Rohit Sharma ਦੀ ਕਪਤਾਨੀ 'ਚ ਭਾਰਤ ਨੇ ਸਾਲ 2024 ਵਿੱਚ ਟੀ-20 ਵਰਲਡ ਕੱਪ ਜਿੱਤਿਆ ਸੀ ਅਤੇ ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਵੀ ਆਪਣੇ ਨਾਮ ਕੀਤੀ ਸੀ। ਰੋਹਿਤ ਨੇ ਟੀ-20 ਅਤੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਹੁਣ ਸਿਰਫ਼ ਵਨਡੇ ਖੇਡਦੇ ਹਨ, ਪਰ ਆਈਪੀਐਲ ਵਿੱਚ ਉਹ ਲਗਾਤਾਰ ਖੇਡ ਰਹੇ ਹਨ। ਉਹ ਆਈਪੀਐਲ ਲਈ ਕਾਫ਼ੀ ਤਿਆਰੀ ਕਰ ਰਹੇ ਹਨ ਅਤੇ ਜੇਕਰ ਇਸ ਵਾਰ ਰੋਹਿਤ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਉਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਨੇ ਪੰਜ ਵਾਰ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਟਰਾਫੀ ਜਿੱਤੀ ਹੈ। ਇਹ ਸਾਰੇ ਖ਼ਿਤਾਬ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਜਿੱਤੇ ਹਨ, ਪਰ ਟੀਮ ਦੀ ਮਾਲਕਣ ਨੀਤਾ ਅੰਬਾਨੀ ਆਪਣੇ ਸਭ ਤੋਂ ਸਫਲ ਕਪਤਾਨ ਨੂੰ ਹੀ ਪਛਾਣ ਨਹੀਂ ਸਕੀ। ਰੋਹਿਤ ਨੂੰ ਦੇਖ ਕੇ ਨੀਤਾ ਨੂੰ ਲੱਗਿਆ ਕਿ ਕੋਈ ਨਵਾਂ ਨੌਜਵਾਨ ਖੜ੍ਹਾ ਹੈ।
ਦਰਅਸਲ, ਰੋਹਿਤ ਨੇ ਹਾਲ ਹੀ ਦੇ ਸਮੇਂ 'ਚ ਆਪਣੀ ਫਿਟਨੈੱਸ 'ਤੇ ਕਾਫ਼ੀ ਕੰਮ ਕੀਤਾ ਹੈ। ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਫਿੱਟ ਹੋ ਗਏ ਹਨ ਤੇ ਉਨ੍ਹਾਂ ਦੀ ਬਾਡੀ ਕਾਫ਼ੀ 'ਲੀਨ' (Lean) ਹੋ ਗਈ ਹੈ। ਇਸੇ ਕਾਰਨ ਰੋਹਿਤ ਨੂੰ ਨੀਤਾ ਪਛਾਣ ਨਹੀਂ ਸਕੀ। ਸਿਰਫ਼ ਨੀਤਾ ਹੀ ਨਹੀਂ, ਕਈ ਲੋਕ ਰੋਹਿਤ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਰੋਹਿਤ ਹੁਣ ਬਿਲਕੁਲ ਉਵੇਂ ਹੀ ਦਿਖ ਰਹੇ ਹਨ ਜਿਵੇਂ ਉਹ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਦਿਖਦੇ ਸਨ।
ਨੀਤਾ ਮੁੰਬਈ ਇੰਡੀਅਨਜ਼ ਦੇ ਪ੍ਰੈਕਟਿਸ ਸੈਸ਼ਨ 'ਚ ਪਹੁੰਚੀ ਸੀ। ਉਹ ਇਕ-ਇਕ ਕਰ ਕੇ ਸਾਰੇ ਖਿਡਾਰੀਆਂ ਨੂੰ ਮਿਲ ਰਹੀ ਸੀ। ਉਦੋਂ ਹੀ ਉਨ੍ਹਾਂ ਰੋਹਿਤ ਨੂੰ ਦੇਖਿਆ ਅਤੇ ਕੁਝ ਦੇਰ ਲਈ ਚੁੱਪ ਰਹਿਣ ਤੋਂ ਬਾਅਦ ਕਿਹਾ, "ਓ ਮਾਈ ਗੌਡ ਰੋਹਿਤ, ਮੈਂ ਤੁਹਾਨੂੰ ਪਛਾਣਿਆ ਹੀ ਨਹੀਂ। ਤੁਸੀਂ ਬਿਲਕੁਲ ਇਕ ਨੌਜਵਾਨ ਮੁੰਡੇ ਵਰਗੇ ਲੱਗ ਰਹੇ ਹੋ।"
ਰੋਹਿਤ ਨੇ ਹੈਲਮੇਟ ਤੇ ਪੈਡ ਸਭ ਕੁਝ ਪਹਿਨਿਆ ਹੋਇਆ ਸੀ। ਉਹ ਜਾਂ ਤਾਂ ਨੈੱਟਸ 'ਤੇ ਬੱਲੇਬਾਜ਼ੀ ਕਰਨ ਜਾ ਰਹੇ ਸਨ ਜਾਂ ਵਾਪਸ ਆ ਰਹੇ ਸਨ। ਨੀਤਾ ਦੀ ਗੱਲ ਸੁਣ ਕੇ ਰੋਹਿਤ ਵੀ ਹੱਸਣ ਲੱਗੇ। ਰੋਹਿਤ ਨੇ ਆਪਣੇ ਸਰੀਰ 'ਤੇ ਕਾਫ਼ੀ ਮਿਹਨਤ ਕੀਤੀ ਹੈ। ਉਹ 2027 ਦਾ ਵਨਡੇ ਵਰਲਡ ਕੱਪ ਖੇਡਣਾ ਚਾਹੁੰਦੇ ਹਨ ਅਤੇ ਉਸ ਦੇ ਲਈ ਪੂਰੀ ਤਰ੍ਹਾਂ ਫਿੱਟ ਰਹਿਣਾ ਚਾਹੁੰਦੇ ਹਨ, ਇਸ ਲਈ ਉਹ ਜੰਮ ਕੇ ਪਸੀਨਾ ਵਹਾ ਰਹੇ ਹਨ।
ਰੋਹਿਤ ਦੀ ਕਪਤਾਨੀ ਵਿੱਚ ਭਾਰਤ ਨੇ ਸਾਲ 2024 ਵਿੱਚ ਟੀ-20 ਵਰਲਡ ਕੱਪ ਜਿੱਤਿਆ ਸੀ ਅਤੇ ਪਿਛਲੇ ਸਾਲ ਚੈਂਪੀਅਨਜ਼ ਟਰਾਫੀ ਵੀ ਆਪਣੇ ਨਾਮ ਕੀਤੀ ਸੀ। ਰੋਹਿਤ ਨੇ ਟੀ-20 ਅਤੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਹੁਣ ਸਿਰਫ਼ ਵਨਡੇ ਖੇਡਦੇ ਹਨ, ਪਰ ਆਈਪੀਐਲ ਵਿੱਚ ਉਹ ਲਗਾਤਾਰ ਖੇਡ ਰਹੇ ਹਨ। ਉਹ ਆਈਪੀਐਲ ਲਈ ਕਾਫ਼ੀ ਤਿਆਰੀ ਕਰ ਰਹੇ ਹਨ ਅਤੇ ਜੇਕਰ ਇਸ ਵਾਰ ਰੋਹਿਤ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਉਣ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।