚੈਨਲਾਂ ’ਤੇ ਹੋਣ ਦੇ ਨਾਲ-ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਯੂਟਿਊਬ ਚੈਨਲ ’ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।
ਖਿਡਾਰੀਆਂ ਲਈ ਭਵਿੱਖ ਦੇ ਮੌਕੇ ਸਿਰਜਣ ਦਾ ਸੁਨਹਿਰੀ ਮੰਚ : ਸਿਧਾਂਤ ਸ਼ਰਮਾ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸਿਧਾਂਤ ਸ਼ਰਮਾ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਭਵਿੱਖ ਦੇ ਟੂਰਨਾਮੈਂਟਾਂ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਸ਼ਾਨਦਾਰ ਮੌਕਾ ਹੈ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨ ਅਤੇ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਸਾਬਤ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦਾ ਹੈ।