- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫਰੀਦੀ ਨੇ ਇੰਗਲੈਂਡ ਖ਼ਿਲਾਫ਼ ਤਿਕੋਣੀ ਸੀਰੀਜ਼ ਦੇ ਚੌਥੇ ਮੁਕਾਬਲੇ 'ਚ ਇਹ ਖ਼ਾਸ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੂੰ ਇਸ ਰਿਕਾਰਡ ਤੱਕ ਪਹੁੰਚਣ ਲਈ ਸਿਰਫ਼ ਇਕ ਵਿਕਟ ਦੀ ਲੋੜ ਸੀ। ਉਨ੍ਹਾਂ ਨੇ ਪੰਜਵੀਂ ਗੇਂਦ 'ਤੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਟੌਮ ਬੈਂਟਨ ਨੂੰ ਆਊਟ ਕਰਕੇ 150 ਵਿਕਟਾਂ ਪੂਰੀਆਂ ਕੀਤੀਆਂ।

ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਵਨਡੇ ਕ੍ਰਿਕਟ 'ਚ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਚੌਥੇ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਬਰਾਬਰੀ ਕੀਤੀ ਹੈ।
ਖਿਡਾਰੀ | ਦੇਸ਼ | ਮੈਚ | ਵਿਰੋਧੀ ਟੀਮ | ਸਥਾਨ | ਥਰੀਕ |
|---|---|---|---|---|---|
ਸੰਦੀਪ ਲਾਮਿਛਾਨੇ | ਨੇਪਾਲ | 73 | ਸਕਾਟਲੈਂਡ | ਕੀਰਤੀਪੁਰ | 18 ਮਈ 2026 |
ਮਿਚੇਲ ਸਟਾਰਕ | ਆਸਟ੍ਰੇਲੀਆ | 77 | ਵੈਸਟਇੰਡੀਜ਼ | ਨਾਟਿੰਘਮ | 6 ਜੂਨ 2019 |
ਸਕਲੈਨ ਮੁਸ਼ਤਾਕ | ਪਾਕਿਸਤਾਨ | 78 | ਭਾਰਤ | ਢਾਕਾ | 16 ਜਨਵਰੀ 1998 |
ਮੁਹੰਮਦ ਸ਼ਮੀ | ਭਾਰਤ | 80 | ਇੰਗਲੈਂਡ | ਦ ਓਵਲ | 12 ਜੁਲਾਈ 2022 |
ਰਾਸ਼ਿਦ ਖ਼ਾਨ | ਅਫ਼ਗਾਨਿਸਤਾਨ | 80 | ਬੰਗਲਾਦੇਸ਼ | ਚਟਗਾਂਵ | 28 ਫਰਵਰੀ 2022 |
ਸ਼ਾਹੀਨ ਸ਼ਾਹ ਅਫਰੀਦੀ | ਪਾਕਿਸਤਾਨ | 80 | ਇੰਗਲੈਂਡ | ਲਾਹੌਰ | 25 ਅਕਤੂਬਰ 2026 |
ਟ੍ਰੈਂਟ ਬੋਲਟ | ਨਿਊਜ਼ੀਲੈਂਡ | 81 | ਬੰਗਲਾਦੇਸ਼ | ਦ ਓਵਲ | 5 ਜੂਨ 2019 |
ਬ੍ਰੈਟ ਲੀ | ਆਸਟ੍ਰੇਲੀਆ | 82 | ਸ਼੍ਰੀਲੰਕਾ | ਦਾਂਬੁਲਾ | 20 ਫਰਵਰੀ 2004 |
ਪਾਕਿਸਤਾਨ ਦੀ ਵਨਡੇ ਟੀਮ ਦੇ ਕਪਤਾਨ ਸ਼ਾਹੀਨ ਅਫਰੀਦੀ ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਚੁੱਕੇ ਹਨ। ਉਨ੍ਹਾਂ ਨੇ ਟੌਮ ਬੈਂਟਨ ਤੋਂ ਇਲਾਵਾ ਜੋ ਰੂਟ ਅਤੇ ਸੈਮ ਕਰਨ ਦੀਆਂ ਵਿਕਟਾਂ ਵੀ ਝਟਕਾਈਆਂ।
ਇੰਗਲੈਂਡ ਵੱਲੋਂ ਬੇਨ ਡਕੇਟ ਕ੍ਰੀਜ਼ 'ਤੇ ਡਟੇ ਹੋਏ ਹਨ। ਉਹ ਸੈਂਕੜੇ ਦੇ ਕਾਫ਼ੀ ਨੇੜੇ ਹਨ। ਉਹ 88 ਗੇਂਦਾਂ 'ਚ 86 ਦੌੜਾਂ ਬਣਾ ਕੇ ਖੇਡ ਰਹੇ ਹਨ। 29 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ ਪੰਜ ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਹੈ।